ਸਲਮਾਨ ਖ਼ਾਨ ਦੀ ਅਸਲੀ ਦੋਸਤੀ ! ਆਪਣੇ ਨਿੱਜੀ ਘੋੜੇ ਨਾਲ ਸ਼ੂਟ ਕੀਤਾ ਰੋਮਾਂਟਿਕ ਗਾਣਾ ''ਮੈਂ ਹੂੰ''

Saturday, Feb 28, 2026 - 11:41 AM (IST)

ਸਲਮਾਨ ਖ਼ਾਨ ਦੀ ਅਸਲੀ ਦੋਸਤੀ ! ਆਪਣੇ ਨਿੱਜੀ ਘੋੜੇ ਨਾਲ ਸ਼ੂਟ ਕੀਤਾ ਰੋਮਾਂਟਿਕ ਗਾਣਾ ''ਮੈਂ ਹੂੰ''

ਮੁੰਬਈ (ਏਜੰਸੀ) : ਬਾਲੀਵੁੱਡ ਦੇ 'ਦਬੰਗ' ਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਬੈਟਲ ਆਫ ਗਲਵਾਨ' ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਰਿਲੀਜ਼ ਹੋਇਆ ਫਿਲਮ ਦਾ ਰੋਮਾਂਟਿਕ ਗਾਣਾ 'ਮੈਂ ਹੂੰ' ਚਾਰਟਬਸਟਰਾਂ ਵਿੱਚ ਟਾਪ 'ਤੇ ਚੱਲ ਰਿਹਾ ਹੈ। ਪਰ ਇਸ ਗਾਣੇ ਬਾਰੇ ਹੁਣ ਇੱਕ ਅਜਿਹਾ ਖੁਲਾਸਾ ਹੋਇਆ ਹੈ, ਜਿਸ ਨੇ ਭਾਈਜਾਨ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

PunjabKesari

ਪਰਦੇ 'ਤੇ ਦਿਖਿਆ ਨਿੱਜੀ ਰਿਸ਼ਤਾ

ਗਾਣੇ 'ਚ ਸਲਮਾਨ ਖਾਨ ਦੇ ਨਾਲ ਨਜ਼ਰ ਆ ਰਿਹਾ ਸ਼ਾਨਦਾਰ ਚਿੱਟਾ ਘੋੜਾ ਕੋਈ ਟ੍ਰੇਂਡ ਫਿਲਮੀ ਜਾਨਵਰ ਨਹੀਂ, ਸਗੋਂ ਸਲਮਾਨ ਖਾਨ ਦਾ ਆਪਣਾ ਨਿੱਜੀ ਘੋੜਾ ਹੈ। ਗਾਣੇ ਦੇ 'ਬਿਹਾਇੰਡ ਦਾ ਸੀਨ' (BTS) ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਸ਼ੂਟਿੰਗ ਦੇ ਵਿਚਕਾਰ ਆਪਣੇ ਘੋੜੇ ਨੂੰ ਪਿਆਰ ਕਰ ਰਹੇ ਹਨ ਅਤੇ ਉਸ ਨੂੰ ਖਾਣਾ ਖਿਲਾ ਰਹੇ ਹਨ। ਆਮ ਤੌਰ 'ਤੇ ਫਿਲਮਾਂ ਵਿੱਚ ਵੱਡੇ ਸੀਨਾਂ ਲਈ ਸਿਖਲਾਈ ਪ੍ਰਾਪਤ ਜਾਨਵਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਸਲਮਾਨ ਨੇ ਆਪਣੇ ਨਿੱਜੀ ਘੋੜੇ ਨਾਲ ਸ਼ੂਟਿੰਗ ਕਰਕੇ ਸੀਨ ਵਿੱਚ ਅਸਲੀਅਤ ਅਤੇ ਭਾਵਨਾਤਮਕ ਡੂੰਘਾਈ ਭਰ ਦਿੱਤੀ ਹੈ। ਪ੍ਰਸ਼ੰਸਕ ਸਲਮਾਨ ਦੇ ਜਾਨਵਰਾਂ ਪ੍ਰਤੀ ਪ੍ਰੇਮ ਭਰੇ ਅੰਦਾਜ਼ ਦੀ ਰੱਜ ਕੇ ਸ਼ਲਾਘਾ ਕਰ ਰਹੇ ਹਨ।

PunjabKesari

ਫਿਲਮ ਬਾਰੇ ਖਾਸ ਜਾਣਕਾਰੀ

ਫਿਲਮ ਵਿੱਚ ਸਲਮਾਨ ਖਾਨ ਦੇ ਨਾਲ ਚਿਤ੍ਰਾਂਗਦਾ ਸਿੰਘ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਪੂਰਵ ਲਾਖੀਆ ਵੱਲੋਂ ਕੀਤਾ ਗਿਆ ਹੈ। 'ਬੈਟਲ ਆਫ਼ ਗਲਵਾਨ' ਸਲਮਾਨ ਖਾਨ ਦੁਆਰਾ ਸਲਮਾ ਖਾਨ ਫਿਲਮਜ਼ ਦੇ ਬੈਨਰ ਹੇਠ ਬਣਾਈ ਗਈ ਹੈ, ਅਤੇ ਅਪੂਰਵ ਲੱਖੀਆ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।


author

cherry

Content Editor

Related News