ਕੰਗਨਾ ਰਣੌਤ ਨੇ ਜ਼ੁਬੀਨ ਗਰਗ ਨੂੰ ਕੀਤਾ ਯਾਦ, ‘ਗੈਂਗਸਟਰ’ ਦੇ ਪੋਸਟਰ ਨਾਲ ਦਿੱਤੀ ਸ਼ਰਧਾਂਜਲੀ

Thursday, Sep 25, 2025 - 02:11 PM (IST)

ਕੰਗਨਾ ਰਣੌਤ ਨੇ ਜ਼ੁਬੀਨ ਗਰਗ ਨੂੰ ਕੀਤਾ ਯਾਦ, ‘ਗੈਂਗਸਟਰ’ ਦੇ ਪੋਸਟਰ ਨਾਲ ਦਿੱਤੀ ਸ਼ਰਧਾਂਜਲੀ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਜ਼ੁਬੀਨ ਗਰਗ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਫਿਲਮ 'ਗੈਂਗਸਟਰ' ਦਾ ਪੋਸਟ ਸਾਂਝਾ ਕੀਤਾ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ‘ਤੇ ਸਭ ਤੋਂ ਪਹਿਲਾਂ ਜ਼ੁਬੀਨ ਗਰਗ ਦੀ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿਚ ਲਿਖਿਆ, '#ਜ਼ੁਬੀਨਦਾ।' ਇਸ ਤੋਂ ਬਾਅਦ ਕੰਗਨਾ ਨੇ ਆਪਣੀ ਬਾਲੀਵੁੱਡ ਡੈਬਿਊ ਫਿਲਮ “ਗੈਂਗਸਟਰ” ਦਾ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, “#ਜ਼ੁਬੀਨਦਾ, ਤੁਹਾਡੇ ਵਰਗਾ ਕੋਈ ਨਹੀਂ!”। ਇਸ ਫਿਲਮ ਵਿੱਚ ਜ਼ੁਬੀਨ ਗਰਗ ਦਾ ਗਾਇਆ ਗੀਤ “ਯਾ ਅਲੀ” ਵੀ ਸੀ, ਜਿਸ ਨਾਲ ਉਹ ਦੇਸ਼ ਭਰ ਵਿੱਚ ਪ੍ਰਸਿੱਧ ਹੋਏ।

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ, ਕਿਹਾ- 'ਬੱਚੇ ਤਾਂ ਹੋਣੇ ਹੀ ਹਨ, ਬਸ ਸਮਾਂ ਆਉਣ ਦਿਓ'

PunjabKesari

ਦੱਸ ਦੇਈਏ ਕਿ ਜ਼ੁਬੀਨ ਗਰਗ ਦਾ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਹਾਦਸੇ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸਮੁੰਦਰ ਵਿੱਚੋਂ ਬਾਹਰ ਕੱਢ ਕੇ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਇਹ ਵੀ ਪੜ੍ਹੋ: ਖੁਸ਼ਖਬਰੀ! ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਤੀਜੀ ਵਾਰ ਬਣੀ ਮਾਂ, ਦਿਖਾਈ ਧੀ ਦੀ ਪਹਿਲੀ ਝਲਕ

PunjabKesari

ਜ਼ੁਬੀਨ ਗਰਗ ਸਿੰਗਾਪੁਰ ਵਿਚ ਚੌਥੇ ਨਾਰਥ ਇਸਟ ਇੰਡੀਆ ਫੈਸਟੀਵਲ ਲਈ ਗਏ ਸਨ, ਜੋ 20 ਅਤੇ 21 ਸਤੰਬਰ ਨੂੰ ਸਨਟੇਕ ਵਿੱਚ ਹੋਣਾ ਸੀ। ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ‘ਤੇ ਸੱਦਾ ਦਿੱਤਾ ਸੀ। ਉਤਰ-ਪੂਰਬੀ ਭਾਰਤ ਵਿੱਚ ਜ਼ੁਬੀਨ ਗਰਗ ਇੱਕ ਸੁਪਰਸਟਾਰ ਗਾਇਕ ਸਨ। ਉਹ ਅਸਾਮ ਦੀ ਆਵਾਜ਼ ਦੇ ਤੌਰ ‘ਤੇ ਮਸ਼ਹੂਰ ਸਨ, ਪਰ ਬਾਲੀਵੁੱਡ ਵਿੱਚ ਉਨ੍ਹਾਂ ਨੂੰ ਪਛਾਣ 2006 ਦੀ ਫਿਲਮ “ਗੈਂਗਸਟਰ” ਦੇ ਗੀਤ ਯਾ ਅਲੀ ਨਾਲ ਮਿਲੀ, ਜਿਸ ਨੇ ਉਨ੍ਹਾਂ ਨੂੰ ਪੂਰੇ ਭਾਰਤ ਵਿੱਚ ਪ੍ਰਸਿੱਧ ਕੀਤਾ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News