ਜੌਰਡਨ ਸੰਧੂ ਨੂੰ ਗੈਂਗਸਟਰਾਂ ਦੀ ਧਮਕੀ ! ਸਰਕਾਰ ਨੇ ਲਈ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ

Thursday, Feb 26, 2026 - 12:48 PM (IST)

ਜੌਰਡਨ ਸੰਧੂ ਨੂੰ ਗੈਂਗਸਟਰਾਂ ਦੀ ਧਮਕੀ ! ਸਰਕਾਰ ਨੇ ਲਈ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ

ਐਂਟਰਟੇਨਮੈਂਟ ਡੈਸਕ : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਸ ਵੇਲੇ ਦੀ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਜੌਰਡਨ ਸੰਧੂ ਦੀ ਸੁਰੱਖਿਆ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਈ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਗਾਇਕ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਸਿੱਧੀਆਂ ਧਮਕੀਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ: ਸਲੀਮ ਖਾਨ ਨੂੰ ਲੈ ਕੇ ਆਮਿਰ ਖਾਨ ਨੇ ਦਿੱਤੀ ਵੱਡੀ ਅਪਡੇਟ ! ਦੱਸਿਆ ਹੁਣ ਕਿਵੇਂ ਹੈ ਸਲਮਾਨ ਦੇ ਪਿਤਾ ਦੀ ਸਿਹਤ

"ਘਰੋਂ ਬਾਹਰ ਨਿਕਲੇ ਤਾਂ ਮਾਰ ਦਿਆਂਗੇ ਗੋਲੀ"

ਸੂਤਰਾਂ ਮੁਤਾਬਕ, ਜੌਰਡਨ ਸੰਧੂ ਨੂੰ ਫੋਨ 'ਤੇ ਗੈਂਗਸਟਰਾਂ ਵੱਲੋਂ ਧਮਕਾਇਆ ਗਿਆ ਹੈ। ਧਮਕੀ ਦੇਣ ਵਾਲਿਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਉਹ ਘਰੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਗਾਇਕ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ: ਜਦੋਂ Actress ਨੂੰ ਬਿਨਾਂ ਦੱਸੇ ਸ਼ੂਟ ਕੀਤਾ ਗਿਆ ਸੀ 'ਇੰਟੀਮੇਟ ਸੀਨ'! ਰੋਂਦੀ ਰਹੀ ਅਦਾਕਾਰਾ, ਪਰ ਬੰਦ ਨਹੀਂ ਹੋਇਆ ਕੈਮਰਾ

ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਵਧੀ ਮੁਸ਼ਕਿਲ?

ਚਰਚਾ ਹੈ ਕਿ ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਾਲ ਹੀ ਵਿੱਚ ਜੌਰਡਨ ਸੰਧੂ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਪ੍ਰੋਗਰਾਮ ਵਿੱਚ ਨਜ਼ਰ ਆਏ ਸਨ। ਇਸ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਹੁਣ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਬ੍ਰੇਕਅੱਪ ਦਾ ਦਰਦ ਨਾ ਸਹਿ ਸਕੀ YouTuber, ਵਲੌਗਰ ਪ੍ਰੇਮੀ ਨਾਲ ਬਹਿਸ ਮਗਰੋਂ ਚੁੱਕ ਲਿਆ ਖੌਫਨਾਕ ਕਦਮ

ਸੁਰੱਖਿਆ ਵਾਪਸੀ 'ਤੇ ਉੱਠੇ ਸਵਾਲ

ਸਿੱਧੂ ਮੂਸੇਵਾਲਾ ਕਾਂਡ ਤੋਂ ਬਾਅਦ ਪੰਜਾਬ ਵਿੱਚ ਕਲਾਕਾਰਾਂ ਦੀ ਸੁਰੱਖਿਆ ਹਮੇਸ਼ਾ ਇੱਕ ਗੰਭੀਰ ਮੁੱਦਾ ਰਹੀ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ, ਜਦੋਂ ਇੱਕ ਕਲਾਕਾਰ ਨੂੰ ਸ਼ਰੇਆਮ ਧਮਕੀਆਂ ਮਿਲ ਰਹੀਆਂ ਹੋਣ, ਉਸ ਦੀ ਸੁਰੱਖਿਆ ਵਾਪਸ ਲੈਣਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ: ਮਜੀਠੀਆ ਦਾ CM ਮਾਨ 'ਤੇ ਵੱਡਾ ਹਮਲਾ: 'ਕੀ ਸਾਰਿਆਂ ਨੂੰ ਸਿੱਧੂ ਮੂਸੇਵਾਲਾ ਵਾਂਗ ਮਰਵਾਉਣਾ ਚਾਹੁੰਦੇ ਹੋ?'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News