ਕਰਨ ਔਜਲਾ ਨੇ ਜਿੱਤਿਆ ਮੁੰਬਈ ਵਾਲਿਆਂ ਦਾ ਦਿਲ ! ਆਟੋ ਡਰਾਈਵਰ ਦਾ ਭਰਿਆ 17 ਹਜ਼ਾਰ ਦਾ ਜੁਰਮਾਨਾ
Monday, Mar 02, 2026 - 12:43 PM (IST)
ਮੁੰਬਈ : ਪੰਜਾਬੀ ਸੰਗੀਤ ਜਗਤ ਦੇ ਦਿੱਗਜ ਸਟਾਰ ਕਰਨ ਔਜਲਾ ਇਨੀਂ ਦਿਨੀਂ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਦਰਿਆਦਿਲੀ ਕਰਕੇ ਸੁਰਖੀਆਂ ਵਿੱਚ ਹਨ। ਮੁੰਬਈ ਦੀਆਂ ਸੜਕਾਂ 'ਤੇ ਕਰਨ ਔਜਲਾ ਦਾ ਇੱਕ ਅਜਿਹਾ ਅੰਦਾਜ਼ ਦੇਖਣ ਨੂੰ ਮਿਲਿਆ, ਜਿਸ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਆਟੋ ਚਾਲਕ ਦਾ ਭਰਿਆ 17 ਹਜ਼ਾਰ ਦਾ ਜੁਰਮਾਨਾ
ਆਪਣੇ 'P-POP Culture India Tour 2026' ਵਿਚਾਲੇ ਕਰਨ ਔਜਲਾ ਮੁੰਬਈ ਦੀਆਂ ਸੜਕਾਂ 'ਤੇ ਆਮ ਲੋਕਾਂ ਅਤੇ ਆਟੋ-ਰਿਕਸ਼ਾ ਚਾਲਕਾਂ ਨਾਲ ਘੁਲਦੇ-ਮਿਲਦੇ ਨਜ਼ਰ ਆਏ। ਵਾਇਰਲ ਹੋ ਰਹੀ ਵੀਡੀਓ ਮੁਤਾਬਕ, ਜਦੋਂ ਔਜਲਾ ਨੂੰ ਇੱਕ ਆਟੋ ਚਾਲਕ ਦੇ 17,000 ਰੁਪਏ ਦੇ ਬਕਾਇਆ ਟ੍ਰੈਫਿਕ ਚਲਾਨਾਂ (Fines) ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਕਥਿਤ ਤੌਰ 'ਤੇ ਉਸ ਦੀ ਮਦਦ ਕਰਦਿਆਂ ਇਹ ਜੁਰਮਾਨਾ ਖੁਦ ਭਰ ਦਿੱਤਾ। ਇਸ ਦੌਰਾਨ ਇਕ ਹੋਰ ਆਟੋ ਡਰਾਈਵਰ ਨੇ ਗਾਇਕ ਨੂੰ ਉਸ ਦਾ 5000 ਰੁਪਏ ਫਾਈਨ ਭਰਨ ਦੀ ਬੇਨਤੀ ਕੀਤੀ ਤਾਂ ਕਰਨ ਨੇ ਤੁਰੰਤ ਉਸ ਦਾ ਵੀ ਫਾਈਨ ਭਰ ਦਿੱਤਾ।

ਭਾਵੇਂ ਕਰਨ ਔਜਲਾ ਦੇ ਸ਼ੋਅ ਦੁਨੀਆ ਭਰ ਵਿੱਚ ਹਾਊਸਫੁੱਲ ਰਹਿੰਦੇ ਹਨ ਅਤੇ ਉਹ ਚਾਰਟਬਸਟਰ ਗਾਣਿਆਂ ਲਈ ਜਾਣੇ ਜਾਂਦੇ ਹਨ, ਪਰ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅਸਲ ਸਟਾਰਡਮ ਉਹੀ ਹੈ ਜੋ ਜ਼ਮੀਨ ਨਾਲ ਜੁੜਿਆ ਰਹੇ। ਸੋਸ਼ਲ ਮੀਡੀਆ 'ਤੇ ਲੋਕ ਇਸ ਦੀ ਖੂਬ ਤਾਰੀਫ਼ ਕਰ ਰਹੇ ਹਨ ਅਤੇ ਲਿਖ ਰਹੇ ਹਨ ਕਿ "ਔਜਲਾ ਸਿਰਫ਼ ਗਾਣਿਆਂ ਦਾ ਹੀ ਨਹੀਂ, ਸਗੋਂ ਦਿਲਾਂ ਦਾ ਵੀ ਰਾਜਾ ਹੈ।"
ਇਹ ਵੀ ਪੜ੍ਹੋ: YouTuber 'ਤੇ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ ! UP ਪੁਲਸ ਨੇ ਮੁਕਾਬਲੇ 'ਚ ਕੀਤਾ ਢੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
