''ਰੱਬ ਦਾ ਫੈਸਲਾ ਹੀ ਆਖਰੀ''; ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਮਰੀਕੀ ਰੈਪਰ ਨੂੰ ਡਾਕਟਰਾਂ ਨੇ ਦਿੱਤੀ ''ਬੁਰੀ ਖ਼ਬਰ''

Monday, Mar 02, 2026 - 11:51 AM (IST)

''ਰੱਬ ਦਾ ਫੈਸਲਾ ਹੀ ਆਖਰੀ''; ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਮਰੀਕੀ ਰੈਪਰ ਨੂੰ ਡਾਕਟਰਾਂ ਨੇ ਦਿੱਤੀ ''ਬੁਰੀ ਖ਼ਬਰ''

ਲਾਸ ਏਂਜਲਸ (ਏਜੰਸੀ) : ਮਸ਼ਹੂਰ ਅਮਰੀਕੀ ਰੈਪਰ Bhad Bhabie, ਜੋ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਹੀ ਹੈ, ਨੇ ਪ੍ਰਸ਼ੰਸਕਾਂ ਨਾਲ ਇੱਕ ਚਿੰਤਾਜਨਕ ਅਪਡੇਟ ਸਾਂਝੀ ਕੀਤੀ ਹੈ। ਰੈਪਰ ਨੇ ਦੱਸਿਆ ਕਿ ਉਸ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਵੱਲੋਂ ਮਿਲੀ ਜਾਣਕਾਰੀ ਬਹੁਤ ਵਧੀਆ ਨਹੀਂ ਹੈ।

ਇਹ ਵੀ ਪੜ੍ਹੋ: ਮਸ਼ਹੂਰ ਡਾਇਰੈਕਟਰ ਨੇ ਘਰ 'ਚ ਵੜ ਔਰਤ ਨਾਲ ਕੀਤੀ ਗੰਦੀ ਕਰਤੂਤ ! FIR ਦਰਜ, ਸਾਊਥ ਫਿਲਮ ਇੰਡਸਟਰੀ 'ਚ ਹੜਕੰਪ

PunjabKesari

ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਦਰਦ

22 ਸਾਲਾ ਰੈਪਰ, ਜਿਸ ਦਾ ਅਸਲੀ ਨਾਂ ਡੈਨੀਅਲ ਬ੍ਰੇਗੋਲੀ ਹੈ, ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਲਿਖਿਆ, "ਕੱਲ੍ਹ ਮੇਰੇ ਡਾਕਟਰ ਵੱਲੋਂ ਬੁਰੀ ਖ਼ਬਰ ਮਿਲੀ ਹੈ। ਰੱਬ ਦਾ ਫੈਸਲਾ ਹੀ ਆਖਰੀ ਹੋਵੇਗਾ, ਨਾ ਕਿ ਮੇਰੇ ਕੈਂਸਰ ਦਾ।" ਉਸ ਦੀ ਇਸ ਪੋਸਟ ਨੇ ਦੁਨੀਆ ਭਰ ਵਿੱਚ ਉਸ ਦੇ ਚਾਹੁਣ ਵਾਲਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਇਹ ਵੀ ਪੜ੍ਹੋ: YouTuber 'ਤੇ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ ! UP ਪੁਲਸ ਨੇ ਮੁਕਾਬਲੇ 'ਚ ਕੀਤਾ ਢੇਰ

PunjabKesari

ਨਵੰਬਰ 2024 ਵਿੱਚ ਹੋਇਆ ਸੀ ਖੁਲਾਸਾ

ਬ੍ਰੇਗੋਲੀ ਨੇ ਪਹਿਲੀ ਵਾਰ ਨਵੰਬਰ 2024 ਵਿੱਚ ਆਪਣੀ ਬਿਮਾਰੀ ਬਾਰੇ ਦੱਸਿਆ ਸੀ। ਉਸ ਸਮੇਂ ਪ੍ਰਸ਼ੰਸਕ ਉਸ ਦੇ ਲਗਾਤਾਰ ਘਟ ਰਹੇ ਭਾਰ ਨੂੰ ਦੇਖ ਕੇ ਕਾਫੀ ਚਿੰਤਤ ਸਨ। ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਰੈਪਰ ਨੇ ਕਿਹਾ ਸੀ ਕਿ ਕੈਂਸਰ ਦੀਆਂ ਦਵਾਈਆਂ ਕਾਰਨ ਉਸ ਦਾ ਭਾਰ ਘਟ ਰਿਹਾ ਹੈ, ਪਰ ਉਹ ਹੌਲੀ-ਹੌਲੀ ਰਿਕਵਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਕੀ ਵਿਆਹ ਦੇ ਤੀਜੇ ਦਿਨ ਹੀ ਰਸ਼ਮਿਕਾ-ਵਿਜੇ ਦੇ ਰਿਸ਼ਤੇ 'ਚ ਆ ਗਈ ਖਟਾਸ? ਕਿਹਾ- ''ਅਸੀਂ ਇਕ ਦੂਜੇ ਲਈ ਨਹੀਂ ਬਣੇ...''

PunjabKesari

ਕੀ ਹੈ ਮੌਜੂਦਾ ਸਥਿਤੀ?

ਹਾਲਾਂਕਿ ਰੈਪਰ ਨੇ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਕਿ ਉਸ ਨੂੰ ਕਿਸ ਤਰ੍ਹਾਂ ਦਾ ਕੈਂਸਰ ਹੈ, ਪਰ ਪਰਿਵਾਰਕ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਹਾਲ ਹੀ ਵਿੱਚ ਜਦੋਂ ਉਹ ਲਾਸ ਏਜਲਸ ਏਅਰਪੋਰਟ 'ਤੇ ਨਜ਼ਰ ਆਈ ਸੀ, ਤਾਂ ਉਸ ਨੇ ਕਿਹਾ ਸੀ ਕਿ ਉਹ ਠੀਕ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਜੇਲ੍ਹ ਤੋਂ ਬਾਹਰ ਆਉਂਦੇ ਹੀ ਰਾਜਪਾਲ ਯਾਦਵ ਨੇ ਸ਼ੁਰੂ ਕੀਤੀ 'ਨਵੀਂ ਪਾਰੀ', ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News