26 ਮਾਰਚ 2026 ਨੂੰ ਰਿਲੀਜ਼ ਹੋਵੇਗੀ ਨਾਨੀ ਦੀ ਫਿਲਮ ''ਦਿ ਪੈਰਾਡਾਈਜ਼''

Wednesday, Mar 26, 2025 - 03:47 PM (IST)

26 ਮਾਰਚ 2026 ਨੂੰ ਰਿਲੀਜ਼ ਹੋਵੇਗੀ ਨਾਨੀ ਦੀ ਫਿਲਮ ''ਦਿ ਪੈਰਾਡਾਈਜ਼''

ਮੁੰਬਈ (ਏਜੰਸੀ)- ਭਾਰਤੀ ਅਦਾਕਾਰ ਅਤੇ ਫਿਲਮ ਨਿਰਮਾਤਾ ਨਾਨੀ ਦੀ ਫਿਲਮ 'ਦਿ ਪੈਰਾਡਾਈਜ਼' 26 ਮਾਰਚ, 2026 ਨੂੰ ਰਿਲੀਜ਼ ਹੋਵੇਗੀ। ਫਿਲਮ 'ਦਿ ਪੈਰਾਡਾਈਜ਼' ਦੇ ਨਿਰਮਾਤਾਵਾਂ ਨੇ ਫਿਲਮ ਪ੍ਰਤੀ ਵਧਦੇ ਉਤਸ਼ਾਹ ਦੇ ਵਿਚਕਾਰ ਫਿਲਮ ਦੀ ਰਿਲੀਜ਼ ਲਈ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ ਰਿਲੀਜ਼ ਹੋਣ ਤੋਂ ਸਿਰਫ਼ ਇੱਕ ਸਾਲ ਦੂਰ ਹੈ। ਨਿਰਮਾਤਾਵਾਂ ਨੇ ਇੰਸਟਾਗ੍ਰਾਮ 'ਤੇ ਫਿਲਮ 'ਦਿ ਪੈਰਾਡਾਈਜ਼' ਦੇ ਕਾਊਂਟਡਾਊਨ ਦੀ ਸ਼ੁਰੂਆਤ ਦੇ ਨਾਲ ਹੀ ਇਕ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਅਦਾਕਾਰ ਨਾਨੀ ਨੇ 'ਦਿ ਪੈਰਾਡਾਈਜ਼' ਦੀ ਝਲਕ ਵਿੱਚ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ।

ਉਨ੍ਹਾਂ ਦੀ ਸਕਰੀਨ 'ਤੇ ਮੌਜੂਦਗੀ ਅਤੇ ਚਾਰਮ ਇੱਕ ਵਾਰ ਫਿਰ ਦੇਖਣ ਯੋਗ ਹੈ। ਨਾਨੀ ਇਸ ਸਮੇਂ ਬਾਕਸ ਆਫਿਸ 'ਤੇ ਸ਼ਾਨਦਾਰ ਦੌਰ ਇੰਜੂਆਏ ਕਰਨ ਰਹੇ ਹਨ, ਜਿਸ ਵਿੱਚ ਉਨ੍ਹਾਂ ਦੀਆਂ 'ਦਸਰਾ', 'Hi ਨੰਨਾ' ਅਤੇ 'ਸਰੀਪੋਧਾ ਸਨੀਵਾਰਮ' ਵਰਗੀਆਂ ਫਿਲਮਾਂ ਨੂੰ ਦਰਸ਼ਕਾਂ ਤੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਸ਼੍ਰੀਕਾਂਤ ਓਡੇਲਾ ਦੁਆਰਾ ਨਿਰਦੇਸ਼ਤ "ਦਿ ਪੈਰਾਡਾਈਜ਼", ਨਾਨੀ ਨਾਲ ਉਨ੍ਹਾਂ ਦੀ ਦੂਜੀ ਫਿਲਮ ਹੈ। ਐੱਸ.ਐੱਲ.ਵੀ. ਸਿਨੇਮਾਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਸੰਗੀਤ ਅਨਿਰੁਧ ਰਵੀਚੰਦਰ ਨੇ ਦਿੱਤਾ ਹੈ। ਨਾਨੀ ਇੱਕ ਵਾਰ ਫਿਰ ਸ਼੍ਰੀਕਾਂਤ ਓਡੇਲਾ ਦੇ ਨਿਰਦੇਸ਼ਨ ਹੇਠ ਇੱਕ ਦਮਦਾਰ ਭੂਮਿਕਾ ਵਿੱਚ ਨਜ਼ਰ ਆਉਗੇ, ਜਿਸ ਤੋਂ ਦਰਸ਼ਕਾਂ ਨੂੰ ਇੱਕ ਯਾਦਗਾਰ ਸਿਨੇਮੈਟਿਕ ਅਨੁਭਵ ਮਿਲਣ ਦੀ ਉਮੀਦ ਹੈ।


author

cherry

Content Editor

Related News