ਡਾਇਰੈਕਟਰ ਨੂੰ ਬੇਰਹਿਮੀ ਨਾਲ ਕੁੱਟਣ ਦੇ ਮਾਮਲੇ ''ਚ ਅਦਾਕਾਰਾ ਐਸ਼ਵਰਿਆ ਸਣੇ 11 ਗ੍ਰਿਫਤਾਰ
Thursday, Feb 26, 2026 - 05:44 PM (IST)
ਬੈਂਗਲੁਰੂ (ਏਜੰਸੀ) : ਦੱਖਣੀ ਭਾਰਤੀ ਫਿਲਮ ਇੰਡਸਟਰੀ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੰਨੜ ਫਿਲਮ ਨਿਰਦੇਸ਼ਕ ਅਨੀਸ਼ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁਟਮਾਰ ਕਰਨ ਦੇ ਮਾਮਲੇ ਵਿੱਚ ਬੈਂਗਲੁਰੂ ਪੁਲਿਸ ਨੇ ਇੱਕ ਮਸ਼ਹੂਰ ਅਦਾਕਾਰਾ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਐਸ਼ਵਰਿਆ ਸਣੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: 'ਰਾਮਾਇਣ' ਫੇਮ ਦੀਪਿਕਾ ਚਿਖਲੀਆ ਦੀ ਧੀ ਦਾ ਹੋਇਆ ਵਿਆਹ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ
ਕੀ ਹੈ ਪੂਰਾ ਮਾਮਲਾ?
ਪੁਲਸ ਮੁਤਾਬਕ ਆਪਣੀ ਸ਼ਿਕਾਇਤ ਵਿਚ ਨਿਰਦੇਸ਼ਕ ਟੀ.ਏ. ਅਨੀਸ਼ ਕਿਹਾ ਕਿ ਉਨ੍ਹਾਂ ਨੇ 'ਜੀਵਨਦਾ ਭਾਸ਼ਾ' ਨਾਂ ਦੀ ਇਕ ਫਿਲਮ ਡਾਇਰੈਕਟ ਕੀਤੀ ਹੈ, ਜੋ ਅਜੇ ਰਿਲੀਜ਼ ਨਹੀਂ ਹੋਈ ਹੈ। ਫਿਲਮ ਵਿਚ ਇਨਵੈਸਟਰ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਇਕ ਹੋਰ ਸਹਿਯੋਗੀ ਦਾ ਉਨ੍ਹਾਂ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਕੁਝ ਸਮਾਂ ਪਹਿਲਾਂ ਅਨੀਸ਼ ਬੈਂਗਲੁਰੂ ਤੋਂ ਮੁੰਬਈ ਚਲੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਬੈਂਗਲੁਰੂ ਦੇ ਇੰਦੀਰਾਨਗਰ ਵਿਚ ਰਹਿਣ ਵਾਲੀ ਆਪਣੀ ਇੱਕ ਅਦਾਕਾਰਾ ਦੋਸਤ ਨੂੰ ਦੱਸਿਆ ਕਿ ਉਹ ਆਪਣੀ ਕਾਰ ਵੇਚਣ ਦੀ ਯੋਜਨਾ ਬਣਾ ਰਹੇ ਹਨ। ਪੁਲਸ ਮੁਤਾਬਕ ਅਦਾਕਾਰਾ ਐਸ਼ਵਰਿਆ ਨੇ ਹੀ ਮੁਲਜ਼ਮਾਂ ਨੂੰ ਨਿਰਦੇਸ਼ਕ ਦੀ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਅਗਵਾ ਦੀ ਪੂਰੀ ਸਾਜ਼ਿਸ਼ ਰਚੀ ਗਈ। ਸਾਜਿਸ਼ ਤਹਿਤ 9 ਫਰਵਰੀ ਨੂੰ ਉਨ੍ਹਾਂ ਨੇ ਕਾਰ ਵੇਚਣ ਦੇ ਬਹਾਨੇ ਧੋਖੇ ਨਾਲ ਅਨੀਸ਼ ਨੂੰ ਮੁੰਬਈ ਤੋਂ ਬੈਂਗਲੁਰੂ ਬੁਲਾਇਆ ਅਤੇ ਉਸੇ ਰਾਤ ਨੂੰ ਮੁਲਜ਼ਮਾਂ ਨੇ ਅਨੀਸ਼ ਨੂੰ ਅਗਵਾ ਕਰ ਲਿਆ ਅਤੇ ਇੱਕ ਘਰ ਵਿੱਚ ਬੰਧਕ ਬਣਾ ਕੇ ਰੱਖਿਆ। ਉੱਥੇ 5-6 ਲੋਕਾਂ ਨੇ ਉਸ 'ਤੇ ਕ੍ਰਿਕਟ ਸਟੰਪਾਂ ਅਤੇ ਹਾਕੀ ਸਟਿੱਕਾਂ ਨਾਲ ਹਮਲਾ ਕੀਤਾ। ਮੁਲਜ਼ਮਾਂ ਨੇ ਨਿਰਦੇਸ਼ਕ ਕੋਲੋਂ ਸੋਨੇ ਦੇ ਗਹਿਣੇ ਅਤੇ 30,000 ਰੁਪਏ ਦੀ ਨਕਦੀ ਵੀ ਖੋਹ ਲਈ। ਵਾਰਦਾਤ ਇੱਥੇ ਹੀ ਨਹੀਂ ਰੁਕੀ, ਮੁਲਜ਼ਮਾਂ ਨੇ ਉਨ੍ਹਾਂ ਨੂੰ ਤੁਮਾਕੁਰੂ ਜ਼ਿਲ੍ਹੇ ਦੀਆਂ ਪਹਾੜੀਆਂ 'ਤੇ ਲਿਜਾ ਕੇ ਦੁਬਾਰਾ ਕੁਟਮਾਰ ਕੀਤੀ।
ਇਹ ਵੀ ਪੜ੍ਹੋ: ਕੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ 'ਤੇ 'ਮਾਨ' ਦਾ ਵੱਡਾ ਖੁਲਾਸਾ

ਪੁਲਸ ਦੀ ਕਾਰਵਾਈ
ਅਦੁਗੋਡੀ ਪੁਲਸ ਸਟੇਸ਼ਨ ਵਿੱਚ ਦਰਜ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਪੁਲਸ ਨੇ ਕਾਰਵਾਈ ਕਰਦਿਆਂ, ਅਦਾਕਾਰਾ ਐਸ਼ਵਰਿਆ ਸਣੇ ਕੁੱਲ 11 ਮੁਲਜ਼ਮਾਂ ਨੂੰ ਦਬੋਚ ਲਿਆ। ਪੁਲਸ ਨੇ ਮੁਲਜ਼ਮਾਂ ਕੋਲੋਂ 6 ਮੋਬਾਈਲ ਫੋਨ, ਸੋਨੇ ਦੇ ਗਹਿਣੇ, ਨਕਦੀ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜੌਰਡਨ ਸੰਧੂ ਨੂੰ ਗੈਂਗਸਟਰਾਂ ਦੀ ਧਮਕੀ ! ਸਰਕਾਰ ਨੇ ਲਈ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
