ਰੂਹਾਨੀਅਤ ਤੇ ਰਹੱਸ ਨਾਲ ਭਰਪੂਰ ‘ਨਾਗਬੰਧਮ’ ਦਾ ਟੀਜ਼ਰ ਮਹੇਸ਼ ਬਾਬੂ ਨੇ ਕੀਤਾ ਲਾਂਚ

Monday, Feb 16, 2026 - 09:41 AM (IST)

ਰੂਹਾਨੀਅਤ ਤੇ ਰਹੱਸ ਨਾਲ ਭਰਪੂਰ ‘ਨਾਗਬੰਧਮ’ ਦਾ ਟੀਜ਼ਰ ਮਹੇਸ਼ ਬਾਬੂ ਨੇ ਕੀਤਾ ਲਾਂਚ

ਮੁੰਬਈ - ਆਖਿਰਕਾਰ ਮਹਾਸ਼ਿਵਰਾਤਰੀ ਦੇ ਸ਼ੁੱਭ ਮੌਕੇ ’ਤੇ ਅਭਿਸ਼ੇਕ ਨਾਮਾ ਦੇ ਡਾਇਰੈਕਸ਼ਨ ’ਚ ਬਣੀ ਮਾਈਥੋ-ਐਕਸ਼ਨ ਫ਼ਿਲਮ 'ਨਾਗਬੰਧਮ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ’ਚ ਵਿਰਾਟ ਕਰਣਾ ਲੀਡ ਰੋਲ ’ਚ ਹਨ। ਪ੍ਰੋਡਿਊਸਰ ਕਿਸ਼ੋਰ ਅੱਨਾਪੁਰੇਡੀ ਅਤੇ ਨਿਸ਼ਿਤਾ ਨਾਗੀਰੈੱਡੀ ਨੇ ਫ਼ਿਲਮ ਨੂੰ ਬਹੁਤ ਵੱਡੇ ਸਕੇਲ ’ਤੇ ਤਿਆਰ ਕੀਤਾ ਹੈ। ਸੁਪਰਸਟਾਰ ਮਹੇਸ਼ ਬਾਬੂ ਨੇ ਖੁਦ ਟੀਜ਼ਰ ਨੂੰ ਲਾਂਚ ਕੀਤਾ।

‘ਨਾਗਬੰਧਮ’ ਦੀ ਕਹਾਣੀ ਅਬਦਾਲੀ ਦੇ ਇਤਿਹਾਸਕ ਅਫਗਾਨ ਹਮਲੇ ਤੋਂ ਪ੍ਰੇਰਿਤ ਹੈ, ਜਿਸ ’ਚ ਮਾਈਥੋਲੋਜੀ, ਇਤਿਹਾਸ ਤੇ ਅਧਿਆਤਮਕ ਜੰਗ ਦਾ ਅਨੋਖਾ ਮੇਲ ਦੇਖਣ ਨੂੰ ਮਿਲਦਾ ਹੈ। ਇਹ ਲੜਾਈ ਸੱਭਿਆਚਾਰਕ ਵਿਰੋਧ ਅਤੇ ਦੈਵੀ ਸੁਰੱਖਿਆ ਵਿਚਕਾਰ ਟਕਰਾਅ ਨੂੰ ਦਿਖਾਉਂਦੀ ਹੈ।

ਇਸ ਮਹਾਗਾਥਾ ਦੇ ਕੇਂਦਰ ’ਚ ਹੈ ਪਵਿੱਤਰ ਨਾਗਬੰਧਮ ਮੰਦਰ, ਅਜਿਹਾ ਗੁਪਤ ਮੰਦਰ ਜਿਸ ਦੀ ਰੱਖਿਆ ਦਿਵਯ ਸ਼ਕਤੀਆਂ ਕਰ ਰਹੀਆਂ ਹਨ ਅਤੇ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਦੀ ਪ੍ਰਾਚੀਨ ਸ਼ਕਤੀ ਸੁਰੱਖਿਅਤ ਹੈ। ਹਿਮਾਲਯ ਦੇ ਲੁਕੇ ਰਸਤਿਆਂ ਵਿਚਾਲੇ ਸਥਿਤ ਮੰਦਰ ’ਚ ਇੰਨੀ ਅਪਾਰ ਸ਼ਕਤੀ ਹੈ ਕਿ ਇਹ ਗਲਤ ਹੱਥਾਂ ’ਚ ਪੈ ਗਈ ਤਾਂ ਨਾ-ਮੰਨਣਯੋਗ ਤਬਾਹੀ ਆ ਸਕਦੀ ਹੈ। ਹੈਦਰਾਬਾਦ ’ਚ ਟੀਜ਼ਰ ਦੀ ਸਕ੍ਰੀਨਿੰਗ ਰੱਖੀ ਗਈ ਸੀ। ਟੀਜ਼ਰ ਖ਼ਤਮ ਹੁੰਦੇ ਹੀ ਪੂਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਅਤੇ ਲੋਕਾਂ ਨੇ ਖੜ੍ਹੇ ਹੋ ਕੇ ਆਪਣਾ ਪਿਆਰ ਜ਼ਾਹਿਰ ਕੀਤਾ।


author

cherry

Content Editor

Related News