ਅੱਲੂ ਅਰਜੁਨ ਦੇ ਬਰਥ-ਡੇਅ ’ਤੇ ਮਿਲਿਆ ਪ੍ਰਸ਼ੰਸਕਾਂ ਨੂੰ ਜ਼ਬਰਦਸਤ ਤੋਹਫ਼ਾ

Tuesday, Apr 09, 2024 - 02:13 PM (IST)

ਅੱਲੂ ਅਰਜੁਨ ਦੇ ਬਰਥ-ਡੇਅ ’ਤੇ ਮਿਲਿਆ ਪ੍ਰਸ਼ੰਸਕਾਂ ਨੂੰ ਜ਼ਬਰਦਸਤ ਤੋਹਫ਼ਾ

ਮੁੰਬਈ (ਬਿਊਰੋ) - ਆਈਕਨ ਸਟਾਰ ਅੱਲੂ ਅਰਜੁਨ ਦੇ ਬਰਥ-ਡੇਅ ਮੌਕੇ ਫਿਲਮ ‘ਪੁਸ਼ਪਾ 2 ਦਿ ਰੂਲ’ ਦੀ ਦੂਜੀ ਝਲਕ ਰਿਲੀਜ਼ ਕੀਤੀ ਗਈ। ਟੀਜ਼ਰ ਦੇਖਦੇ ਹੀ ਤੁਹਾਨੂੰ ਪਿਆਰ ਹੋ ਜਾਵੇਗਾ। ਹਾਂ! ਟੀਜ਼ਰ ਦੇ ਸ਼ਾਨਦਾਰ ਵਿਜ਼ੂਅਲ, ਵਾਈਬ੍ਰੈਂਟ ਕਲਰ ਤੇ ਜ਼ਬਰਦਸਤ ਪੈਮਾਨਾ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਦਰਸ਼ਕਾਂ ਦੇ ਪਸੰਦੀਦਾ ਪੁਸ਼ਪਰਾਜ ਨੂੰ ਅਸਾਧਾਰਨ ਤੇ ਦਮਦਾਰ ਅਵਤਾਰ ’ਚ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਦਰਦਨਾਕ ਪੋਸਟ, ਦੱਸਿਆ ਕਿਵੇਂ ਵੀਜ਼ਾ ਲੈਣ ਜਾ ਰਹੀ ਕੁੜੀ ਪਹੁੰਚੀ ਮੌਤ ਦੇ ਮੂੰਹ 'ਚ

ਦੱਸ ਦੇਈਏ ਕਿ ਟੀਜ਼ਰ ’ਚ ਫਿਲਮ ਦਾ ਜਥਾਰਾ ਸੀਕਵੈਂਸ ਦਿਖਾਇਆ ਗਿਆ ਹੈ। ਜਥਾਰਾ ਨੂੰ ਸੰਮਕਾ ਸਰਲੰਮਾ ਜਥਾਰਾ ਦੇੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਤੇਲੰਗਾਨਾ ਰਾਜ ’ਚ ਮਨਾਇਆ ਜਾਂਦਾ ਹਿੰਦੂ ਆਦਿਵਾਸੀ ਦੇਵੀ-ਦੇਵਤਿਆਂ ਦੇ ਸਨਮਾਨ ’ਚ ਇਕ ਤਿਉਹਾਰ ਹੈ। ‘ਪੁਸ਼ਪਾ 2 ਦਿ ਰੂਲ’ 15 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News