ਆਖਿਰਕਾਰ ਵਿਜੇ ਦੀ ਹੋਈ ਰਸ਼ਮਿਕਾ, ਦਿਓਰ ਆਨੰਦ ਨੇ ''ਭਾਬੀ'' ਕਹਿ ਕੇ ਪਰਿਵਾਰ ''ਚ ਕੀਤਾ ਨਿੱਘਾ ਸਵਾਗਤ

Friday, Feb 27, 2026 - 02:21 PM (IST)

ਆਖਿਰਕਾਰ ਵਿਜੇ ਦੀ ਹੋਈ ਰਸ਼ਮਿਕਾ, ਦਿਓਰ ਆਨੰਦ ਨੇ ''ਭਾਬੀ'' ਕਹਿ ਕੇ ਪਰਿਵਾਰ ''ਚ ਕੀਤਾ ਨਿੱਘਾ ਸਵਾਗਤ

ਮੁੰਬਈ (ਏਜੰਸੀ) : ਸਾਊਥ ਸਿਨੇਮਾ ਦੇ ਸਭ ਤੋਂ ਪਿਆਰੇ ਜੋੜੇ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਆਖਿਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਲੰਬੇ ਸਮੇਂ ਦੇ ਅਫੇਅਰ ਦੀਆਂ ਚਰਚਾਵਾਂ ਤੋਂ ਬਾਅਦ, ਦੋਵਾਂ ਨੇ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ। ਇਸ ਦੌਰਾਨ ਵਿਜੇ ਦੇ ਛੋਟੇ ਭਰਾ ਆਨੰਦ ਦੇਵਰਕੋਂਡਾ ਦੀ ਇੱਕ ਭਾਵੁਕ ਪੋਸਟ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਖਿੱਚ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਰਸ਼ਮਿਕਾ ਨੂੰ ਆਪਣੀ 'ਵਦੀਨਾ' (ਭਾਬੀ ) ਕਿਹਾ।

ਆਨੰਦ ਦੇਵਰਕੋਂਡਾ ਨੇ ਲਿਖਿਆ ਭਾਵੁਕ ਸੁਨੇਹਾ

ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਆਨੰਦ ਨੇ ਲਿਖਿਆ, "ਕਈ ਵਾਰ ਪ੍ਰਸ਼ੰਸਕ ਮੈਨੂੰ ਪੁੱਛਦੇ ਸਨ, 'ਵਦੀਨਾ, ਏਲਾ ਉਨਾਰੂ?' (ਤੁਹਾਡੀ ਭਾਬੀ ਕਿਵੇਂ ਹੈ?) ਅਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕੀ ਜਵਾਬ ਦੇਵਾਂ। ਅੱਜ ਮੇਰੇ ਭਰਾ ਦਾ ਵਿਆਹ ਹੋ ਗਿਆ ਹੈ ਅਤੇ ਮੈਨੂੰ 'ਵਦੀਨਾ' ਦੇ ਰੂਪ ਵਿੱਚ ਦੁਨੀਆ ਦੀ ਸਭ ਤੋਂ ਪਾਜ਼ੇਟਿਵ ਅਤੇ ਦਿਆਲੂ ਇਨਸਾਨ ਮਿਲੀ ਹੈ।" ਆਨੰਦ ਨੇ ਨਵੀਂ ਵਿਆਹੀ ਜੋੜੀ ਨੂੰ ਗਲੇ ਲਗਾਉਂਦੇ ਹੋਏ ਇੱਕ ਖੂਬਸੂਰਤ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਤਿੰਨੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Anand Deverakonda (@ananddeverakonda)

ਰਵਾਇਤੀ ਦੱਖਣੀ ਭਾਰਤੀ ਲਿਬਾਸ ਵਿੱਚ ਸਜਿਆ ਜੋੜਾ 

ਵਿਜੇ ਅਤੇ ਰਸ਼ਮਿਕਾ ਦਾ ਵਿਆਹ ਤੇਲਗੂ ਅਤੇ ਕੋਡਵਾ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਰਸ਼ਮਿਕਾ ਸੰਤਰੀ ਰੰਗ ਦੀ ਰੇਸ਼ਮੀ ਸਾੜੀ ਵਿੱਚ ਕਿਸੇ ਪਰੀ ਵਰਗੀ ਲੱਗ ਰਹੀ ਸੀ। ਉਸਨੇ Temple Jewellery ਅਤੇ ਵਾਲਾਂ ਵਿੱਚ ਤਾਜ਼ੇ ਫੁੱਲਾਂ ਨਾਲ ਆਪਣਾ ਬ੍ਰਾਈਡਲ ਲੁੱਕ ਪੂਰਾ ਕੀਤਾ। ਉਥਏ ਹੀ ਵਿਜੇ ਦੇਵਰਕੋਂਡਾ ਨੇ ਰਵਾਇਤੀ 'ਵੇਸ਼ਟੀ' ਅਤੇ 'ਅੰਗਵਸਤਰਮ' ਪਹਿਨਿਆ ਹੋਇਆ ਸੀ, ਜਿਸ ਵਿੱਚ ਉਹ ਬੇਹੱਦ ਡੈਸ਼ਿੰਗ ਨਜ਼ਰ ਆ ਰਹੇ ਸਨ।

ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ

ਦੱਸ ਦੇਈਏ ਕਿ ਪ੍ਰਸ਼ੰਸਕ ਪਿਛਲੇ ਕਈ ਸਾਲਾਂ ਤੋਂ ਇਸ ਜੋੜੇ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਆਨੰਦ ਦੇਵਰਕੋਂਡਾ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ, ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ ਆ ਗਿਆ। 'ਪੁਸ਼ਪਾ' ਸਟਾਰ ਰਸ਼ਮਿਕਾ ਅਤੇ 'ਲਾਈਗਰ' ਫੇਮ ਵਿਜੇ ਦੀ ਜੋੜੀ ਨੂੰ ਹੁਣ ਅਧਿਕਾਰਤ ਤੌਰ 'ਤੇ 'ਮਿਸਟਰ ਐਂਡ ਮਿਸਿਜ਼ ਦੇਵਰਕੋਂਡਾ' ਕਿਹਾ ਜਾ ਰਿਹਾ ਹੈ।


author

cherry

Content Editor

Related News