ਨੂਰਾਂ ਸਿਸਟਰਜ਼ ਦੇ ਪਿਤਾ ਦੀ ਵਿਗੜੀ ਸਿਹਤ, ਕਿਡਨੀ ਹੋਈ ਫੇਲ੍ਹ!

Friday, Feb 20, 2026 - 12:43 PM (IST)

ਨੂਰਾਂ ਸਿਸਟਰਜ਼ ਦੇ ਪਿਤਾ ਦੀ ਵਿਗੜੀ ਸਿਹਤ, ਕਿਡਨੀ ਹੋਈ ਫੇਲ੍ਹ!

ਜਲੰਧਰ (ਸੋਨੂੰ) : ਪੰਜਾਬ ਦੀਆਂ ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੇ ਪਿਤਾ ਅਤੇ ਉਸਤਾਦ ਗੁਲਸ਼ਨ ਮੀਰ ਦੀ ਸਿਹਤ ਨੂੰ ਲੈ ਕੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸਿਹਤ ਖਰਾਬ ਹੋਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਗੁਲਸ਼ਨ ਮੀਰ ਦਾ ਜਲੰਧਰ ਦੇ ਕਿਡਨੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਪਰ ਹੁਣ ਖਬਰ ਆ ਰਹੀ ਹੈ ਕਿ ਸ਼ੂਗਰ ਕਾਰਨ ਉਨ੍ਹਾਂ ਦੀ ਕਿਡਨੀ ਡੈਮੇਜ ਹੋ ਗਈ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਫ਼ਿਲਮ ਮੇਕਰ ਦੀ ਘਰ 'ਚੋਂ ਮਿਲੀ ਲਾਸ਼

ਗੁਲਸ਼ਨ ਮੀਰ ਨੇ ਖੁਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਉਨ੍ਹਾਂ ਮੁਤਾਬਕ ਉਹ ਸ਼ੂਗਰ ਦੇ ਇਲਾਜ ਲਈ ਦੇਸੀ ਦਵਾਈਆਂ ਦਾ ਸੇਵਨ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਕਿਡਨੀ 'ਤੇ ਬੁਰਾ ਅਸਰ ਪਿਆ ਅਤੇ ਉਹ ਡੈਮੇਜ ਹੋ ਗਈ। ਧੀ ਰੀਤੂ ਨੂਰਾਂ ਨੇ ਦੱਸਿਆ ਕਿ ਪਿਤਾ ਦੀ ਕਿਡਨੀ ਦੀ ਸਮੱਸਿਆ ਪਿਛਲੇ 2 ਸਾਲਾਂ ਤੋਂ ਚੱਲ ਰਹੀ ਸੀ, ਪਰ ਹੁਣ ਇਨਫੈਕਸ਼ਨ ਵਧਣ ਕਾਰਨ ਹਾਲਤ ਜ਼ਿਆਦਾ ਖ਼ਰਾਬ ਹੋ ਗਈ।

ਇਹ ਵੀ ਪੜ੍ਹੋ: ਬਿਨਾਂ ਵਿਆਹ ਡੈਡੀ ਬਣਨ ਜਾ ਰਹੇ ਕੈਨੇਡਾ ਦੇ ਸਾਬਕਾ PM ! ਕੈਟੀ ਪੈਰੀ ਨਾਲ ਵਾਇਰਲ ਹੋਈ ਫੋਟੋ ਨੇ ਛੇੜੀ ਚਰਚਾ

ਕਿਡਨੀ ਟ੍ਰਾਂਸਪਲਾਂਟ ਦੀ ਤਿਆਰੀ

ਹਸਪਤਾਲ ਦੇ ਡਾਕਟਰ ਦਮਨ ਦੀ ਦੇਖ-ਰੇਖ ਹੇਠ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਮੁਤਾਬਕ ਕਿਡਨੀ ਟ੍ਰਾਂਸਪਲਾਂਟ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ਵਿੱਚ ਸਟੰਟ ਪਾਇਆ ਗਿਆ ਹੈ। ਫਿਲਹਾਲ ਸਰੀਰ ਵਿੱਚ ਇਨਫੈਕਸ਼ਨ ਜ਼ਿਆਦਾ ਹੋਣ ਕਾਰਨ ਟ੍ਰਾਂਸਪਲਾਂਟ ਨਹੀਂ ਕੀਤਾ ਜਾ ਸਕਿਆ। ਡਾਕਟਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਇਨਫੈਕਸ਼ਨ ਘੱਟ ਹੋਵੇਗੀ, ਉਸ ਤੋਂ ਬਾਅਦ ਹੀ ਕਿਡਨੀ ਟ੍ਰਾਂਸਪਲਾਂਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹੁਣ ਪਹਾੜਾਂ ਦੀ ਸੈਰ ਪਵੇਗੀ ਮਹਿੰਗੀ; ਹਿਮਾਚਲ ਸਰਕਾਰ ਨੇ ਵਧਾਈ ਐਂਟਰੀ ਫੀਸ, ਜਾਣੋ ਨਵੀਆਂ ਦਰਾਂ

ਗਾਇਕ ਖਾਨ ਸਾਹਿਬ ਹਾਲ ਜਾਣਨ ਪਹੁੰਚੇ

ਗੁਲਸ਼ਨ ਮੀਰ ਦੀ ਸਿਹਤ ਦਾ ਹਾਲ ਜਾਣਨ ਲਈ ਮਸ਼ਹੂਰ ਗਾਇਕ ਖਾਨ ਸਾਹਿਬ ਵੀ ਹਸਪਤਾਲ ਪਹੁੰਚੇ। ਉਨ੍ਹਾਂ ਨੇ ਮੀਰ ਸਾਹਿਬ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਰੀਤੂ ਨੂਰਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਪਿਤਾ ਦੀ ਹਾਲਤ ਸਥਿਰ ਹੈ ਅਤੇ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਜੇਲ੍ਹ 'ਚੋਂ ਬਾਹਰ ਆਉਣਗੇ ਫਿਲਮ ਨਿਰਮਾਤਾ ਵਿਕਰਮ ਭੱਟ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News