ਨਰੇਗਾ ''ਚ ਤਬਦੀਲੀਆਂ ਗਰੀਬ ਵਿਰੋਧੀ, ਕੇਂਦਰ ਤੁਰੰਤ ਫੈਸਲਾ ਵਾਪਸ ਲਵੇ : ਸੁਖਬੀਰ ਬਾਦਲ

Monday, Dec 22, 2025 - 11:11 AM (IST)

ਨਰੇਗਾ ''ਚ ਤਬਦੀਲੀਆਂ ਗਰੀਬ ਵਿਰੋਧੀ, ਕੇਂਦਰ ਤੁਰੰਤ ਫੈਸਲਾ ਵਾਪਸ ਲਵੇ : ਸੁਖਬੀਰ ਬਾਦਲ

ਅੰਮ੍ਰਿਤਸਰ (ਛੀਨਾ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ‘ਤੇ ਵੱਡੇ ਹਮਲੇ ਬੋਲੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਰੇਗਾ ਸਕੀਮ ਵਿਚ ਕੇਂਦਰ ਸਰਕਾਰ ਵੱਲੋਂ ਕੀਤੀਆਂ ਤਬਦੀਲੀਆਂ ਦੇਸ਼ ਦੇ ਗਰੀਬ ਵਰਗ ਲਈ ਘਾਤਕ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਨਰੇਗਾ ਇਕ 100 ਫ਼ੀਸਦੀ ਕੇਂਦਰੀ ਸਕੀਮ ਸੀ, ਜਿਸ ਤਹਿਤ ਗਰੀਬ ਪਰਿਵਾਰਾਂ ਨੂੰ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਮਿਲਦੀ ਸੀ ਪਰ ਹੁਣ ਇਸਨੂੰ 60/40 ਦੇ ਹਿੱਸੇ ਵਿਚ ਵੰਡ ਕੇ ਸੂਬਿਆਂ ਉੱਤੇ ਵਿੱਤੀ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸਰਕਾਰ ਵੱਲੋਂ ਧੱਕੇਸ਼ਾਹੀ ਕਰਕੇ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਵਾਏ ਗਏ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਸਰਕਾਰ ਨੇ ਪਹਿਲਾਂ ਹੀ ਪੁਲਸ ਦੀ ਵਰਤੋਂ ਝੂਠੇ ਪਰਚੇ ਅਤੇ ਇੰਫੋਰਸਮੈਂਟ ਰਾਹੀਂ ਉਮੀਦਵਾਰਾਂ ਨੂੰ ਚੋਣ ਮੈਦਾਨ ਤੋਂ ਬਾਹਰ ਕਰਨਾ ਸੀ ਤਾਂ ਫਿਰ ਚੋਣਾਂ ਕਰਵਾਉਣ ਦੀ ਲੋੜ ਹੀ ਕੀ ਸੀ। ਉਨ੍ਹਾਂ ਦੱਸਿਆ ਕਿ ਕਰੀਬ 3800 ਉਮੀਦਵਾਰਾਂ ਵਿਚੋਂ ਲਗਭਗ 1100 ਦੇ ਕਾਗਜ਼ ਰੱਦ ਕਰ ਦਿੱਤੇ ਗਏ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਅਕਾਲੀ ਦਲ ਅਤੇ ਕਾਂਗਰਸ ਨਾਲ ਸਬੰਧਤ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀਆਂ ਕਈ ਟੀਮਾਂ ਨੇ ਘੇਰ ਲਿਆ ਪੂਰਾ ਸ਼ਹਿਰ, ਸੀਲ ਕਰ ਦਿੱਤੀਆਂ ਸਰਹੱਦਾਂ

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ  ਜਿੱਥੇ ਸਰਕਾਰ ਨੂੰ ਡਰ ਸੀ ਕਿ ਅਕਾਲੀ ਦਲ ਜਿੱਤ ਸਕਦਾ ਹੈ, ਉੱਥੇ ਜਾਣ-ਬੁੱਝ ਕੇ ਕਾਗਜ਼ ਰੱਦ ਕੀਤੇ ਗਏ। ਜੀਰਾ, ਡੇਰਾ ਬਾਬਾ ਨਾਨਕ, ਭੋਆ, ਖੇਮਕਰਨ, ਤਰਨਤਾਰਨ ਅਤੇ ਪੱਟੀ ਵਰਗੇ ਹਲਕਿਆਂ ਵਿਚ ਦਰਜਨਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕਿਆ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਮਾਝਾ ਖੇਤਰ ਵਿਚ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਲੜਨ ਨਹੀਂ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਜਿੱਥੇ-ਜਿੱਥੇ ਅਕਾਲੀ ਦਲ ਨੂੰ ਲੜਨ ਦਾ ਮੌਕਾ ਮਿਲਿਆ, ਉੱਥੇ ਪਾਰਟੀ ਦਾ ਜਿੱਤ ਦਰ ਕਾਫੀ ਉੱਚਾ ਰਿਹਾ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਸੱਚਾਈ ਇਹ ਹੈ ਕਿ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ।

ਇਹ ਵੀ ਪੜ੍ਹੋ : ਸੁੱਖਣਵਾਲਾ ਦੇ ਗੁਰਵਿੰਦਰ ਕਤਲ ਕਾਂਡ 'ਚ ਨਵਾਂ ਮੋੜ, ਰੁਪਿੰਦਰ ਦੀ ਸਹੇਲੀ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News