ਸੰਜੇ ਦੱਤ ਨੇ CM ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ

Tuesday, Feb 24, 2026 - 09:58 AM (IST)

ਸੰਜੇ ਦੱਤ ਨੇ CM ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ

ਲਖਨਊ (ਏਜੰਸੀ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਇਨੀਂ ਦਿਨੀਂ ਉੱਤਰ ਪ੍ਰਦੇਸ਼ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਲਖਨਊ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਸੰਜੇ ਦੱਤ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਕੀ ਤੁਹਾਨੂੰ ਪਤਾ ਹੈ ਅੱਜ ਕਰੋੜਾਂ ਕਮਾਉਣ ਵਾਲਾ ਇਹ ਮਸ਼ਹੂਰ ਅਦਾਕਾਰ ਕਦੇ 35 ਰੁਪਏ 'ਚ ਕਰਦਾ ਸੀ ਗੁਜ਼ਾਰਾ

ਸੰਜੇ ਦੱਤ ਨੇ ਜਤਾਈ ਖੁਸ਼ੀ

ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੰਜੇ ਦੱਤ ਨੇ 'X' 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਲਖਨਊ ਵਿੱਚ ਮਾਨਯੋਗ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਦੇ ਆਸ਼ੀਰਵਾਦ ਅਤੇ ਸਕਾਰਾਤਮਕ ਗੱਲਬਾਤ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ।" ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਆਸ਼ਿਆਨਾ ਦੇ ਬੰਗਲਾ ਬਾਜ਼ਾਰ ਵਿੱਚ ਇੱਕ ਰੋਡ ਸ਼ੋਅ ਦੌਰਾਨ ਹੋਈ।

PunjabKesari

ਇਹ ਵੀ ਪੜ੍ਹੋ: ਇਹ ਹੈ ਸਿਨੇਮਾ ਦੀ ਪਹਿਲੀ 'ਫੀਮੇਲ ਸੁਪਰਸਟਾਰ', ਰੈੱਡ ਲਾਈਟ ਏਰੀਆ 'ਚ ਹੋਇਆ ਸੀ ਜਨਮ, ਕੀ ਤੁਹਾਨੂੰ ਪਤਾ ਹੈ ਨਾਂ

ਸਮਾਜਿਕ ਮੁਹਿੰਮ ਦਾ ਹਿੱਸਾ ਬਣੇ ਸੰਜੇ ਦੱਤ

ਦੱਸ ਦੇਈਏ ਕਿ ਬੀਤੇ ਹਫਤੇ ਸੰਜੇ ਦੱਤ ਭਾਜਪਾ ਵਿਧਾਇਕ ਰਾਜੇਸ਼ਵਰ ਸਿੰਘ ਦੇ ਨਾਲ 'ਨੈੱਟ ਜ਼ੀਰੋ ਸਰੋਜਨੀ ਨਗਰ' ਮੁਹਿੰਮ ਦੀ ਸ਼ੁਰੂਆਤ ਕਰਨ ਲਈ ਵੀ ਸ਼ਾਮਲ ਹੋਏ ਸਨ। ਇਸ ਮੁਹਿੰਮ ਰਾਹੀਂ ਵਾਤਾਵਰਣ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਤਿਹਾੜ ਜੇਲ੍ਹ ਤੋਂ ਬਾਹਰ ਆਉਂਦੇ ਹੀ ਕੰਮ 'ਤੇ ਪਰਤੇ ਰਾਜਪਾਲ ਯਾਦਵ, 'Welcome 3' ਦੀ ਸ਼ੂਟਿੰਗ ਕੀਤੀ ਸ਼ੁਰੂ

ਬਾਕਸ ਆਫਿਸ 'ਤੇ 'ਧੁਰੰਦਰ' ਦਾ ਦਬਦਬਾ

ਜੇਕਰ ਫ਼ਿਲਮਾਂ ਦੀ ਗੱਲ ਕਰੀਏ ਤਾਂ ਸੰਜੇ ਦੱਤ ਇਨੀਂ ਦਿਨੀਂ ਆਪਣੀ ਫ਼ਿਲਮ 'ਧੁਰੰਦਰ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। 5 ਦਸੰਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਇਤਿਹਾਸ ਰਚ ਦਿੱਤਾ ਹੈ। 'ਧੁਰੰਦਰ' ਨੇ 'ਪੁਸ਼ਪਾ 2: ਦਿ ਰੂਲ' ਵਰਗੀ ਵੱਡੀ ਫ਼ਿਲਮ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।

ਇਹ ਵੀ ਪੜ੍ਹੋ: ਸ਼ੂਟਿੰਗ ਦੌਰਾਨ ਗੁਆਚ ਗਿਆ ਭਾਰਤੀ ਸਿੰਘ ਦਾ Diamond, ਸੈੱਟ 'ਤੇ ਫੁੱਟ-ਫੁੱਟ ਰੋਈ 'ਲਾਫਟਰ ਕੁਈਨ'

19 ਮਾਰਚ ਨੂੰ ਰਿਲੀਜ਼ ਹੋਵੇਗੀ 'ਧੁਰੰਦਰ 2'

ਪਹਿਲੇ ਭਾਗ ਦੀ ਇਤਿਹਾਸਕ ਸਫਲਤਾ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਨੂੰ ਇਸ ਦੇ ਦੂਜੇ ਭਾਗ ਯਾਨੀ 'ਧੁਰੰਦਰ 2' ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 19 ਮਾਰਚ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਸ ਫ਼ਿਲਮ ਵਿੱਚ ਸੰਜੇ ਦੱਤ ਦੇ ਨਾਲ ਰਣਵੀਰ ਸਿੰਘ, ਅਕਸ਼ੈ ਖੰਨਾ, ਅਰਜੁਨ ਰਾਮਪਾਲ ਅਤੇ ਆਰ. ਮਾਧਵਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਬੰਗਲੇ 'ਚ ਕੁਰਸੀ ਨਾਲ ਬੰਨ੍ਹ ਮਾਰ'ਤਾ ਮਸ਼ਹੂਰ ਅਦਾਕਾਰਾ ਦਾ ਬਾਪ, ਤਾਮਿਲ ਪੁਲਸ ਵਲੋਂ ਜਾਂਚ ਸ਼ੁਰੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News