''Toxic'' ਦੇ ਨਵੇਂ ਪੋਸਟਰ ਨੇ ਵਧਾਇਆ ਸਸਪੈਂਸ ! ''ਕਲੀਨ ਸ਼ੇਵ'' ਲੁੱਕ ''ਚ ਨਜ਼ਰ ਆਏ ਯਸ਼
Saturday, Feb 21, 2026 - 03:24 PM (IST)
ਮੁੰਬਈ (ਏਜੰਸੀ) : ਦੱਖਣੀ ਭਾਰਤੀ ਫਿਲਮਾਂ ਦੇ ਮੈਗਾਸਟਾਰ ਯਸ਼ ਨੇ ਇੱਕ ਵਾਰ ਫਿਰ ਇੰਟਰਨੈੱਟ ਦੀ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਹੈ। ਆਪਣੀ ਆਉਣ ਵਾਲੀ ਮੋਸਟ-ਅਵੇਟਿਡ ਫਿਲਮ 'Toxic: A Fairy Tale for Grown-ups' ਦੇ ਨਵੇਂ ਪੋਸਟਰ ਵਿੱਚ ਯਸ਼ ਅਜਿਹੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਲੰਬੀ ਦਾੜ੍ਹੀ-ਮੁੱਛਾਂ ਵਾਲੇ 'ਰੌਕੀ ਭਾਈ' ਹੁਣ ਬਿਲਕੁਲ 'ਕਲੀਨ ਸ਼ੇਵ' ਲੁੱਕ ਵਿੱਚ ਦਿਖਾਈ ਦੇ ਰਹੇ ਹਨ।

ਡਬਲ ਰੋਲ ਦਾ ਮਿਲੇਗਾ ਤੜਕਾ?
ਫਿਲਮ ਦੇ ਨਵੇਂ ਪੋਸਟਰ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਪੋਸਟਰ ਵਿੱਚ 'ਟਿਕਟ' ਨਾਂ ਦਾ ਕਿਰਦਾਰ ਸਾਹਮਣੇ ਆਇਆ ਹੈ, ਜਿਸ ਨੂੰ ਯਸ਼ ਹੀ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ 'ਰਾਇਆ' ਵਾਲਾ ਖਤਰਨਾਕ ਲੁੱਕ ਵਾਇਰਲ ਹੋਇਆ ਸੀ। ਹੁਣ ਦੋ ਵੱਖ-ਵੱਖ ਲੁੱਕਸ ਸਾਹਮਣੇ ਆਉਣ ਤੋਂ ਬਾਅਦ ਸਾਫ਼ ਸੰਕੇਤ ਮਿਲ ਰਹੇ ਹਨ ਕਿ ਫਿਲਮ ਵਿੱਚ ਯਸ਼ ਦਾ ਡਬਲ ਰੋਲ ਦੇਖਣ ਨੂੰ ਮਿਲ ਸਕਦਾ ਹੈ। 'ਟਿਕਟ' ਵਾਲਾ ਇਹ ਅਵਤਾਰ ਜਿੰਨਾ ਸਟਾਈਲਿਸ਼ ਹੈ, ਉਨਾ ਹੀ ਡਰਾਉਣਾ ਵੀ ਲੱਗ ਰਿਹਾ ਹੈ।
ਵਿਸ਼ਵ ਪੱਧਰ 'ਤੇ ਰਿਲੀਜ਼ ਹੋਵੇਗੀ ਫਿਲਮ
ਗੀਤੂ ਮੋਹਨਦਾਸ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ ਕੰਨੜ ਅਤੇ ਅੰਗਰੇਜ਼ੀ ਵਿੱਚ ਇਕੱਠਿਆਂ ਸ਼ੂਟ ਕੀਤੀ ਗਈ ਹੈ। ਇਸ ਤੋਂ ਇਲਾਵਾ ਫਿਲਮ ਨੂੰ ਹਿੰਦੀ, ਤੇਲਗੂ, ਤਾਮਿਲ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਕਹਾਣੀ ਅੰਡਰਵਰਲਡ ਦੀ ਇੱਕ ਖ਼ਤਰਨਾਕ ਅਤੇ ਵਿਸਫੋਟਕ ਦੁਨੀਆ ਦੇ ਆਲੇ-ਦੁਆਲੇ ਘੁੰਮਦੀ ਹੈ। ਕੇ.ਵੀ.ਐਨ. ਪ੍ਰੋਡਕਸ਼ਨ ਅਤੇ ਮੌਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਬੈਨਰ ਹੇਠ ਬਣੀ ਇਹ ਫਿਲਮ 19 ਮਾਰਚ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਫੈਨਜ਼ ਹੁਣ ਤੋਂ ਹੀ ਇਸ ਫਿਲਮ ਨੂੰ ਬਲਾਕਬਸਟਰ ਦੱਸ ਰਹੇ ਹਨ।
