ਨੀਰੂ ਬਾਜਵਾ ਦੀ ਸਾਦਗੀ ਨੇ ਜਿੱਤਿਆ ਲੋਕਾਂ ਦਾ ਦਿਲ
Friday, Dec 20, 2024 - 03:35 PM (IST)

ਜਲੰਧਰ- ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਜੋ ਕਿ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਨੀਰੂ ਬਾਜਵਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਕਾਤਿਲਾਨਾ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਨੀਰੂ ਬਾਜਵਾ ਦੀ ਪੰਜਾਬੀ ਮਨੋਰੰਜਨ ਜਗਤ 'ਚ ਕਾਫੀ ਵੱਡੀ ਫੈਨ ਫਾਲੋਇੰਗ ਹੈ।
ਇਸ ਸਾਲ ਤਿੰਨ ਹਿੱਟ ਫ਼ਿਲਮਾਂ ਆਪਣੇ ਨਾਂ ਕਰ ਚੁੱਕੀ ਨੀਰੂ ਬਾਜਵਾ ਅਗਲੇ ਸਾਲ ਵੀ ਕਈ ਫ਼ਿਲਮਾਂ ਦੀ ਤਿਆਰੀ ਕਰ ਰਹੀ ਹੈ, ਜਿਸ 'ਚ ਇੱਕ ਬਾਲੀਵੁੱਡ ਫ਼ਿਲਮ ਵੀ ਸ਼ਾਮਲ ਹੈ।
ਅਦਾਕਾਰਾ ਇੰਨੀ ਦਿਨੀਂ ਕਈ ਫ਼ਿਲਮਾਂ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ, ਜਿਸ 'ਚ 'ਮਧਾਣੀਆਂ', 'ਫੁੱਫੇ ਕੁੱਟਣੀਆਂ' ਅਤੇ 'ਵਾਹ ਨੀ ਪੰਜਾਬਣੇ' ਸ਼ਾਮਲ ਹਨ।