ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ ਕ੍ਰੈਸ਼ ''ਚ ਮੌਤ ਨੇ ਰੁਆ ਦਿੱਤਾ ਸੀ ਪੂਰਾ ਬਾਲੀਵੁੱਡ

Friday, Feb 27, 2026 - 01:12 PM (IST)

ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ ਕ੍ਰੈਸ਼ ''ਚ ਮੌਤ ਨੇ ਰੁਆ ਦਿੱਤਾ ਸੀ ਪੂਰਾ ਬਾਲੀਵੁੱਡ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਚਮਕ-ਦਮਕ ਵਾਲੀ ਦੁਨੀਆ ਵਿੱਚ ਕਈ ਅਜਿਹੇ ਸਿਤਾਰੇ ਰਹੇ ਹਨ, ਜਿਨ੍ਹਾਂ ਦੀ ਮੌਤ ਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਈ ਸਿਤਾਰਿਆਂ ਦੀ ਜਾਨ ਭਿਆਨਕ ਹਵਾਈ ਹਾਦਸਿਆਂ ਵਿੱਚ ਗਈ। ਕੋਈ ਆਪਣੇ ਕਰੀਅਰ ਦੇ ਸਿਖਰ 'ਤੇ ਸੀ ਅਤੇ ਕੋਈ ਅਜੇ ਬਚਪਨ ਦੀਆਂ ਪੌੜੀਆਂ ਚੜ੍ਹ ਰਿਹਾ ਸੀ। ਆਓ ਜਾਣਦੇ ਹਾਂ ਉਨ੍ਹਾਂ ਸਿਤਾਰਿਆਂ ਬਾਰੇ ਜਿਨ੍ਹਾਂ ਦੀ ਮੌਤ ਅਸਮਾਨੀ ਆਫ਼ਤ ਕਾਰਨ ਹੋਈ:-

ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ, Fans ਹੋਏ ਹੈਰਾਨ

PunjabKesari

1. 7 ਮਹੀਨੇ ਦੀ ਗਰਭਵਤੀ ਸੀ 'ਸੂਰਿਆਵੰਸ਼ਮ' ਫੇਮ ਸੌਂਦਰਿਆ

ਫਿਲਮ 'ਸੂਰਿਆਵੰਸ਼ਮ' ਵਿੱਚ ਅਮਿਤਾਭ ਬੱਚਨ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰਾ ਸੌਂਦਰਿਆ ਦੀ ਮੌਤ ਨੇ ਪੂਰੇ ਦੇਸ਼ ਨੂੰ ਸਦਮੇ ਵਿੱਚ ਪਾ ਦਿੱਤਾ ਸੀ। 17 ਅਪ੍ਰੈਲ 2004 ਨੂੰ ਬੈਂਗਲੁਰੂ ਦੇ ਕੋਲ ਇੱਕ ਹੈਲੀਕਾਪਟਰ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਸ ਵੇਲੇ ਸੌਂਦਰਿਆ ਦੀ ਉਮਰ ਮਹਿਜ਼ 32 ਸਾਲ ਸੀ ਅਤੇ ਉਹ 7 ਮਹੀਨੇ ਦੀ ਗਰਭਵਤੀ ਸੀ।

ਇਹ ਵੀ ਪੜ੍ਹੋ: ਹਸਪਤਾਲ ਤੋਂ ਡਿਸਚਾਰਜ ਹੋਈ ਦੀਪਿਕਾ ਕੱਕੜ, ਅਦਾਕਾਰਾ ਨੇ ਵੀਡੀਓ ਸਾਂਝੀ ਕਰ ਦਿੱਤੀ ਹੈਲਥ ਅਪਡੇਟ

PunjabKesari

2. ਇੰਦਰ ਠਾਕੁਰ: ਪੂਰੇ ਪਰਿਵਾਰ ਸਮੇਤ ਹੋਏ ਹਾਦਸੇ ਦਾ ਸ਼ਿਕਾਰ

ਫਿਲਮ 'ਨਦੀਆ ਕੇ ਪਾਰ' ਵਿੱਚ ਸਚਿਨ ਪਿਲਗਾਂਵਕਰ ਦੇ ਵੱਡੇ ਭਰਾ 'ਓਮਕਾਰ' ਦਾ ਕਿਰਦਾਰ ਨਿਭਾਉਣ ਵਾਲੇ ਇੰਦਰ ਠਾਕੁਰ ਦਾ ਅੰਤ ਵੀ ਬਹੁਤ ਭਿਆਨਕ ਸੀ। 23 ਜੂਨ 1985 ਨੂੰ ਇੰਦਰ ਠਾਕੁਰ ਆਪਣੀ ਪਤਨੀ ਪ੍ਰਿਆ ਅਤੇ ਬੱਚੇ ਨਾਲ ਏਅਰ ਇੰਡੀਆ ਦੀ ਫਲਾਈਟ 182 ਰਾਹੀਂ ਲੰਡਨ ਜਾ ਰਹੇ ਸਨ। ਵਿਚਕਾਰ ਰਸਤੇ ਵਿੱਚ ਹੀ ਜਹਾਜ਼ ਵਿੱਚ ਬੰਬ ਧਮਾਕਾ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ। 35 ਸਾਲਾ ਇੰਦਰ ਠਾਕੁਰ ਦਾ ਪੂਰਾ ਪਰਿਵਾਰ ਇਸ ਹਾਦਸੇ ਵਿੱਚ ਖ਼ਤਮ ਹੋ ਗਿਆ।

ਇਹ ਵੀ ਪੜ੍ਹੋ: ਖ਼ਤਮ ਹੋਇਆ ਇੰਤਜ਼ਾਰ ! ਗੌਹਰ ਖ਼ਾਨ ਨੇ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਮੱਕਾ ਤੋਂ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

PunjabKesari

3. 'ਰਸਨਾ ਗਰਲ' ਤਰੁਣੀ ਸਚਦੇਵ: ਜਨਮਦਿਨ ਹੀ ਬਣ ਗਿਆ ਮੌਤ ਦਾ ਦਿਨ

ਛੋਟੀ ਉਮਰ ਵਿੱਚ ਵੱਡੀ ਪਛਾਣ ਬਣਾਉਣ ਵਾਲੀ 'ਰਸਨਾ ਗਰਲ' ਤਰੁਣੀ ਸਚਦੇਵ ਨੇ ਫਿਲਮ 'ਪਾ' ਵਿੱਚ ਅਮਿਤਾਭ ਬੱਚਨ ਨਾਲ ਕੰਮ ਕਰਕੇ ਖੂਬ ਵਾਹ-ਵਾਹੀ ਖੱਟੀ ਸੀ। 14 ਮਈ 2012 ਨੂੰ ਨੇਪਾਲ ਵਿੱਚ ਹੋਏ ਇੱਕ ਜਹਾਜ਼ ਹਾਦਸੇ ਵਿੱਚ 14 ਸਾਲ ਦੀ ਤਰੁਣੀ ਦੀ ਮੌਤ ਹੋ ਗਈ। ਦੁਖਦ ਗੱਲ ਇਹ ਰਹੀ ਕਿ ਉਸ ਦੀ ਮੌਤ ਉਸ ਦੇ ਜਨਮਦਿਨ ਵਾਲੇ ਦਿਨ ਹੀ ਹੋਈ ਸੀ ਅਤੇ ਇਸ ਹਾਦਸੇ ਵਿੱਚ ਉਸਦੀ ਮਾਂ ਦਾ ਵੀ ਦੇਹਾਂਤ ਹੋ ਗਿਆ ਸੀ। 

ਇਹ ਵੀ ਪੜ੍ਹੋ: 'ਪਰਿਵਾਰ ਲਈ ਵਿਆਹ ਜ਼ਰੂਰੀ ਨਹੀਂ'; ਮਸ਼ਹੂਰ ਅਦਾਕਾਰਾ ਨੇ 41 ਦੀ ਉਮਰ 'ਚ ਫ੍ਰੀਜ਼ ਕਰਵਾਏ 'ਐਗਜ਼'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News