"ਤੁਸੀਂ ਮਾਲਕ ਹੋਵੋਗੇ ਪਰ ਇੱਦਾਂ ਥੱਪੜ ਨਹੀਂ ਮਾਰੀਦਾ", ਵੇਟਰ ਦੀ ਬੇਇੱਜ਼ਤੀ 'ਤੇ ਗੁਲਾਬ ਸਿੱਧੂ ਨੇ ਲਾਈ ਕਲਾਸ
Sunday, Feb 22, 2026 - 01:34 PM (IST)
ਮਨੋਰੰਜਨ ਡੈਸਕ : ਪੰਜਾਬੀ ਗਾਇਕ ਗੁਲਾਬ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਦੀ ਦਰਿਆਦਿਲੀ ਅਤੇ ਇਨਸਾਨੀਅਤ ਦੀ ਕਾਫੀ ਤਾਰੀਫ ਹੋ ਰਹੀ ਹੈ। ਜਾਣਕਾਰੀ ਮੁਤਾਬਕ, ਗੁਲਾਬ ਸਿੱਧੂ ਇੱਕ ਥਾਂ 'ਤੇ ਪਰਫਾਰਮ ਕਰ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੇ ਸਾਹਮਣੇ ਕਿਸੇ ਵਿਅਕਤੀ ਨੇ ਇੱਕ ਵੇਟਰ ਨੂੰ ਥੱਪੜ ਮਾਰ ਦਿੱਤਾ।
ਗੁਲਾਬ ਸਿੱਧੂ ਇਹ ਸਭ ਕੁਝ ਵੇਖ ਰਹੇ ਸਨ ਅਤੇ ਉਨ੍ਹਾਂ ਨੇ ਤੁਰੰਤ ਮਾਈਕ 'ਤੇ ਆਪਣਾ ਰਿਐਕਸ਼ਨ ਦਿੱਤਾ। ਉਨ੍ਹਾਂ ਨੇ ਕਿਹਾ, "ਏਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਕਿਸੇ ਦੇ। ਤੁਸੀਂ ਮਾਲਕ ਹੋਵੋਗੇ, ਉਹ ਤੁਹਾਡੇ ਨੌਕਰ ਹੋਣਗੇ, ਪਰ ਏਦਾਂ ਨਹੀਂ ਮਾਰੀਦਾ ਯਾਰ"। ਗਾਇਕ ਨੇ ਅੱਗੇ ਸਮਝਾਉਂਦਿਆਂ ਕਿਹਾ ਕਿ ਗਰੀਬ ਬੰਦਾ ਆਪਣੇ ਢਿੱਡ ਲਈ ਕੰਮ ਕਰਦਾ ਹੈ, ਇਸ ਲਈ ਹਰ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਹੈ।
ਗੁਲਾਬ ਸਿੱਧੂ ਨੂੰ ਪੰਜਾਬੀ ਇੰਡਸਟਰੀ ਵਿੱਚ ਇੱਕ ਨੇਕਦਿਲ ਇਨਸਾਨ ਵਜੋਂ ਜਾਣਿਆ ਜਾਂਦਾ ਹੈ। ਉਹ ਅਕਸਰ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਉਂਦੇ ਹਨ, ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਸੋਸ਼ਲ ਮੀਡੀਆ ਸਟਾਰ ਕਿਰਨਾ ਬਠਿੰਡੇ ਵਾਲੀ ਦੀ ਵੀ ਕਾਫੀ ਮਦਦ ਕੀਤੀ ਸੀ। ਵਰਕ ਫ੍ਰੰਟ ਜੇਕਰ ਗੁਲਾਬ ਸਿੱਧੂ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਬਾਈ ਬਾਈ', 'ਚਾਹ', 'ਗੋਲੀਆਂ' ਅਤੇ 'ਸ਼ੀਸ਼ਾ' ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
