ਰੇਡ ਜਾਇੰਟ ਮੂਵੀਜ਼ ਦੇ ਰਹੱਸਮਈ ਪੋਸਟਰ ਨੇ ਛੇੜੀ ਚਰਚਾ; ਅੱਜ ਸ਼ਾਮ 7:12 ਵਜੇ ਮਿਲੇਗਾ ਵੱਡਾ ਸਰਪ੍ਰਾਈਜ਼

Thursday, Feb 19, 2026 - 05:00 PM (IST)

ਰੇਡ ਜਾਇੰਟ ਮੂਵੀਜ਼ ਦੇ ਰਹੱਸਮਈ ਪੋਸਟਰ ਨੇ ਛੇੜੀ ਚਰਚਾ; ਅੱਜ ਸ਼ਾਮ 7:12 ਵਜੇ ਮਿਲੇਗਾ ਵੱਡਾ ਸਰਪ੍ਰਾਈਜ਼

ਮੁੰਬਈ (ਏਜੰਸੀ) : ਮਸ਼ਹੂਰ ਪ੍ਰੋਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਹਾਊਸ ‘ਰੈੱਡ ਜਾਇੰਟ ਮੂਵੀਜ਼’ ਨੇ ਸੋਸ਼ਲ ਮੀਡੀਆ 'ਤੇ ਇਕ ਦਮਦਾਰ ਟੀਜ਼ਰ ਜਾਰੀ ਕਰਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। '7ਔਮ ਅਰਿਵੂ' (2011), 'ਓਰੂ ਕਲ ਓਰੂ ਕੰਨੜੀ' (2012) ਅਤੇ 2022 ਦੀ ਬਲਾਕਬਸਟਰ ਫਿਲਮ 'ਵਿਕਰਮ' ਵਰਗੀਆਂ ਹਿੱਟ ਫਿਲਮਾਂ ਦੇਣ ਵਾਲੀ ਇਸ ਕੰਪਨੀ ਨੇ ਇੱਕ ਰਹੱਸਮਈ ਪੋਸਟਰ ਸਾਂਝਾ ਕੀਤਾ ਹੈ।

ਪੋਸਟਰ ਨੇ ਵਧਾਈਆਂ ਧੜਕਣਾਂ

ਇਸ ਆਕਰਸ਼ਕ ਪੋਸਟਰ 'ਤੇ ਲਿਖਿਆ ਹੈ— "ਜਦੋਂ ਸਿਤਾਰੇ ਇਕੱਠੇ ਹੁੰਦੇ ਹਨ, ਤਾਂ ਕਿਸੇ ਇੱਕ ਪਾਸੇ ਖੜ੍ਹੇ ਹੋਣਾ ਜ਼ਰੂਰੀ ਨਹੀਂ ਹੁੰਦਾ।" ਇਸ ਸੰਦੇਸ਼ ਨੇ ਸਿਨੇਮਾ ਪ੍ਰੇਮੀਆਂ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਸ਼ਾਇਦ ਇੰਡਸਟਰੀ ਦੇ ਕੁਝ ਵੱਡੇ ਸੁਪਰਸਟਾਰ ਕਿਸੇ ਇੱਕੋ ਪ੍ਰੋਜੈਕਟ ਲਈ ਇਕੱਠੇ ਹੋਣ ਜਾ ਰਹੇ ਹਨ।

PunjabKesari

ਅੱਜ ਸ਼ਾਮ 7:12 ਵਜੇ ਉੱਠੇਗਾ ਪਰਦਾ

ਕੰਪਨੀ ਨੇ ਕੈਪਸ਼ਨ ਰਾਹੀਂ ਇਸ ਰਹੱਸ ਤੋਂ ਪਰਦਾ ਚੁੱਕਣ ਦਾ ਸਮਾਂ ਵੀ ਸਾਂਝਾ ਕੀਤਾ ਹੈ। ਕੈਪਸ਼ਨ ਵਿੱਚ ਲਿਖਿਆ ਗਿਆ ਹੈ, "ਕੁਝ ਕਹਾਣੀਆਂ ਨਿਯਮਾਂ 'ਤੇ ਚੱਲਦੀਆਂ ਹਨ। ਕੁਝ ਫਿਲਮਾਂ ਉਨ੍ਹਾਂ ਨਿਯਮਾਂ ਨੂੰ ਹੀ ਬਦਲ ਦਿੰਦੀਆਂ ਹਨ। ਇਸ ਲਈ ਦਿਲ ਫੜ ਕੇ ਇੰਤਜ਼ਾਰ ਕਰੋ, ਕਿਉਂਕਿ ਅੱਜ ਸ਼ਾਮ 7:12 ਵਜੇ, ‘ਰੈੱਡ ਜਾਇੰਟ 17’ ਇਸ ਰਹੱਸ ਤੋਂ ਪਰਦਾ ਉਠਾਏਗਾ।"

ਪ੍ਰਸ਼ੰਸਕਾਂ ਵਿੱਚ ਅਟਕਲਾਂ ਦਾ ਦੌਰ

ਇਸ ਰਹੱਸਮਈ ਸੰਦੇਸ਼ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਕੰਪਨੀ ਦਾ 17ਵਾਂ ਵੱਡਾ ਪ੍ਰੋਜੈਕਟ ਹੋਣ ਜਾ ਰਿਹਾ ਹੈ। ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ‘ਰੈੱਡ ਜਾਇੰਟ ਮੂਵੀਜ਼’ ਇਸ ਵਾਰ ਕਿਹੜਾ ਵੱਡਾ ਸਰਪ੍ਰਾਈਜ਼ ਲੈ ਕੇ ਆ ਰਹੀ ਹੈ। ਕੀ ਇਹ ਕਿਸੇ ਨਵੀਂ ਫਿਲਮ ਦਾ ਐਲਾਨ ਹੈ ਜਾਂ ਕੋਈ ਵੱਡਾ ਸਹਿਯੋਗ (Collaboration)? ਇਸ ਦਾ ਪਤਾ ਅੱਜ ਸ਼ਾਮ ਨੂੰ ਹੀ ਲੱਗੇਗਾ।


author

cherry

Content Editor

Related News