ਦਿੱਲੀ ਸ਼ੋਅ ਤੋਂ ਪਹਿਲਾਂ ਕਰਨ ਔਜਲਾ ਨੇ CM ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ, ਵੀਡੀਓ ਹੋਈ ਵਾਇਰਲ

Saturday, Feb 28, 2026 - 08:53 AM (IST)

ਦਿੱਲੀ ਸ਼ੋਅ ਤੋਂ ਪਹਿਲਾਂ ਕਰਨ ਔਜਲਾ ਨੇ CM ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ, ਵੀਡੀਓ ਹੋਈ ਵਾਇਰਲ

ਨਵੀਂ ਦਿੱਲੀ (ਏਜੰਸੀ) : ਪੰਜਾਬੀ ਗਾਇਕ ਕਰਨ ਔਜਲਾ ਇਨੀਂ ਦਿਨੀਂ ਆਪਣੇ ਭਾਰਤ ਦੌਰੇ 'P-POP CULTURE' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਆਪਣੇ ਵੱਡੇ ਕੰਸਰਟ ਤੋਂ ਠੀਕ ਪਹਿਲਾਂ ਕਰਨ ਔਜਲਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ: ਦਿੱਲੀ ਸ਼ੋਅ ਤੋਂ ਪਹਿਲਾਂ ਕਰਨ ਔਜਲਾ ਨੂੰ ਨੋਟਿਸ, ਲਾਈਵ ਸ਼ੋਅ 'ਚ ਨਹੀਂ ਗਾ ਸਕਣਗੇ ਆਪਣੇ ਇਹ ਹਿੱਟ ਗੀਤ

CM ਨੇ ਕੀਤੀ ਰੱਜ ਕੇ ਤਾਰੀਫ਼

ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਮੁਲਾਕਾਤ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਰਨ ਔਜਲਾ ਦੀ ਸ਼ਲਾਘਾ ਕਰਦਿਆਂ ਲਿਖਿਆ, "ਕਰਨ ਔਜਲਾ ਨਾਲ ਮੁਲਾਕਾਤ ਹੋਈ! ਉਨ੍ਹਾਂ ਵਰਗੇ ਕਲਾਕਾਰ ਸਿਰਫ਼ ਪਰਫਾਰਮ ਹੀ ਨਹੀਂ ਕਰਦੇ, ਸਗੋਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦੇ ਹਨ। ਦਿੱਲੀ ਸਿਰਫ਼ ਸੱਭਿਆਚਾਰ ਦਾ ਹਿੱਸਾ ਨਹੀਂ ਹੈ, ਸਗੋਂ ਅਸੀਂ ਇਸ ਦੇ ਭਵਿੱਖ ਨੂੰ ਨਵੀਂ ਦਿੱਖ ਦੇ ਰਹੇ ਹਾਂ। ਰਾਜਧਾਨੀ ਆਪਣੇ ਅਗਲੇ ਸੱਭਿਆਚਾਰਕ ਅਧਿਆਏ ਵਿੱਚ ਕਦਮ ਰੱਖ ਰਹੀ ਹੈ।"

ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ

 
 
 
 
 
 
 
 
 
 
 
 
 
 
 
 

A post shared by Rekha Gupta (@officialrekhagupta)

ਕਰਨ ਔਜਲਾ ਦਾ ਇਹ ਸ਼ੋਅ 28 ਫਰਵਰੀ ਯਾਨੀ ਅੱਜ ਸ਼ਨੀਵਾਰ ਸ਼ਾਮ ਨੂੰ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲਾ ਇਹ ਕੰਸਰਟ ਭੀੜ ਦੇ ਮਾਮਲੇ ਵਿੱਚ ਕਈ ਪੁਰਾਣੇ ਰਿਕਾਰਡ ਤੋੜ ਸਕਦਾ ਹੈ। ਦੱਸ ਦੇਈਏ ਕਿ 'ਟੀਮ ਇਨੋਵੇਸ਼ਨ' ਵੱਲੋਂ ਕਰਵਾਇਆ ਜਾ ਰਿਹਾ ਇਹ ਟੂਰ ਪੂਰੇ ਭਾਰਤ ਵਿੱਚ ਧਮਾਲ ਮਚਾਉਣ ਲਈ ਤਿਆਰ ਹੈ। 11 ਸ਼ਹਿਰਾਂ ਦਾ ਇੰਡੀਆ ਰਨ 28 ਫਰਵਰੀ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗਾ ਅਤੇ ਅੰਤ ਵਿੱਚ 12 ਅਪ੍ਰੈਲ ਨੂੰ ਲੁਧਿਆਣਾ ਵਿਖੇ ਇਸ ਟੂਰ ਦਾ ਸ਼ਾਨਦਾਰ ਸਮਾਪਨ ਹੋਵੇਗਾ।

ਇਹ ਵੀ ਪੜ੍ਹੋ: ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ ਕ੍ਰੈਸ਼ 'ਚ ਮੌਤ ਨੇ ਰੁਆ ਦਿੱਤਾ ਸੀ ਪੂਰਾ ਬਾਲੀਵੁੱਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News