ਕੀ ਸੱਚੀਂ ਪ੍ਰੈਗਨੈਂਟ ਹੈ ਸਰਗੁਣ ਮਹਿਤਾ ! ਅਦਾਕਾਰਾ ਨੇ ਖ਼ੁਦ ਪੋਸਟ ਪਾ ਤੋੜੀ ਚੁੱਪੀ
Saturday, Feb 21, 2026 - 04:35 PM (IST)
ਮੁੰਬਈ (ਏਜੰਸੀ) : ਪੰਜਾਬੀ ਸਿਨੇਮਾ ਦੀ 'ਕਵੀਨ' ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਿਹਾ ਹੈ। ਹੁਣ ਇਨ੍ਹਾਂ ਖ਼ਬਰਾਂ 'ਤੇ ਸਰਗੁਣ ਮਹਿਤਾ ਨੇ ਚੁੱਪੀ ਤੋੜਦਿਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ: ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ 'ਗੁਰ', ਭਾਵੁਕ ਕਰ ਦੇਵੇਗੀ ਖ਼ਬਰ
"ਸਾਨੂੰ ਖੁਦ ਨੂੰ ਨਹੀਂ ਪਤਾ, ਮੀਡੀਆ ਨੂੰ ਪਹਿਲਾਂ ਪਤਾ ਲੱਗ ਗਿਆ"
ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਪਿਛਲੇ 2 ਸਾਲਾਂ ਤੋਂ ਸਾਡੀ ਪ੍ਰੈਗਨੈਂਸੀ ਬਾਰੇ ਖ਼ਬਰਾਂ ਸਾਡੇ ਤੋਂ ਪਹਿਲਾਂ ਮੀਡੀਆ ਨੂੰ ਪਤਾ ਲੱਗ ਰਹੀਆਂ ਹਨ। ਉਨ੍ਹਾਂ ਦੇ ਮੁਤਾਬਕ ਮੈਂ ਪਿਛਲੇ 2 ਸਾਲਾਂ ਤੋਂ ਗਰਭਵਤੀ ਹਾਂ। ਇਹ ਤਾਂ ਬਹੁਤ ਹੀ ਲੰਬੀ ਪ੍ਰੈਗਨੈਂਸੀ ਹੋ ਗਈ!" ਸਰਗੁਣ ਨੇ ਮਜ਼ਾਕੀਆ ਪਰ ਤਿੱਖੇ ਅੰਦਾਜ਼ ਵਿੱਚ ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ।
ਇਹ ਵੀ ਪੜ੍ਹੋ: 'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75 ਲੱਖ ਦੀ ਲਗਜ਼ਰੀ ਕਾਰ

ਅਫਵਾਹਾਂ ਫੈਲਾਉਣ ਵਾਲਿਆਂ ਨੂੰ ਦਿੱਤੀ ਨਸੀਹਤ
ਅਦਾਕਾਰਾ ਨੇ ਅੱਗੇ ਲਿਖਿਆ ਕਿ ਲੋਕਾਂ ਨੂੰ ਅਜਿਹੀਆਂ ਝੂਠੀਆਂ ਗੱਲਾਂ ਫੈਲਾਉਣ ਤੋਂ ਪਹਿਲਾਂ ਰੁਕਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਸ਼ਾਂਤ ਹੋ ਜਾਓ ਅਤੇ ਬੇਬੁਨਿਆਦ ਖ਼ਬਰਾਂ ਫੈਲਾਉਣੀਆਂ ਬੰਦ ਕਰੋ। ਕੁਝ ਵੀ ਲਿਖਣ ਤੋਂ ਪਹਿਲਾਂ ਸਾਨੂੰ ਜਾਂ ਸਾਡੀ ਟੀਮ ਨੂੰ ਪੁੱਛ ਲੈਣਾ ਕੋਈ ਔਖਾ ਕੰਮ ਨਹੀਂ ਹੈ।" ਸਰਗੁਣ ਨੇ ਕੈਪਸ਼ਨ ਵਿੱਚ ਆਪਣੀ ਨਿਰਾਸ਼ਾ ਜ਼ਾਹਰ ਕਰਦਿਆਂ ਪੁੱਛਿਆ ਕਿ ਜਿਸ ਗੱਲ ਬਾਰੇ ਮੈਨੂੰ ਤੇ ਰਵੀ ਨੂੰ ਨਹੀਂ ਪਤਾ, ਉਹ ਤੁਹਾਨੂੰ ਕਿਵੇਂ ਪਤਾ ਲੱਗ ਜਾਂਦੀ ਹੈ?
ਇਹ ਵੀ ਪੜ੍ਹੋ: ਰਣਵੀਰ ਸਿੰਘ ਨੂੰ ਧਮਕਾਉਣ ਵਾਲੇ 'ਬਾਕਸਰ' ਦੀ ਹੁਣ ਖ਼ੈਰ ਨਹੀਂ ! ਜਾਰੀ ਹੋ ਗਿਆ LOC

ਰਵੀ ਦੂਬੇ ਨੇ ਵੀ ਦਿੱਤਾ ਪ੍ਰਤੀਕਰਮ
ਪਤਨੀ ਸਰਗੁਣ ਦੀ ਇਸ ਪੋਸਟ 'ਤੇ ਪਤੀ ਰਵੀ ਦੂਬੇ ਨੇ ਵੀ ਹੱਸਣ ਵਾਲੇ ਇਮੋਜੀ ਨਾਲ ਕਮੈਂਟ ਕੀਤਾ ਹੈ। ਦੱਸ ਦੇਈਏ ਕਿ ਸਰਗੁਣ ਅਤੇ ਰਵੀ ਦਾ ਵਿਆਹ 7 ਦਸੰਬਰ 2013 ਨੂੰ ਹੋਇਆ ਸੀ। ਦੋਵਾਂ ਦੀ ਮੁਲਾਕਾਤ 2009 ਵਿੱਚ ਸੀਰੀਅਲ '12/24 ਕਰੋਲ ਬਾਗ' ਦੇ ਸੈੱਟ 'ਤੇ ਹੋਈ ਸੀ, ਜਿੱਥੋਂ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ। ਸਰਗੁਣ ਮਹਿਤਾ ਇਨੀਂ ਦਿਨੀਂ ਪੰਜਾਬੀ ਫਿਲਮਾਂ ਵਿੱਚ ਕਾਫੀ ਸਰਗਰਮ ਹੈ ਅਤੇ ਆਪਣੇ ਪ੍ਰੋਡਕਸ਼ਨ ਹਾਊਸ 'ਸਰਗੁਣ-ਰਵੀ' ਹੇਠ ਕਈ ਹਿੱਟ ਪ੍ਰੋਜੈਕਟ ਦੇ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
