ਸਿੱਧੂ ਮੂਸੇਵਾਲਾ ਕਤਲਕਾਂਡ ''ਚ ਸ਼ਾਮਲ ''ਕਬੂਤਰ'' ਦੀ ਗਰਲਫ੍ਰੈਂਡ ''ਮੈਡਮ ਜ਼ਹਿਰ'' ਚੜ੍ਹੀ ਪੁਲਸ ਦੇ ਅੜਿੱਕੇ

Thursday, Feb 19, 2026 - 12:42 PM (IST)

ਸਿੱਧੂ ਮੂਸੇਵਾਲਾ ਕਤਲਕਾਂਡ ''ਚ ਸ਼ਾਮਲ ''ਕਬੂਤਰ'' ਦੀ ਗਰਲਫ੍ਰੈਂਡ ''ਮੈਡਮ ਜ਼ਹਿਰ'' ਚੜ੍ਹੀ ਪੁਲਸ ਦੇ ਅੜਿੱਕੇ

ਨੈਸ਼ਨਲ ਡੈਸਕ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਗੈਂਗ ਦੀ ਅਹਿਮ ਮੈਂਬਰ ਅਤੇ ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ਼ ਨੇਹਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੇਹਾ 'ਤੇ ਗੈਂਗ ਦੇ ਡਰੱਗ ਅਤੇ ਹਥਿਆਰਾਂ ਦੇ ਸਿੰਡੀਕੇਟ ਨੂੰ ਚਲਾਉਣ ਦੇ ਗੰਭੀਰ ਦੋਸ਼ ਹਨ।

ਨੇਹਾ ਉਰਫ਼ 'ਮੈਡਮ ਜ਼ਹਿਰ' ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਗੰਨਮੈਨ ਬੌਬੀ ਕਬੂਤਰ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਹੈ। ਬੌਬੀ ਕਬੂਤਰ ਗੈਂਗ ਲਈ ਹਥਿਆਰਾਂ ਦੀ ਖੇਪ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ ਵੀ ਉਸ ਦੀ ਸ਼ਮੂਲੀਅਤ ਸੀ। ਉਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ ਤੇ ਹੋਰ ਕਈ ਮਾਮਲਿਆਂ 'ਚ ਵੀ ਪਿਛਲੇ 7 ਸਾਲਾਂ ਤੋਂ ਫਰਾਰ ਚੱਲ ਰਿਹਾ ਸੀ। ਉਸ ਨੂੰ ਬੀਤੇ ਦਿਨ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੌਬੀ ਕਬੂਤਰ ਭਾਰਤ ਦੇ ਸਭ ਤੋਂ ਵੱਡੇ ਗੈਰ-ਕਾਨੂੰਨੀ ਹਥਿਆਰਾਂ ਦੇ ਸੌਦਾਗਰ ਸਲੀਮ ਪਿਸਟਲ ਤੋਂ ਹਥਿਆਰ ਲੈਂਦਾ ਸੀ। ਸਲੀਮ ਪਿਸਟਲ ਪੂਰੇ ਏਸ਼ੀਆ ਵਿੱਚ ਹਥਿਆਰਾਂ ਦੀ ਸਪਲਾਈ ਲਈ ਬਦਨਾਮ ਹੈ। ਸਲੀਮ ਪਿਸਟਲ ਨੂੰ ਹਾਲ ਹੀ ਵਿੱਚ ਨੇਪਾਲ-ਭਾਰਤ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਅਨੁਸਾਰ ਸਲੀਮ ਪਿਸਟਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਲਈ ਕੰਮ ਕਰਦਾ ਸੀ, ਜੋ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਲਈ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੀ ਹੈ।

ਮੈਡਮ ਜ਼ਹਿਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਹੁਣ ਇਸ ਗੈਂਗ ਦੇ ਡਰੱਗ ਸਿੰਡੀਕੇਟ ਦੇ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਕੋਲੋਂ ਮਿਲੀ ਜਾਣਕਾਰੀ ਨਾਲ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਗ੍ਰਿਫ਼ਤਾਰੀ ਨਾਲ ਲਾਰੈਂਸ ਬਿਸ਼ਨੋਈ ਗੈਂਗ ਦੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਜਾਂ ਦਿੱਲੀ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ- UK-US ਦੇ ਤੰਗ ਹੋਏ ਰਾਹ ਤਾਂ ਇਸ ਯੂਰਪੀ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ ! ਠਾਹ-ਠਾਹ ਲੱਗਣਗੇ ਵੀਜ਼ੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News