ਗਾਇਕ ਮਨਕੀਰਤ ਔਲਖ ਨੇ ਜੁੜਵਾਂ ਧੀਆਂ ਦੇ ਖੇਡਦੇ ਦਾ ਵੀਡੀਓ ਕੀਤੀ ਸਾਂਝਾ

Wednesday, Aug 21, 2024 - 10:36 AM (IST)

ਗਾਇਕ ਮਨਕੀਰਤ ਔਲਖ ਨੇ ਜੁੜਵਾਂ ਧੀਆਂ ਦੇ ਖੇਡਦੇ ਦਾ ਵੀਡੀਓ ਕੀਤੀ ਸਾਂਝਾ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਮਨਕੀਰਤ ਔਲਖ ਦੇ ਘਰ ਵਾਹਿਗੁਰੂ ਜੀ ਨੇ ਆਪਣੀ ਮਿਹਰ ਕੀਤੀ ਹੈ। ਦਰਅਸਲ, ਬੀਤੇ ਕੁਝ ਦਿਨ ਪਹਿਲਾ ਹੀ ਮਨਕੀਰਤ ਔਲਖ ਜੁੜਵਾ ਧੀਆਂ ਦੇ ਪਿਤਾ ਬਣੇ ਹਨ। ਇਸ ਦੀ ਜਾਣਕਾਰੀ ਮਨਕੀਰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। ਹੁਣ ਹਾਲ ਹੀ 'ਚ ਗਾਇਕ ਨੇ ਜੁੜਵਾਂ ਧੀਆਂ ਦਾ ਖੇਡਦੇ ਦਾ ਵੀਡੀਓ ਸਾਂਝਾ ਕੀਤਾ ਹੈ ਅਤੇ ਉਨ੍ਹਾਂ ਦਾ ਨਾਮ ਵੀ ਦੱਸਿਆ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)

ਇਸ ਤੋਂ ਪਹਿਲਾਂ ਵੀ ਗਾਇਕ ਨੇ  ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਜੁੜਵਾ ਧੀਆਂ ਦੇ ਪਿਤਾ ਬਣ ਗਏ ਹਨ। ਗਾਇਕ ਨੇ ਆਪਣੀਆਂ ਧੀਆਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ 'ਚ ਉਹ ਹਸਪਤਾਲ 'ਚ  ਨਜ਼ਰ ਆ ਰਹੀਆਂ ਸਨ ਅਤੇ ਗਾਇਕ ਨੇ ਆਪਣੀਆਂ ਧੀਆਂ ਦਾ ਘਰ 'ਚ ਸ਼ਾਨਦਾਰ ਸਵਾਗਤ ਕੀਤਾ, ਜਿਸ ਨੂੰ ਵੇਖ ਕੇ ਹਰ ਕਿਸੇ ਦੇ ਚਿਹਰੇ 'ਤੇ ਖ਼ੁਸ਼ੀ ਆ ਗਈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News