(Watch Pics) ਬੋਲਡ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਨੂੰ Happy Birthday

02/11/2016 6:16:32 PM

ਮੁੰਬਈ- ਬਾਲੀਵੁੱਡ ਦੀ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਦਾ ਅੱਜ ਜਨਮਦਿਨ ਹੈ। 11 ਫਰਵਰੀ 1984 ਨੂੰ ਪੈਦਾ ਹੋਈ ਸ਼ਰਲਿਨ ਹੈਦਰਾਬਾਦ ਦੀ ਰਹਿਣ ਵਾਲੀ ਹੈ। ਸ਼ਰਲਿਨ ਚੋਪੜਾ ਆਪਣੇ ਪ੍ਰਸ਼ੰਸਕਾਂ ਲਈ ਅਕਸਰ ਟਵਿੱਟਰ ''ਤੇ ਹੌਟ ਅਤੇ ਸੈਕਸੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ''ਚ ਉਸ ਨੇ ਆਪਣੇ ਬਾਥਰੂਮ ਦੀ ਤਸਵੀਰ ਸ਼ੇਅਰ ਕੀਤੀ ਸੀ। ਸ਼ਰਲਿਨ ਨੂੰ ਨਵੰਬਰ ''ਚ ਇਕ ਅੰਤਰਰਾਸ਼ਟਰੀ ਮੈਗਜ਼ੀਨ ਦੇ ਕਵਰ ਪੇਜ਼ ''ਤੇ ਆਉਣਾ ਸੀ ਪਰ ਕੁਝ ਕਾਰਨਾਂ ਤੋਂ ਸ਼ਰਲਿਨ ਨੇ ਇਸ ਨੂੰ ਅਗਲੇ ਸਾਲ ਲਈ ਕਰਨ ਲਈ ਕਿਹਾ।

ਸ਼ਰਲਿਨ ਨੇ ਕਾਲੇਜ ਦੇ ਦੌਰਾਨ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਇਸ ਦੇ ਬਾਅਦ 2005 ''ਚ ਉਸ ਨੇ ''ਟਾਈਮ ਪਾਸ'' ਨਾਂ ਦੀ ਫ਼ਿਲਮ ਨਾਲ ਬੀ-ਟਾਊਨ ''ਚ ਐਂਟਰੀ ਕੀਤੀ, ਜੋ ਬੁਰੀ ਤਰ੍ਹਾਂ ਫਲਾਪ ਰਹੀ। ਫਿਰ ਯਸ਼ਰਾਜ ਬੈਨਰ ਲਈ ਉਸ ਨੇ ਕੰਮ ਕੀਤਾ ਪਰ ਗੱਲ ਨਹੀਂ ਬਣ ਪਾਈ। ਇਸ ਦੇ ਬਾਅਦ ਬਾਲੀਵੁੱਡ ''ਚ ਜਦੋਂ ਸ਼ਰਲਿਨ ਨਹੀਂ ਚੱਲੀ ਤਾਂ ਉਸ ਨੇ ਉਹ ਰਸਤਾ ਅਪਣਾਇਆ ਜੋ ਅਕਸਰ ਅਦਾਕਾਰਾਂ ਅਪਣਾਉਂਦੀਆਂ ਹਨ।

ਸ਼ਰਲਿਨ ਚੋਪੜਾ ਸ਼ੋਅ ''ਬਿਗ ਬੌਸ'' ਦਾ ਹਿੱਸਾ ਵੀ ਰਹਿ ਚੁੱਕੀ ਹੈ। ਉਹ ਕਾਮਸੂਤਰ 3ਡੀ ''ਚ ਵੀ ਕੰਮ ਕਰ ਚੁੱਕੀ ਹੈ ਜੋ ਕਿ ਇਕ ਐਡਲਟ ਫ਼ਿਲਮ ਹੈ।


Anuradha Sharma

News Editor

Related News