ਕੈਂਸਰ ਦੀ ਜੰਗ ਜਿੱਤਣ ਤੋਂ ਬਾਅਦ ਸਾਹਮਣੇ ਆਏ ਸੰਜੇ ਦੱਤ, ਹੱਥ ਜੋੜ ਕੀਤਾ ਸਭ ਦਾ ਧੰਨਵਾਦ

Wednesday, Oct 21, 2020 - 04:31 PM (IST)

ਕੈਂਸਰ ਦੀ ਜੰਗ ਜਿੱਤਣ ਤੋਂ ਬਾਅਦ ਸਾਹਮਣੇ ਆਏ ਸੰਜੇ ਦੱਤ, ਹੱਥ ਜੋੜ ਕੀਤਾ ਸਭ ਦਾ ਧੰਨਵਾਦ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਕੈਂਸਰ ਤੋਂ ਲੜਾਈ ਜਿੱਤ ਲਈ ਹੈ। ਦੀਵਾਲੀ ਤੋਂ ਪਹਿਲਾਂ ਸੰਜੇ ਦੱਤ ਦੇ ਠੀਕ ਹੋਣ ਦੀ ਇਹ ਖ਼ਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ। ਸੰਜੇ ਦੱਤ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ 'ਚ ਆਪਣੇ ਪਰਿਵਾਰ, ਦੋਸਤਾਂ ਤੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ੇਨ ਮੁਸ਼ਕਿਲ ਸਮੇਂ 'ਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਲਿਖਿਆ, 'ਪਿਛਲੇ ਕੁਝ ਹਫ਼ਤੇ ਮੇਰੇ ਤੇ ਮੇਰੇ ਪਰਿਵਾਰ ਲਈ ਕਾਫ਼ੀ ਮੁਸ਼ਕਿਲ ਭਰੇ ਰਹੇ ਹਨ ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਸਭ ਤੋਂ ਕਠਿਨ (ਔਖੀਆਂ) ਲੜਾਈਆਂ ਨੂੰ ਸਭ ਤੋਂ ਮਜ਼ਬੂਤ ਲੜਕਿਆਂ ਨੂੰ ਦਿੰਦਾ ਹੈ ਤੇ ਅੱਜ ਆਪਣੇ ਪੁੱਤਰ ਦੇ ਬਰਥਡੇ 'ਤੇ ਮੈਂ ਖੁਸ਼ ਹਾਂ ਇਸ ਲੜਾਈ ਤੋਂ ਜਿੱਤ ਕੇ ਬਾਹ ਆਉਣ ਲਈ। ਪ੍ਰਮਾਤਮਾ ਨੇ ਮੈਨੂੰ ਸਭ ਤੋਂ ਵਧੀਆ ਤੋਹਫ਼ਾ ਦੇਣ ਦੇ ਯੋਗ ਬਣਾਇਆ, ਜੋ ਮੇਰੇ ਪਰਿਵਾਰ ਦੀ ਸਿਹਤ ਤੇ ਖ਼ੁਸ਼ਹਾਲੀ।''

ਇਹ ਸੰਭ ਨਹੀਂ ਹੋ ਪਾਉਂਦਾ ਜੇਕਰ ਤੁਸੀਂ ਸਾਰੇ ਮੇਰਾ ਸਾਥ ਨਾ ਦਿੰਦੇ। ਮੈਂ ਆਪਣੇ ਪਰਿਵਾਰ, ਦੋਸਤਾਂ ਤੇ ਮੇਰੇ ਸਾਰੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜੋ ਇਸ ਮੁਸ਼ਕਿਲ ਸਮੇਂ 'ਚ ਮੇਰੇ ਨਾਲ ਖੜ੍ਹੇ ਸਨ, ਮੇਰੀ ਤਾਕਤ ਬਣ ਕੇ। ਤੁਹਾਡੇ ਸਾਰਿਆਂ ਵਲੋਂ ਦਿੱਤੇ ਪਿਆਰ, ਦਿਆਲਤਾ ਤੇ ਬੇਅੰਤ ਅਰਦਾਸਾਂ ਲਈ ਧੰਨਵਾਦ। ਮੈਂ ਵਿਸ਼ੇਸ਼ ਤੌਰ 'ਤੇ ਡਾਕਟਰ ਸੇਵੰਤੀ ਤੇ ਉਨ੍ਹਾਂ ਦੀ ਟੀਮ, ਕੋਕੀਲਾਬੇਨ ਹਸਪਤਾਲ ਦੀਆਂ ਨਰਸਾਂ ਤੇ ਬਾਕੀ ਮੈਡੀਕਲ ਸਟਾਫ਼ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੀ ਦੇਖਭਾਲ ਕੀਤੀ।

ਦੱਸਣਯੋਗ ਹੈ ਕਿ ਸੰਜੇ ਦੱਤ ਨੂੰ 8 ਅਗਸਤ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਤੋਂ ਬਾਅਦ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੇ ਟੈਸਟ ਕੀਤੇ ਗਏ ਸਨ। ਇਸ ਤੋਂ 3 ਦਿਨ ਬਾਅਦ 11 ਅਗਸਤ ਨੂੰ ਇਹ ਗੱਲ ਸਾਹਮਣੇ ਆਈ ਸੀ ਕਿ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਰਿਪੋਰਟ ਮੁਤਾਬਕ ਸੰਜੇ ਦੱਤ ਨੂੰ ਚੌਥੀ ਸਟੇਜ ਦਾ ਕੈਂਸਰ ਸੀ।


author

sunita

Content Editor

Related News