ਪੰਜਾਬੀ ਮਿਊਜ਼ਿਕ ਇੰਡਸਟਰੀ ''ਚ ਗਾਇਕ ਵੀਰ ਜੰਡੋਲੀ ਦਾ ਧਮਾਕਾ, ਨਵਾਂ ਗੀਤ ‘Bawra’ ਰਿਲੀਜ਼
Tuesday, Feb 24, 2026 - 02:59 PM (IST)
ਮਨੋਰੰਜਨ ਡੈਸਕ : ਪੰਜਾਬੀ ਗਾਇਕ ਵੀਰ ਜੰਡੋਲੀ ਦਾ ਨਵਾਂ ਗੀਤ ‘Bawra’ ਰਿਲੀਜ਼ ਹੋਇਆ ਹੈ, ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਹ ਨਵਾਂ ਗੀਤ Anhadd Muzic ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸਨੂੰ ਨੌਜਵਾਨ ਕਲਾਕਾਰ ਵੀਰ ਜੰਡੋਲੀ ਨੇ ਖੁਦ ਗਾਇਆ, ਲਿਖਿਆ ਅਤੇ ਕੰਪੋਜ਼ ਕੀਤਾ ਹੈ। ਇਹ ਗੀਤ ਰਿਲੀਜ਼ ਹੁੰਦਿਆਂ ਹੀ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾ ਰਿਹਾ ਹੈ।
ਇਹ ਗੀਤ ਟੁੱਟੇ ਦਿਲਾਂ ਦੀ ਕਹਾਣੀ ਬਿਆਨ ਕਰਦਾ ਹੈ। ਗੀਤ ਦੀਆਂ ਲਾਈਨਾਂ ਜਿਵੇਂ “ਨਾ ਅੱਜ ਮਿਲਿਆ ਨਾ ਕੱਲ੍ਹ ਮਿਲਣਾ, ਮੁੱਲ ਮੇਰੇ ਜ਼ਜਬਾਤਾਂ ਦਾ” ਪ੍ਰੇਮ ਵਿੱਚ ਮਿਲੇ ਧੋਖੇ ਤੇ ਵਿਛੋੜੇ ਦੇ ਦਰਦ ਨੂੰ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਦਰਸਾਉਂਦੀਆਂ ਹਨ। ਗੀਤ ਦਾ ਮੁੱਖ ਹੂਕ “ਮੈਂ ਬਾਵਰਾ ਮੈਂ ਹੋਇਆ ਫਿਰਾ ਬਾਵਰਾ” ਸੁਣਨ ਵਾਲਿਆਂ ਦੇ ਦਿਲ ਨੂੰ ਛੂਹ ਜਾਂਦਾ ਹੈ। ਇਸ ਦੇ ਨਾਲ ਹੀ “ਨਾ ਕਰ ਸਜਣਾ, ਪਿਆਰ 'ਚ ਠੋਕਰਾ ਨਾ ਕਰ ਸੱਜਣਾ” ਵਰਗੇ ਬੋਲ ਹਰ ਉਸ ਇਨਸਾਨ ਦੇ ਦਿਲ ਦੀ ਆਵਾਜ਼ ਬਣਦੇ ਹਨ, ਜਿਸਨੇ ਪਿਆਰ ਵਿੱਚ ਧੋਖਾ ਖਾਧਾ ਹੋਵੇ। ਗੀਤ ਦੀ ਵੀਡੀਓ ਵਿੱਚ Rubal Chauhan ਫੀਚਰ ਕਰ ਰਹੇ ਹਨ, ਜਿਨ੍ਹਾਂ ਦੀ ਅਦਾਕਾਰੀ ਨੇ ਕਹਾਣੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ।
ਵੀਡੀਓ ਦਾ ਨਿਰਦੇਸ਼ਨ Darra Sidhu ਵੱਲੋਂ ਕੀਤਾ ਗਿਆ ਹੈ, ਜਦਕਿ ਡੀਓਪੀ (DOP) Sahil Kapoor ਨੇ ਕੈਮਰੇ ਰਾਹੀਂ ਬੇਹਤਰੀਨ ਸਿਨੇਮੈਟਿਕ ਸ਼ਾਟ ਕੈਪਚਰ ਕੀਤੇ ਹਨ। ਗੀਤ ਦਾ ਸੰਗੀਤ Rebel ਨੇ ਤਿਆਰ ਕੀਤਾ ਹੈ, ਜੋ ਦਰਦ ਭਰੇ ਲਫ਼ਜ਼ਾਂ ਨੂੰ ਹੋਰ ਵੀ ਗਹਿਰਾਈ ਦਿੰਦਾ ਹੈ। ਇਹ ਪ੍ਰੋਡਕਸ਼ਨ A Young Filmz ਹੇਠ ਤਿਆਰ ਕੀਤੀ ਗਈ ਹੈ, ਜਿਸ ਕਾਰਨ ਵੀਡੀਓ ਦੀ ਕੁਆਲਟੀ ਕਾਫ਼ੀ ਪ੍ਰਭਾਵਸ਼ਾਲੀ ਨਜ਼ਰ ਆਉਂਦੀ ਹੈ। “Bawra” ਸਿਰਫ਼ ਇੱਕ ਗੀਤ ਨਹੀਂ, ਸਗੋਂ ਇਕ ਅਹਿਸਾਸ ਹੈ, ਜੋ ਸੁਣਨ ਵਾਲਿਆਂ ਨੂੰ ਆਪਣੇ ਜਜ਼ਬਾਤਾਂ ਨਾਲ ਜੋੜ ਦਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
