ਗਾਇਕਾ ਅਫਸਾਨਾ ਖ਼ਾਨ ਨੇ ਪਤੀ ਸਾਜ਼ ਦੇ ਜਨਮਦਿਨ ਨੂੰ ਇੰਝ ਬਣਾਇਆ ਖ਼ਾਸ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
Saturday, Apr 20, 2024 - 12:44 PM (IST)

ਜਲੰਧਰ (ਬਿਊਰੋ) : ਮਰਹੂਮ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਤੇ ਪ੍ਰਸਿੱਧ ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਪਤੀ ਸਾਜ਼ ਦਾ ਜਨਮਦਿਨ ਸੈਲਿਬ੍ਰੈਟ ਕਰ ਕੀਤਾ। ਇਸ ਖ਼ਾਸ ਮੌਕੇ 'ਤੇ ਅਫਸਾਨਾ ਨੇ ਪਤੀ ਨੂੰ ਦਿਲਚਸਪ ਤਰੀਕੇ ਨਾਲ ਵਧਾਈਆਂ ਦਿੱਤੀਆਂ।
ਦਰਅਸਲ, ਹਾਲ ਹੀ 'ਚ ਅਫਸਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਸ਼ੇਅਰ ਕਰਦਿਆਂ ਗਾਇਕਾ ਨੇ ਇਕ ਖ਼ਾਸ ਕੈਪਸ਼ਨ ਵੀ ਲਿਖੀ ਹੈ।
ਦੱਸ ਦੇਈਏ ਕਿ ਅਫਸਾਨਾ ਨੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, 'Happy birthday my Hubby @saajzofficial ❤️🧿। ਇਸ ਦੁਨੀਆਂ 'ਚ ਤੁਹਾਡੇ ਤੋਂ ਜ਼ਿਆਦਾ ਮੁੱਲ ਦੀ ਕੋਈ ਚੀਜ਼ ਨਹੀਂ ਹੈ, ਜਨਮਦਿਨ ਮੁਬਾਰਕ, ਪਤੀ।''
ਅਫਸਾਨਾ ਖ਼ਾਨ ਤੇ ਸਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੈਨਜ਼ ਵੱਲੋਂ ਲਗਾਤਾਰ ਕੁਮੈਂਟ ਕਰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ ਅਫਸਾਨਾ ਖ਼ਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਵੱਖਰੀ ਛਾਪ ਛੱਡੀ ਹੈ। ਪੰਜਾਬੀ ਦੇ ਨਾਲ-ਨਾਲ ਅਫਸਾਨਾ ਖਾਨ ਨੇ ਕਈ ਹਿੰਦੀ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।