ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਹਾਦਸਾ! ਪਰਿਵਾਰ ਨੇ ਫੈਨਜ਼ ਨੂੰ ਕੀਤੀ ਅਰਦਾਸ ਕਰਨ ਦੀ ਗੁਜ਼ਾਰਿਸ਼

Friday, Apr 19, 2024 - 02:59 PM (IST)

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਹਾਦਸਾ! ਪਰਿਵਾਰ ਨੇ ਫੈਨਜ਼ ਨੂੰ ਕੀਤੀ ਅਰਦਾਸ ਕਰਨ ਦੀ ਗੁਜ਼ਾਰਿਸ਼

ਐਂਟਰਟੇਨਮੈਂਟ ਡੈਸਕ: ਮਸ਼ਹੂਰ ਅਦਾਕਾਰ ਦਿਵਿਆਂਕਾ ਤ੍ਰਿਪਾਠੀ ਦੇ ਫੈਨਜ਼ ਲਈ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਦਿਵਿਆਂਕਾ ਤ੍ਰਿਪਾਠੀ ਦਾ ਬੀਤੀ ਰਾਤ ਯਾਨੀ 18 ਅਪ੍ਰੈਲ ਨੂੰ ਐਕਸੀਡੈਂਟ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਦੀ ਪੀ.ਆਰ. ਟੀਮ ਅਤੇ ਉਨ੍ਹਾਂ ਦੇ ਪਤੀ ਵੱਲੋਂ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਲਾਂਕਿ ਪੀ.ਆਰ. ਟੀਮ ਨੇ ਜ਼ਿਆਦਾ ਵੇਰਵੇ ਤਾਂ ਸਾਂਝੇ ਨਹੀਂ ਕੀਤੇ, ਪਰ ਇਹ ਜ਼ਰੂਰ ਦੱਸਿਆ ਹੈ ਕਿ ਦਿਵਿਆਂਕਾ ਇਸ ਵੇਲੇ ਮੈਡੀਕਲ ਕੇਅਰ ਵਿਚ ਹੈ। ਦੱਸ ਦਈਏ ਕਿ ਦਿਵਿਆਂਕਾ 'ਬਨੂੰ ਮੈਂ ਤੇਰੀ ਦੁਲਹਨ' ਅਤੇ 'ਯੇ ਹੈਂ ਮੁਹੱਬਤੇਂ' ਜਿਹੇ ਮਸ਼ਹੂਰ ਟੀ.ਵੀ. ਸ਼ੋਅਜ਼ ਰਾਹੀਂ ਖ਼ੂਬ ਨਾਮਣਾ ਖੱਟ ਚੁੱਕੀ ਹੈ। ਇੰਨ੍ਹੀਂ ਦਿਨੀਂ ਉਹ ਸੀਰੀਜ਼ 'ਅਦ੍ਰਿਸ਼ਯਮ' ਵਿਚ ਨਜ਼ਰ ਆ ਰਹੀ ਹੈ, ਜਿਸ ਵਿਚ ਉਸ ਨੇ ਇੰਸਪੈਕਟਰ ਪਾਰਵਤੀ ਸਹਿਗਲ ਦਾ ਕਿਰਦਾਰ ਨਿਭਾਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਗਲੈਮਰਸ ਪੋਲਿੰਗ ਅਫ਼ਸਰ: ਰੀਨਾ ਦਿਵੇਦੀ ਤੋਂ ਬਾਅਦ ਹੁਣ ਸੁਸ਼ੀਲਾ ਕਨੇਸ਼ ਬਣੀ ਇੰਟਰਨੈੱਟ ਦੀ ਸਨਸਨੀ

ਬਾਂਹ ਦੀਆਂ 2 ਹੱਡੀਆਂ ਟੁੱਟੀਆਂ

PunjabKesari

ਦਿਵਿਆਂਕਾ ਤ੍ਰਿਪਾਠੀ ਦੀ ਪੀ.ਆਰ. ਟੀਮ ਅਤੇ ਉਨ੍ਹਾਂ ਦੇ ਪਤੀ ਵਿਵੇਕ ਨੇ ਫੈਨਜ਼ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਹੈ ਕਿ ਦਿਵਿਆਂਕਾ ਦੀਆਂ ਬਾਂਹ ਦੀਆਂ 2 ਹੱਡੀਆਂ ਟੁੱਟ ਗਈਆਂ ਹਨ ਤੇ ਹੁਣ ਉਹ ਡਾਕਟਰਾਂ ਦੀ ਦੇਖ-ਰੇਖ ਵਿਚ ਹੈ। ਉੱਥ ਹੀ ਇਸ ਖ਼ਬਰ 'ਤੇ ਮੋਹਰ ਲਗਾਉਣ ਲਈ ਉਨ੍ਹਾਂ ਨੇ ਅਦਾਕਾਰਾ ਦੇ ਐਕਸ-ਰੇ ਦੀ ਤਸਵੀਰ ਸਾਂਝੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੂੰ ਕੋਕਿਲਾਬੇਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਅਸਮਾਨ ਵਿਚ ਵੀ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਚਾਰ, ਲਗਾਈ ਇਹ ਜੁਗਤ

ਪਤੀ ਨੇ ਫੈਨਜ਼ ਨੂੰ ਕੀਤੀ ਅਰਦਾਸ ਕਰਨ ਦੀ ਗੁਜ਼ਾਰਿਸ਼

 
 
 
 
 
 
 
 
 
 
 
 
 
 
 
 

A post shared by Soapbox (@soapboxprelations)

ਦੂਜੇ ਪਾਸੇ ਪਤੀ ਵਿਵੇਕ ਦਹੀਆ ਨੇ ਜਿਉਂ ਹੀ ਦਿਵਿਆਂਕਾ ਦੇ ਹਾਦਸੇ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਨੇ ਆਪਣਾ ਲਾਈਵ ਸੈਸ਼ਨ ਮੁਲਤਵੀ ਕਰ ਦਿੱਤਾ ਤੇ ਤੁਰੰਤ ਪਤਨੀ ਕੋਲ ਪਹੁੰਚੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਪਤਨੀ ਬਾਰੇ ਅਪਡੇਟ ਦਿੱਤਾ। ਇਸ ਵਿਚ ਲਿਖਿਆ ਹੋਇਆ ਹੈ ਕਿ, "ਸਾਨੂੰ ਇਹ ਐਲਾਨ ਕਰਦਿਆਂ ਦੁੱਖ ਹੋ ਰਿਹਾ ਹੈ ਕਿ ਵਿਵੇਕ ਦਾ ਕੱਲ੍ਹ ਹੋਣ ਵਾਲਾ ਲਾਈਵ ਸੈਸ਼ਨ ਅਗਲੀ ਸੂਚਨਾ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਕੁਝ ਘੰਟੇ ਪਹਿਲਾਂ ਦਿਵਿਆਂਕਾ ਦਾ ਹਾਦਸਾ ਹੋ ਗਿਆ ਸੀ ਤੇ ਹੁਣ ਉਹ ਮੈਡੀਕਲ ਕੇਅਰ ਵਿਚ ਹੈ। ਉਨ੍ਹਾਂ ਦੇ ਠੀਕ ਹੋਣ ਮਗਰੋਂ ਵਿਵਾਕ ਇਹ ਕਰਨਗੇ।" ਇਸ ਦੇ ਨਾਲ ਹੀ ਉਨ੍ਹਾਂ ਨੇ ਫੈਨਜ਼ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਦਿਵਿਆਂਕਾ ਦੀ ਤੰਦਰੁਸਤੀ ਲਈ ਅਰਦਾਸ ਕਰਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News