ਕੈਨੇਡਾ ''ਚ ਇੰਜੁਆਏ ਕਰਕੇ ਵਾਪਸ ਪਰਤੇ ਕਰਨਵੀਰ ਬੋਹਰਾ, ਵੇਖੋ ਤਸਵੀਰਾਂ

2021-07-03T16:21:22.28

ਮੁੰਬਈ (ਬਿਊਰੋ) - ਟੀ. ਵੀ. ਅਦਾਕਾਰ ਕਰਨਵੀਰ ਬੋਹਰਾ ਜੋ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਗਏ ਹੋਏ ਸਨ। ਉਹ ਕੈਨੇਡਾ 'ਚ ਛੁੱਟੀਆਂ ਬਿਤਾਉਣ ਤੋਂ ਬਾਅਦ ਭਾਰਤ ਪਰਤ ਆਏ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕਰਨਵੀਰ ਬੋਹਰਾ ਆਪਣੇ ਪਰਿਵਾਰ ਨਾਲ ਨਜ਼ਰ ਆ ਰਿਹਾ ਹੈ। ਏਅਰਪੋਰਟ 'ਤੇ ਕਰਨਵੀਰ ਬੋਹਰਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ।

PunjabKesari

ਇਸ ਮੌਕੇ ਉਨ੍ਹਾਂ ਦੇ ਕੁੱਤੇ ਵੱਲੋਂ ਕੀਤਾ ਗਿਆ ਸਵਾਗਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦਾ ਪਿਆਰਾ ਕੁੱਤਾ ਪਰਿਵਾਰ ਨੂੰ ਮਿਲਿਆ ਤਾਂ ਉਹ ਕਰਨਵੀਰ ਬੋਹਰਾ ਦੀ ਗੋਦ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

PunjabKesari

ਦੱਸ ਦਈਏ ਕਿ ਕਰਨਵੀਰ ਬੋਹਰਾ ਦੀ ਛੋਟੀ ਬੇਟੀ ਨੇ ਕੁਝ ਮਹੀਨੇ ਪਹਿਲਾਂ ਹੀ ਜਨਮ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਵੱਡੀਆਂ ਬੇਟੀਆਂ ਹਨ, ਜੋ ਕਿ ਟਵਿਨਸ ਹਨ। ਕਰਨਵੀਰ ਬੋਹਰਾ ਨੇ ਟੀ. ਵੀ. ਦੇ ਕਈ ਸੀਰੀਅਲਸ 'ਚ ਕੰਮ ਕੀਤਾ ਹੈ ਅਤੇ ਉਹ ਲਗਾਤਾਰ ਟੀ. ਵੀ. ਇੰਡਸਟਰੀ 'ਚ ਸਰਗਰਮ ਹਨ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)


ਨੋਟ - ਕਰਨਵੀਰ ਬੋਹਰਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita