"ਮੈਂ ਕੱਲ੍ਹ ਹੀ ਫੈਸਲਾ ਕੀਤਾ ਸੀ ਕਿ ਮੈਂ...'''' ਸੋਨਮ ਬਾਜਵਾ ਨੇ ਫਿਟਨੈੱਸ ਨੂੰ ਲੈ ਕੇ ਲਿਆ ਵੱਡਾ ਫੈਸਲਾ
Wednesday, Feb 18, 2026 - 11:37 AM (IST)
ਮੁੰਬਈ - ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅੱਜਕੱਲ੍ਹ ਆਪਣੀ ਫਿਟਨੈੱਸ ਅਤੇ ਸਖ਼ਤ ਡਾਈਟ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਕਿ ਉਹ ਆਪਣੀ ਸਿਹਤ ਪ੍ਰਤੀ ਕਿੰਨੀ ਅਨੁਸ਼ਾਸਿਤ ਹੋ ਗਈ ਹੈ। ਸੋਨਮ ਨੇ ਦੱਸਿਆ ਕਿ ਉਸ ਨੇ ਚੀਨੀ ਤਿਆਗਣ ਦਾ ਫੈਸਲਾ ਕੀਤਾ ਹੈ।
ਏਅਰਪੋਰਟ 'ਤੇ ਟੁੱਟਣ ਹੀ ਵਾਲਾ ਸੀ ਸਬਰ
ਸੋਨਮ ਨੇ ਇੰਸਟਾਗ੍ਰਾਮ 'ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ, ਜਿਸ 'ਚ ਉਹ ਏਅਰਪੋਰਟ 'ਤੇ ਇਕ ਕੈਂਡੀ ਸ਼ਾਪ ਦੇ ਸਾਹਮਣੇ ਬੈਠੀ ਨਜ਼ਰ ਆ ਰਹੀ ਸੀ। ਉਸ ਨੇ ਦੱਸਿਆ ਕਿ ਉਸ ਦਾ ਮਨ ਕੈਂਡੀਜ਼ ਖਾਣ ਲਈ ਕਾਫੀ ਲਲਚਾ ਰਿਹਾ ਸੀ, ਪਰ ਉਸ ਨੇ ਆਪਣੇ ਮਨ 'ਤੇ ਕਾਬੂ ਰੱਖਿਆ। ਸੋਨਮ ਨੇ ਕਿਹਾ, "ਮੈਂ ਕੱਲ੍ਹ ਹੀ ਫੈਸਲਾ ਕੀਤਾ ਸੀ ਕਿ ਮੈਂ ਚੀਨੀ ਨਹੀਂ ਖਾਵਾਂਗੀ। ਮੈਂ ਅੱਜ ਸਿਰਫ਼ ਖਜੂਰਾਂ ਖਾਧੀਆਂ ਹਨ। ਮੈਂ ਅਨੁਸ਼ਾਸਿਤ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ"।
ਸਹੇਲੀ ਨੂੰ ਗਾਰਲਿਕ ਬ੍ਰੈੱਡ ਖਾਂਦੇ ਦੇਖ ਦੱਸਿਆ 'ਕ੍ਰਿਮੀਨਲ'
ਅਦਾਕਾਰਾ ਨੇ ਫਲਾਈਟ ਦੇ ਅੰਦਰੋਂ ਵੀ ਇਕ ਵੀਡੀਓ ਸਾਂਝੀ ਕੀਤੀ, ਜਿੱਥੇ ਉਹ ਆਪਣਾ 'ਡਾਈਟ ਮੀਲ' ਖਾ ਰਹੀ ਸੀ। ਇਸ ਦੌਰਾਨ ਉਸ ਦੀ ਸਹੇਲੀ ਉਸ ਦੇ ਬਿਲਕੁਲ ਕੋਲ ਬੈਠ ਕੇ ਮਜ਼ੇ ਨਾਲ ਗਾਰਲਿਕ ਬ੍ਰੈੱਡ ਖਾ ਰਹੀ ਸੀ। ਇਸ 'ਤੇ ਮਜ਼ਾਕੀਆ ਅੰਦਾਜ਼ 'ਚ ਪ੍ਰਤੀਕਿਰਿਆ ਦਿੰਦੇ ਹੋਏ ਸੋਨਮ ਨੇ ਕਿਹਾ, "ਇਹ ਸਹੀ ਨਹੀਂ ਹੈ, ਇਹ ਕ੍ਰਿਮੀਨਲ ਹੈ"। ਹਾਲਾਂਕਿ, ਸੋਨਮ ਆਪਣੀ ਡਾਈਟ ਨੂੰ ਲੈ ਕੇ ਕਾਫੀ ਦ੍ਰਿੜ ਨਜ਼ਰ ਆਈ।
ਫ਼ਿਲਮੀ ਸਫ਼ਰ 'ਚ ਵੀ ਗੱਡ ਰਹੀ ਹੈ ਝੰਡੇ
ਜੇਕਰ ਕੰਮ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਹਾਲ ਹੀ 'ਚ 'ਬਾਰਡਰ 2' 'ਚ ਨਜ਼ਰ ਆਈ ਹੈ, ਜੋ ਕਿ 1997 ਦੀ ਮਸ਼ਹੂਰ ਫ਼ਿਲਮ 'ਬਾਰਡਰ' ਦਾ ਸੀਕਵਲ ਹੈ। ਇਹ ਫ਼ਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਪਿਛੋਕੜ 'ਤੇ ਅਧਾਰਿਤ ਹੈ,। ਇਸ ਤੋਂ ਇਲਾਵਾ, ਉਸ ਦੀ ਫ਼ਿਲਮ 'ਇਕ ਦੀਵਾਨੇ ਕੀ ਦੀਵਾਨੀਅਤ' ਵੀ ਕਾਫੀ ਸਫਲ ਰਹੀ ਹੈ, ਜੋ ਕਿ ਸਾਲ 2025 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਿੰਦੀ ਫ਼ਿਲਮਾਂ 'ਚੋਂ 12ਵੇਂ ਨੰਬਰ 'ਤੇ ਰਹੀ।
