ਜੰਗ ਦਾ ਅਖਾੜਾ ਬਣਿਆ ਜਲੰਧਰ ਦਾ ਇਹ ਮਸ਼ਹੂਰ ਹੋਟਲ! ਚੱਲੇ ਲੱਤਾਂ-ਮੁੱਕੇ, ਲੱਥੀ ਪੱਗ

Friday, Feb 13, 2026 - 03:46 PM (IST)

ਜੰਗ ਦਾ ਅਖਾੜਾ ਬਣਿਆ ਜਲੰਧਰ ਦਾ ਇਹ ਮਸ਼ਹੂਰ ਹੋਟਲ! ਚੱਲੇ ਲੱਤਾਂ-ਮੁੱਕੇ, ਲੱਥੀ ਪੱਗ

ਜਲੰਧਰ (ਸੋਨੂੰ)- ਜਲੰਧਰ ਦੇ ਮੈਰੀਟਨ ਹੋਟਲ ਵਿੱਚ ਝੜਪ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹੋਟਲ ਵਿਚ ਝੜਪ ਦੌਰਾਨ ਜੰਮ ਕੇ ਲੱਤਾਂ-ਮੁੱਕੇ ਚੱਲੇ, ਜਿਸ ਤੋਂ ਬਾਅਦ ਵੇਖਦੇ ਹੀ ਵੇਖਦੇ ਹੋਟਲ ਜੰਗ ਦਾ ਮੈਦਾਨ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਹੋਟਲ ਦੇ ਭਾਈਵਾਲਾਂ ਵਿਚਕਾਰ ਝੜਪ ਹੋਈ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਇਕ ਪਾਰਟਨਰ ਨੇ ਦੂਜੇ ਪਾਰਟਨਰ ਨੂੰ ਜ਼ਮੀਨ 'ਤੇ ਸੁੱਟਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹੋਟਲ ਦੇ ਕੁਝ ਸਟਾਫ਼ ਮੈਂਬਰ ਵੀ ਝਗੜੇ ਵਿੱਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ: ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ ਹੋਈ ਫਾਇਰਿੰਗ ਦੇ ਮਾਮਲੇ 'ਚ ਨਵਾਂ ਮੋੜ! ਸੰਪਤ ਨਹਿਰਾ ਦਾ ਨਾਂ ਆਇਆ ਸਾਹਮਣੇ

PunjabKesari

ਝੜਪ ਦੌਰਾਨ ਮਾਲਕ ਮਰਵਾਹਾ ਦੀ ਪੱਗ ਤੱਕ ਲਾਹ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਮਾਮਲਾ ਬੇਹੱਦ ਗਰਮਾ ਗਿਆ। ਪੀੜਤ ਨੇ ਕਥਿਤ ਤੌਰ 'ਤੇ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਵਿੱਚ ਵਿਖਾਇਆ ਗਿਆ ਹੈ ਕਿ ਇਕ ਵਿਅਕਤੀ ਨੂੰ ਫਰਸ਼ 'ਤੇ ਘੜੀਸਿਆ ਜਾ ਰਿਹਾ ਹੈ, ਜਿਸ ਕਾਰਨ ਹੋਰ ਲੋਕ ਬਚਾਅ ਲਈ ਪਹੁੰਚੇ। ਫਿਰ ਦੋਵਾਂ ਧਿਰਾਂ ਨੂੰ ਵੱਖ ਕਰ ਦਿੱਤਾ ਗਿਆ ਅਤੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ। ਹਾਲਾਂਕਿ, ਲੜਾਈ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

PunjabKesari

ਇਹ ਵੀ ਪੜ੍ਹੋ: ਕਪੂਰਥਲਾ ਤੇ ਫਗਵਾੜਾ 'ਚ ਦੋ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, DC ਨੇ ਜਾਰੀ ਕੀਤੇ ਹੁਕਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News