feng Shui : ਇਹ ਬੂਟਾ ਘਰ ''ਚ ਲਿਆਵੇਗਾ ਖ਼ੁਸ਼ੀਆਂ, ਜਾਣੋ ਲਗਾਉਣ ਦੀ ਸਹੀ ਦਿਸ਼ਾ
4/11/2024 10:50:53 AM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਘਰ ਦੀ ਨਕਾਰਾਤਮਕ ਅਤੇ ਸਕਾਰਾਤਮਕ ਊਰਜਾ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਤਰ੍ਹਾਂ ਫੇਂਗਸ਼ੂਈ ਸ਼ਾਸਤਰ ਵੀ ਘਰ ਦੀ ਨਕਾਰਾਤਮਕ ਅਤੇ ਸਕਾਰਾਤਮਕ ਊਰਜਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸ਼ਾਸਤਰ 'ਚ ਕੁਝ ਅਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਘਰ 'ਚ ਰੱਖਣ ਨਾਲ ਵਾਸਤੂ ਨੁਕਸ ਦੂਰ ਹੋ ਜਾਂਦੇ ਹਨ। ਇਹ ਬੂਟੇ ਤੁਹਾਡੇ ਘਰ ਦਾ ਵਾਤਾਵਰਨ ਵੀ ਸਾਫ਼ ਰੱਖਦੇ ਹਨ। ਫੇਂਗਸ਼ੂਈ ਸ਼ਾਸਤਰ ਅਨੁਸਾਰ, ਘਰ ਵਿੱਚ ਬਾਂਸ ਦਾ ਬੂਟਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਬਾਂਸ ਦਾ ਬੂਟਾ ਕਿੱਥੇ ਰੱਖਣਾ ਚਾਹੀਦਾ ਹੈ...
ਪੂਰਬ ਦਿਸ਼ਾ ਵੱਲ ਰੱਖੋ ਬਾਂਸ ਦਾ ਪੌਦਾ ਜਾਂ ਬੂਟਾ
ਫੇਂਗਸ਼ੂਈ ਸ਼ਾਸਤਰ ਅਨੁਸਾਰ ਤੁਸੀਂ ਘਰ ਦੀ ਪੂਰਬ ਦਿਸ਼ਾ ਵਿੱਚ ਬਾਂਸ ਦਾ ਪੌਦਾ ਰੱਖ ਸਕਦੇ ਹੋ। ਇਸ ਦਿਸ਼ਾ 'ਚ ਪੌਦਾ ਲਗਾਉਣ ਨਾਲ ਘਰ ਦੇ ਮੈਂਬਰਾਂ 'ਚ ਤਾਲਮੇਲ ਬਣਿਆ ਰਹਿੰਦਾ ਹੈ।
ਡਰਾਇੰਗ ਰੂਮ ਜਾਂ ਕਾਮਨ ਰੂਮ ਵਿੱਚ ਰੱਖੋ
ਤੁਸੀਂ ਬਾਂਸ ਦੇ ਪੌਦੇ ਨੂੰ ਡਰਾਇੰਗ ਰੂਮ ਜਾਂ ਕਾਮਨ ਹਾਲ ਵਿਚ ਵੀ ਰੱਖ ਸਕਦੇ ਹੋ। ਮਾਨਤਾਵਾਂ ਅਨੁਸਾਰ, ਬਾਂਸ ਦੇ ਪੌਦੇ ਨੂੰ ਅਜਿਹੀ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ ਜਿੱਥੇ ਪਰਿਵਾਰ ਦੇ ਮੈਂਬਰ ਬੈਠਦੇ ਹਨ।
ਦਫ਼ਤਰ ਵਿਚ ਰੱਖੋ
ਦਫ਼ਤਰ ਵਿੱਚ ਬਾਂਸ ਦਾ ਬੂਟਾ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਪੌਦੇ ਨੂੰ ਦਫਤਰ 'ਚ ਰੱਖਣ ਨਾਲ ਖੁਸ਼ਹਾਲੀ ਆਉਂਦੀ ਹੈ। ਇਸ ਦੇ ਨਾਲ ਹੀ ਤੁਹਾਡੀ ਸਿਹਤ ਵੀ ਚੰਗੀ ਰਹਿੰਦੀ ਹੈ।
ਪਤੀ-ਪਤਨੀ ਦਾ ਰਿਸ਼ਤਾ ਹੋਵੇਗਾ ਮਜ਼ਬੂਤ
ਘਰ 'ਚ ਬਾਂਸ ਦਾ ਬੂਟਾ ਲਗਾਉਣ ਨਾਲ ਵੀ ਰਿਸ਼ਤੇ ਮਜ਼ਬੂਤ ਹੁੰਦੇ ਹਨ। ਜੇਕਰ ਪਤੀ-ਪਤਨੀ ਦੇ ਰਿਸ਼ਤਿਆਂ 'ਚ ਕਿਸੇ ਤਰ੍ਹਾਂ ਦੀ ਦਰਾਰ ਆ ਰਹੀ ਹੈ ਤਾਂ ਬਾਂਸ ਦੇ ਡੰਡੇ 'ਤੇ ਲਾਲ ਰਿਬਨ ਬੰਨ੍ਹ ਕੇ ਕੱਚ ਦੇ ਭਾਂਡੇ 'ਚ ਰੱਖ ਲਓ। ਬਾਂਸ ਦੇ ਬੂਟੇ ਨੂੰ ਕੱਚ ਦੇ ਭਾਂਡੇ ਵਿੱਚ ਪਾਣੀ ਭਰ ਕੇ ਰੱਖੋ। ਧਿਆਨ ਵਿੱਚ ਰੱਖੋ ਕਿ ਜੇਕਰ ਪੌਦਾ ਸੁੱਕ ਜਾਂਦਾ ਹੈ, ਤਾਂ ਇਸਨੂੰ ਤੁਰੰਤ ਬਦਲ ਦਿਓ।
ਆਰਥਿਕ ਲਾਭ ਲਈ ਬਾਂਸ ਦਾ ਬੂਟਾ
ਚ ਬਾਂਸ ਦਾ ਬੂਟਾ ਰੱਖਣ ਨਾਲ ਆਰਥਿਕ ਹਾਲਤ ਵੀ ਠੀਕ ਰਹਿੰਦੀ ਹੈ। ਦੌਲਤ ਦਾ ਰਾਹ ਖੁੱਲ੍ਹਦਾ ਹੈ। ਧਨ ਲਾਭ ਲਈ ਤੁਸੀਂ ਬਾਂਸ ਦੇ ਪੌਦੇ ਨੂੰ ਪੂਰਬ ਜਾਂ ਦੱਖਣ ਦਿਸ਼ਾ ਵਿੱਚ ਰੱਖ ਸਕਦੇ ਹੋ।
ਪੜ੍ਹਾਈ ਵਿੱਚ ਸਫਲਤਾ ਪ੍ਰਾਪਤ ਕਰਨ ਲਈ
ਜੇਕਰ ਤੁਹਾਡੇ ਬੱਚੇ ਪੜ੍ਹਾਈ 'ਚ ਕਮਜ਼ੋਰ ਹਨ ਤਾਂ ਉਨ੍ਹਾਂ ਨੂੰ ਸਫਲ ਬਣਾਉਣ ਲਈ ਉਨ੍ਹਾਂ ਦੇ ਕਮਰੇ 'ਚ ਬਾਂਸ ਦਾ ਬੂਟਾ ਰੱਖੋ। ਬੱਚਿਆਂ ਦੇ ਕਮਰੇ ਵਿੱਚ ਬਾਂਸ ਦੇ ਚਾਰ ਛੋਟੇ ਪੌਦੇ ਲਗਾਓ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਚੀ ਵਧੇਗੀ।