ਦਿਨ-ਦਿਹਾੜੇ ਚੋਰ ਦੁਕਾਨ ਤੋਂ ਗਰਮ ਜੈਕਟ ਚੋਰੀ ਕਰਕੇ ਫਰਾਰ, ਸੀਸੀਟੀਵੀ ਕੈਮਰੇ ''ਚ ਕੈਦ
Friday, Dec 19, 2025 - 05:21 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਮੇਨ ਬਾਜ਼ਾਰ 'ਚ ਸਥਿਤ ਖੁਰਾਣਾ ਗਾਰਮੈਂਟਸ ਦੁਕਾਨ ਦੇ ਬਾਹਰ ਰੱਖੇ ਗਰਮ ਕੱਪੜਿਆਂ 'ਚੋਂ ਚੋਰ ਜੈਕਟ ਚੋਰੀ ਕਰਕੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਨ ਬਾਜ਼ਾਰ 'ਚ ਸਥਿਤ ਖੁਰਾਣਾ ਗਾਰਮੈਂਟਸ ਦੁਕਾਨ ਦੇ ਮਾਲਕ ਵਿਜੇ ਖੁਰਾਣਾ ਨੇ ਦੱਸਿਆ ਕਿ ਬੀਤੇ ਦਿਨੀਂ ਦੁਪਹਿਰ ਨੂੰ ਜਦੋਂ ਉਹ ਆਪਣੀ ਦੁਕਾਨ ਅੰਦਰ ਗਾਹਕ ਨੂੰ ਕੱਪੜੇ ਦਿਖਾ ਰਿਹਾ ਸੀ ਤਾਂ ਇਸ ਦੌਰਾਨ ਦੁਕਾਨ ਦੇ ਬਾਹਰ ਟੰਗੇ ਗਰਮ ਕੱਪੜਿਆਂ 'ਚੋਂ ਚੋਰ ਗਰਮ ਜੈਕਟ ਲਾਹ ਕੇ ਫਰਾਰ ਹੋ ਗਿਆ ਜਿਸਦੀ ਕੀਮਤ ਇਕ ਹਜ਼ਾਰ ਰੁਪਏ ਦੇ ਕਰੀਬ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਚੋਰੀ ਦੀ ਜਾਣਕਾਰੀ ਬਾਜ਼ਾਰ 'ਚ ਹੀ ਮੋਚੀ ਦਾ ਕੰਮ ਕਰਦੇ ਨੌਜਵਾਨ ਨੇ ਦਿੱਤੀ ਤੇ ਦੱਸਿਆ ਕਿ ਚੋਰ ਦੁਕਾਨ ਦੇ ਬਾਹਰ ਟੰਗੇ ਕੱਪੜਿਆਂ 'ਚੋਂ ਜੈਕਟ ਚੋਰੀ ਕਰਕੇ ਭੱਜ ਗਿਆ ਹੈ ਤਾਂ ਸਾਨੂੰ ਇਸ ਚੋਰੀ ਦਾ ਪਤਾ ਲੱਗਾ ਤੇ ਇਸ ਦੌਰਾਨ ਚੋਰ ਦਾ ਪਿੱਛਾ ਕੀਤਾ ਪਰ ਚੋਰ ਭੱਜਣ ਵਿਚ ਕਾਮਯਾਬ ਹੋ ਗਿਆ।
ਮੇਨ ਬਾਜ਼ਾਰ 'ਚ ਸਥਿਤ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਿਉਹਾਰਾਂ ਦਾ ਅਤੇ ਸਰਦੀ ਦਾ ਸੀਜਨ ਹੋਣ ਕਰਕੇ ਬਾਜ਼ਾਰ ਅੰਦਰ ਹਰ ਵੇਲੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਤੇ ਦੁਕਾਨਦਾਰਾ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਾਜ਼ਾਰ ਚ ਪੁਲਿਸ ਪਾਰਟੀ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਹੋ ਜਿਹੀਆਂ ਘਟਨਾ ਹੋਣ ਤੋਂ ਬਚ ਸਕਣ।
