ਪ੍ਰੇਮੀ ਨਾਲ ਝਗੜੇ ਮਗਰੋਂ ਬਿਨਾਂ ਕੱਪੜਿਆਂ ਦੇ ਹੋਟਲ ਤੋਂ ਭੱਜੀ ਅਦਾਕਾਰਾ, ਸਿਰਹਾਣੇ ਤੇ ਚਾਦਰ ਨਾਲ ਢੱਕਿਆ ਸਰੀਰ

Saturday, May 04, 2024 - 10:20 AM (IST)

ਪ੍ਰੇਮੀ ਨਾਲ ਝਗੜੇ ਮਗਰੋਂ ਬਿਨਾਂ ਕੱਪੜਿਆਂ ਦੇ ਹੋਟਲ ਤੋਂ ਭੱਜੀ ਅਦਾਕਾਰਾ, ਸਿਰਹਾਣੇ ਤੇ ਚਾਦਰ ਨਾਲ ਢੱਕਿਆ ਸਰੀਰ

ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਮਰੀਕੀ ਗਾਇਕਾ ਬ੍ਰਿਟਨੀ ਸਪੀਅਰਜ਼ ਅੱਜਕਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਹੈ। ਹਾਲ ਹੀ 'ਚ ਬ੍ਰਿਟਨੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਦੀ ਚਰਚਾ ਹਰ ਪਾਸੇ ਹੈ। ਤਸਵੀਰ 'ਚ ਉਹ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ, ਉਸ ਦੇ ਸਰੀਰ ਦੁਆਲੇ ਇੱਕ ਬੈੱਡਸ਼ੀਟ ਲਪੇਟੀ ਹੋਈ ਹੈ ਅਤੇ ਇੱਕ ਸਿਰਹਾਣਾ ਹੈ। ਉਸ ਦੀ ਅਜਿਹੀ ਹਾਲਤ ਦੇਖ ਕੇ ਆਲੇ-ਦੁਆਲੇ ਦੇ ਲੋਕ ਵੀ ਹੈਰਾਨ ਰਹਿ ਗਏ ਅਤੇ ਪੈਰਾਮੈਡਿਕਸ ਨੂੰ ਬੁਲਾਇਆ। ਜਿਸ ਤੋਂ ਬਾਅਦ ਗਾਇਕਾ ਦੇ ਆਲੇ-ਦੁਆਲੇ ਸੁਰੱਖਿਆ ਕਰਮਚਾਰੀ ਨਜ਼ਰ ਆਏ, ਜੋ ਉਸ ਦੀ ਸੁਰੱਖਿਆ ਕਰ ਰਹੇ ਹਨ।

PunjabKesari

ਕੀ ਪ੍ਰੇਮੀ ਨਾਲ ਹੋਇਆ ਝਗੜਾ?
ਦੱਸਿਆ ਜਾ ਰਿਹਾ ਹੈ ਕਿ ਗਾਇਕਾ ਲਾਸ ਏਂਜਲਸ ਦੇ ਇੱਕ ਹੋਟਲ 'ਚ ਆਪਣੇ ਬੁਆਏਫ੍ਰੈਂਡ ਰਿਚਰਡ ਸੇਲਿਸ ਨਾਲ ਸੀ ਅਤੇ ਉਥੇ ਉਸ ਦੀ ਪ੍ਰੇਮੀ ਨਾਲ ਜ਼ਬਰਦਸਤ ਲੜਾਈ ਹੋ ਜਾਂਦੀ ਹੈ। ਇਸ ਦੌਰਾਨ ਉਹ ਉਸੇ ਹਾਲਤ 'ਚ ਬਾਹਰ ਨਿਕਲੀ ਜਾਂਦੀ ਹੈ, ਜਿਵੇਂ ਉਹ ਕਮਰੇ ਅੰਦਰ ਸੀ। ਇਸ ਦੌਰਾਨ ਕਈ ਲੋਕਾਂ ਨੇ  ਬ੍ਰਿਟਨੀ ਦੀਆਂ ਤਸਵੀਰਾਂ ਵੀ ਖਿੱਚ ਲਈਆਂ। ਵਾਇਰਲ ਹੋ ਰਹੀ ਤਸਵੀਰ 'ਚ ਬ੍ਰਿਟਨੀ ਸਿਰਹਾਣੇ ਅਤੇ ਚਾਦਰ ਦੀ ਮਦਦ ਨਾਲ ਆਪਣੇ ਸਰੀਰ ਨੂੰ ਢੱਕਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਹ ਕਾਫ਼ੀ ਪਰੇਸ਼ਾਨ ਵੀ ਨਜ਼ਰ ਆ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਸ ਦੇ ਪੈਰਾਂ 'ਚ ਚੱਪਲਾਂ ਵੀ ਨਹੀਂ ਸਨ। ਬ੍ਰਿਟਨੀ ਦੇ ਆਲੇ-ਦੁਆਲੇ ਸੁਰੱਖਿਆ ਗਾਰਡ ਦਿਖਾਈ ਦਿੱਤੇ, ਜੋ ਉਸ ਦੀ ਮਦਦ ਕਰ ਰਹੇ ਹਨ।

UPDATE: Paramedics were called because Britney Spears injured her leg, not because she was having a breakdown. #JusticeForBritney pic.twitter.com/YcmNFVGWbP

— Britney Stan 🌹 (@BritneyTheStan) May 2, 2024

ਪੂਰੀ ਘਟਨਾ ਮਗਰੋਂ ਬ੍ਰਿਟਨੀ ਨੇ ਪੋਸਟ ਕੀਤੀ ਸਾਂਝੀ, ਦੱਸਿਆ ਅਸਲ ਸੱਚ
ਇਸ ਦੌਰਾਨ ਬ੍ਰਿਟਨੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਹ ਸਭ ਫਰਜ਼ੀ ਹੈ। ਉਨ੍ਹਾਂ ਨੇ ਕਿਹਾ, ਇਸ ਸਮੇਂ ਮੈਂ ਸਿਰਫ ਲੋਕਾਂ ਦਾ ਸਨਮਾਨ ਚਾਹੁੰਦੀ ਹਾਂ। ਮੈਨੂੰ ਚੰਗਾ ਲੱਗੇਗਾ ਕਿ ਲੋਕ ਹਰ ਦਿਨ ਇਹ ਸਮਝਣ ਕਿ ਮੈਂ ਮਜ਼ਬੂਤ ​​ਹੋ ਰਹੀਂ ਹਾਂ। ਉਨ੍ਹਾਂ ਇਹ ਵੀ ਦੱਸਿਆ, ਰਾਤ ​​ਨੂੰ ਮੇਰਾ ਗਿੱਟਾ ਮੁੜ੍ਹ ਗਿਆ। ਪੈਰਾਮੈਡਿਕਸ ਗੈਰ-ਕਾਨੂੰਨੀ ਤੌਰ 'ਤੇ ਮੇਰੇ ਦਰਵਾਜ਼ੇ 'ਤੇ ਆਏ, ਹਾਲਾਂਕਿ ਉਹ ਅੰਦਰ ਨਹੀਂ ਆਏ।


author

sunita

Content Editor

Related News