Oscar ਦੇ ਮੰਚ 'ਤੇ ਫਿਰ ਚਮਕੇਗੀ ਦੇਸੀ ਗਰਲ ! 98ਵੇਂ ਅਕੈਡਮੀ Awards 'ਚ ਬਤੌਰ ਪ੍ਰੈਜ਼ੈਂਟਰ ਨਜ਼ਰ ਆਵੇਗੀ ਪ੍ਰਿਯੰਕਾ
Friday, Mar 06, 2026 - 12:56 PM (IST)
ਲਾਸ ਏਂਜਲਸ (ਏਜੰਸੀ)- ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ 'ਦੇਸੀ ਗਰਲ' ਪ੍ਰਿਯੰਕਾ ਚੋਪੜਾ ਜੋਨਾਸ 98ਵੇਂ ਅਕੈਡਮੀ ਐਵਾਰਡਸ (Oscars 2026) ਵਿੱਚ ਬਤੌਰ ਪ੍ਰੈਜ਼ੈਂਟਰ (ਪ੍ਰਸਤੋਤਾ) ਮੰਚ 'ਤੇ ਨਜ਼ਰ ਆਵੇਗੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿੱਚ ਮੌਜੂਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਦੁਨੀਆ ਦੇ ਦਿੱਗਜ ਕਲਾਕਾਰਾਂ ਨਾਲ ਸਾਂਝਾ ਕਰੇਗੀ ਸਟੇਜ
ਸ਼ੁੱਕਰਵਾਰ ਨੂੰ ਆਸਕਰ ਦੇ ਆਯੋਜਕਾਂ ਨੇ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ। ਕਾਰਜਕਾਰੀ ਨਿਰਮਾਤਾ ਰਾਜ ਕਪੂਰ ਅਤੇ ਕੈਟੀ ਮੁਲਨ ਨੇ ਦੱਸਿਆ ਕਿ ਪ੍ਰਿਯੰਕਾ ਚੋਪੜਾ ਦੇ ਨਾਲ ਇਸ ਸੂਚੀ ਵਿੱਚ ਹਾਲੀਵੁੱਡ ਦੇ ਵੱਡੇ ਨਾਂ ਜਿਵੇਂ ਰੌਬਰਟ ਡਾਊਨੀ ਜੂਨੀਅਰ, ਐਨੀ ਹੈਥਵੇ, ਵਿਲ ਅਰਨੇਟ, ਪੌਲ ਮੇਸਕਲ ਅਤੇ ਗਿਨੇਥ ਪਾਲਥਰੋ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: 'ਮੇਰੇ ਨਾਲ ਹੋਈ ਰੇਪ ਦੀ ਕੋਸ਼ਿਸ਼' ! 'ਧੁਰੰਦਰ' ਅਦਾਕਾਰਾ ਦਾ ਵੱਡਾ ਖੁਲਾਸਾ
ਪਹਿਲਾਂ ਵੀ ਆਸਕਰ ਨਾਲ ਰਿਹਾ ਹੈ ਖਾਸ ਸਬੰਧ
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪ੍ਰਿਯੰਕਾ ਆਸਕਰ ਵਰਗੇ ਵੱਕਾਰੀ ਮੰਚ ਨਾਲ ਜੁੜ ਰਹੀ ਹੈ। ਇਸ ਤੋਂ ਪਹਿਲਾਂ ਸਾਲ 2021 ਵਿੱਚ, ਉਸਨੇ ਆਪਣੇ ਪਤੀ ਨਿਕ ਜੋਨਾਸ ਦੇ ਨਾਲ 93ਵੇਂ ਅਕੈਡਮੀ ਐਵਾਰਡਸ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਸੀ। ਹੁਣ ਇੱਕ ਵਾਰ ਫਿਰ ਉਹ ਵਿਸ਼ਵ ਸਿਨੇਮਾ ਦੇ ਸਭ ਤੋਂ ਵੱਡੇ ਐਵਾਰਡ ਸ਼ੋਅ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ: 'ਜੋ ਕਰਨਾ ਕਰ ਲਓ, ਪੈਸੇ ਨਹੀਂ ਮਿਲਣਗੇ...'; ਮਸ਼ਹੂਰ ਅਦਾਕਾਰਾ ਨਾਲ ਹੋਈ 47 ਲੱਖ ਦੀ ਠੱਗੀ !
ਕਦੋਂ ਅਤੇ ਕਿੱਥੇ ਹੋਵੇਗਾ ਸਮਾਗਮ?
98ਵੇਂ ਆਸਕਰ ਸਮਾਰੋਹ ਦਾ ਆਯੋਜਨ 15 ਮਾਰਚ ਨੂੰ ਲਾਸ ਏਜਲਸ ਦੇ 'ਡੌਲਬੀ ਥੀਏਟਰ' ਵਿੱਚ ਹੋਵੇਗਾ। ਇਸ ਵਾਰ ਮਸ਼ਹੂਰ ਕਾਮੇਡੀਅਨ ਕੋਨਨ ਓ'ਬ੍ਰਾਇਨ ਸ਼ੋਅ ਦੀ ਮੇਜ਼ਬਾਨੀ ਕਰਨਗੇ। ਭਾਰਤ ਵਿੱਚ ਇਸ ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਵਰਕ ਫਰੰਟ 'ਤੇ ਪ੍ਰਿਯੰਕਾ
ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਕਈ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਰੁੱਝੀ ਹੋਈ ਹੈ। ਹਾਲ ਹੀ ਵਿੱਚ ਉਹ ਫਿਲਮ 'ਦ ਬਲਫ' ਵਿੱਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ 'ਹੈਡਸ ਆਫ ਸਟੇਟ' ਵਿੱਚ ਜੌਨ ਸੀਨਾ ਅਤੇ ਇਦਰੀਸ ਐਲਬਾ ਵਰਗੇ ਦਿੱਗਜਾਂ ਨਾਲ ਨਜ਼ਰ ਆਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
