ਸੋਸ਼ਲ ਮੀਡੀਆ ''ਤੇ ਅਸਲੇ ਨਾਲ ਤਸਵੀਰਾਂ ਪੋਸਟ ਕਰਨ ਵਾਲਾ ਗ੍ਰਿਫ਼ਤਾਰ
Monday, Dec 22, 2025 - 04:17 PM (IST)
ਬਠਿੰਡਾ (ਵਰਮਾ) : ਕੋਟਫੱਤਾ ਥਾਣੇ ਦੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਅਸਲੇ ਨਾਲ ਫੋਟੋਆਂ ਪੋਸਟ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੋਟਫੱਤਾ ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਰਤਨ ਸਿੰਘ ਵਾਸੀ ਰਾਮਗੜ੍ਹ ਭੂੰਦੜ ਨੇ ਅਸਲੇ ਨਾਲ ਫੋਟੋਆਂ ਖਿੱਚਵਾ ਕੇ, ਵੀਡੀਓ ਬਣਾ ਕੇ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
