ਉਜੜਿਆ ਪਰਿਵਾਰ, ਜਨਮ ਦਿਨ ਵਾਲੇ ਦਿਨ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ, ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Sunday, Apr 28, 2024 - 07:01 PM (IST)

ਉਜੜਿਆ ਪਰਿਵਾਰ, ਜਨਮ ਦਿਨ ਵਾਲੇ ਦਿਨ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ, ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਭੋਗਪੁਰ (ਜ.ਬ.)- ਭੋਗਪੁਰ ਵਿਖੇ ਕੌਮੀ ਮਾਰਗ ’ਤੇ ਸਥਿਤ ਪਿੰਡ ਸੱਦਾ ਚੱਕ ਨਜ਼ਦੀਕ ਨਵ-ਵਿਆਹੇ ਜੋੜੇ ਦੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਨਾਲ ਪਤੀ ਦੀ ਮੌਕੇ ’ਤੇ ਹੀ ਮੌਤ ਅਤੇ ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਏ. ਵੀ. ਯੂਨੀਵਰਸਿਟੀ ਦੇ ਸਾਹਮਣੇ ਸੇਹਰਾ ਪੈਲੇਸ ’ਚ ਭੁਪਿੰਦਰ ਸਿੰਘ ਪ੍ਰੈਂਟੀ ਪੁੱਤਰ ਡਾ. ਪਰਮਪਾਲ ਸਿੰਘ ਦਾ ਉਸ ਦਾ ਪਰਿਵਾਰ ਜਨਮ ਦਿਨ ਮਨਾ ਕੇ ਵਾਪਸ ਆਪਣੇ ਘਰ ਵਾਪਸ ਆ ਰਿਹਾ ਸੀ।

PunjabKesari

ਭੁਪਿੰਦਰ ਸਿੰਘ ਪ੍ਰੈਂਟੀ ਆਪਣੀ ਪਤਨੀ ਦਿਸ਼ਕਾ ਨਾਲ ਡਿਸਕਵਰ ਮੋਟਰਸਾਈਕਲ ਨੰ. ਪੀ. ਬੀ. 08-ਡੀ. ਜ਼ੈੱਡ-1626 ’ਤੇ ਵਾਪਸ ਭੋਗਪੁਰ ਆਪਣੇ ਘਰ ਆ ਰਹੇ ਸਨ ਤਾਂ ਕੌਮੀ ਮਾਰਗ ’ਤੇ ਇਕ ਟਰੱਕ ਨੰਬਰ ਜੇ. ਕੇ.-08- ਏ. ਐੱਫ਼. 8904 ਨੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ, ਜਿਸ ਕਰਕੇ ਦਿਸ਼ਕਾ ਤਾਂ ਮੋਟਰਸਾਈਕਲ ਤੋਂ ਡਿੱਗ ਪਈ ਅਤੇ ਪ੍ਰੈਂਟੀ ਦਾ ਮੋਟਰਸਾਈਕਲ ਸਮੇਤ ਟਰੱਕ ਹੇਠ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਿਸ਼ਕਾ ਨੂੰ ਗੰਭੀਰ ਰੂਪ ’ਚ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਹਾਲਤ ਠੀਕ ਹੋਣ ਕਰ ਕੇ ਘਰ ਲਿਆਂਦਾ ਹੈ। ਦੋਹਾਂ ਦੇ ਵਿਆਹ ਨੂੰ ਅਜੇ 2 ਮਹੀਨੇ ਵੀ ਨਹੀਂ ਹੋਏ ਅਤੇ ਪ੍ਰੈਂਟੀ ਦੀ ਮੌਤ ਵੀ ਉਸ ਦੇ ਜਨਮ ਦਿਨ ਵਾਲੇ ਦਿਨ ਹੋਈ।

ਇਹ ਵੀ ਪੜ੍ਹੋ- ਜਲੰਧਰ ਦੀ ਇਹ ਮਸ਼ਹੂਰ ਦੁਕਾਨ ਵਿਵਾਦਾਂ 'ਚ ਘਿਰੀ, ਪਾਪੜੀ ਚਾਟ 'ਚ ਛਿਪਕਲੀ ਵੇਖ ਪਰਿਵਾਰ ਦੇ ਉੱਡੇ ਹੋਸ਼

ਪੁਲਸ ਅਧਿਕਾਰੀ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਸਤਿੰਦਰ ਫਤਿਹੇ ਭੱਟ ਪੁੱਤਰ ਫਤਿਹੇ ਮੁਹੰਮਦ ਭੱਟ ਵਾਸੀ ਵਾਡੀਪੁਰਾ ਜੰਮੂ ਕਸ਼ਮੀਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪ੍ਰੈਂਟੀ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਵਾਰਸਾਂ ਹਵਾਲੇ ਕਰ ਦਿੱਤੀ ਹੈ, ਜਿਨ੍ਹਾਂ ਨੇ ਉਸ ਦੇ ਸਸਕਾਰ ਦੀਆਂ ਰਸਮਾਂ ਨਿਭਾਅ ਦਿੱਤੀਆਂ ਹਨ। ਟਰੱਕ ਡਰਾਈਵਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਡਾ. ਪਰਮਪਾਲ ਸਿੰਘ ਨੇ ਕਿਹਾ ਜੇਕਰ ਉਨ੍ਹਾਂ ਨੂੰ ਇਨਸਾਫ ਨਹੀ ਮਿਲਦਾ ਤਾ ਉਹ ਅਦਾਲਤ ’ਚ ਜਾਣਗੇ ਤਾਂ ਜੋ ਡਾਈਰਵਰ ਤੇ ਟਰੱਕ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਹੋ ਸਕੇ ਅਤੇ ਉਨ੍ਹਾਂ ਦੇ ਬੱਚੇ ਨੂੰ ਇਨਸਾਫ਼ ਮਿਲ ਸਕੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਗੈਂਗਸਟਰ ਵਿੱਕੀ ਗੌਂਡਰ ਗੈਂਗ ਦਾ ਇਕ ਨੌਜਵਾਨ ਹਥਿਆਰਾਂ ਸਣੇ ਗ੍ਰਿਫ਼ਤਾਰ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News