ਧੀ ਨਿਆਸਾ ਨੂੰ ਗੋਦ ''ਚ ਬਿਠਾ ਕਾਜੋਲ ਨੇ ਸਾਂਝੀ ਖੂਬਸੂਰਤ ਤਸਵੀਰ, ਕਿਹਾ-''ਕਾਸ਼ ਇਕ ਦਿਨ...''

Friday, Apr 19, 2024 - 04:05 PM (IST)

ਧੀ ਨਿਆਸਾ ਨੂੰ ਗੋਦ ''ਚ ਬਿਠਾ ਕਾਜੋਲ ਨੇ ਸਾਂਝੀ ਖੂਬਸੂਰਤ ਤਸਵੀਰ, ਕਿਹਾ-''ਕਾਸ਼ ਇਕ ਦਿਨ...''

ਮੁੰਬਈ- ਮਾਂ-ਧੀ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ। ਬੀ-ਟਾਊਨ 'ਚ ਮਾਂਵਾਂ-ਧੀਆਂ ਦੀਆਂ ਅਜਿਹੀਆਂ ਕਈ ਜੋੜੀਆਂ ਹਨ, ਜਿਨ੍ਹਾਂ 'ਤੇ ਪ੍ਰਸ਼ੰਸਕ ਕਾਫੀ ਪਿਆਰ ਦੀ ਵਰਖਾ ਕਰਦੇ ਹਨ। ਇਨ੍ਹੀਂ ਦਿਨੀਂ ਇਕ ਅਜਿਹੀ ਮਾਂ-ਧੀ ਦੀ ਜੋੜੀ ਸੁਰਖੀਆਂ 'ਚ ਹੈ, ਜਿਸ 'ਤੇ ਲੋਕ ਪਿਆਰ ਦੀ ਵਰਖਾ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਉਨ੍ਹਾਂ ਦੀ ਧੀ ਨਿਆਸਾ ਦੀ। ਦਰਅਸਲ 20 ਅਪ੍ਰੈਲ ਨੂੰ ਨਿਆਸਾ ਆਪਣਾ 21ਵਾਂ ਜਨਮਦਿਨ ਮਨਾਏਗੀ। ਅਜਿਹੇ 'ਚ ਜਨਮਦਿਨ ਤੋਂ ਇਕ ਦਿਨ ਪਹਿਲਾਂ ਹੀ ਕਾਜੋਲ ਨੇ ਆਪਣੀ ਲਾਡਲੀ ਦੀ ਇਕ ਪਿਆਰੀ ਤਸਵੀਰ ਸ਼ੇਅਰ ਕਰਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਕਾਜੋਲ ਨੇ ਨਿਆਸਾ ਦੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਉਨ੍ਹਾਂ ਦੀ ਗੋਦ 'ਚ ਬੈਠੀ ਹੈ।
ਨਿਆਸਾ ਪੀਲੇ ਰੰਗ ਦੀ ਫਰਾਕ ਵਿੱਚ ਨਜ਼ਰ ਆ ਰਹੀ ਹੈ ਅਤੇ ਮਾਂ-ਧੀ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਹੋਇਆ ਹੈ। ਫੋਟੋ 'ਚ ਦੋਵਾਂ ਨੂੰ ਮੁਸਕਰਾਉਂਦੇ ਦੇਖਿਆ ਜਾ ਸਕਦਾ ਹੈ। ਕਾਜੋਲ ਨੇ ਇਸ ਪਿਆਰੀ ਫੋਟੋ ਨਾਲ ਇਕ ਲੰਬੀ ਪੋਸਟ ਲਿਖੀ ਹੈ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ।

PunjabKesari
ਕਾਜੋਲ ਨੇ ਕੈਪਸ਼ਨ 'ਚ ਲਿਖਿਆ- 'ਕੱਲ੍ਹ ਨਿਆਸਾ ਦਾ 21ਵਾਂ ਜਨਮਦਿਨ ਹੈ, ਪਰ ਅੱਜ ਦਾ ਦਿਨ ਮੇਰੇ ਅਤੇ ਮੈਂ ਕਿੰਝ ਮਾਂ ਬਣੀ ਇਸ ਬਾਰੇ ਹੈ। ਕਿਵੇਂ ਨਿਆਸਾ ਨੇ ਮੇਰੀ ਸਭ ਤੋਂ ਵੱਡੀ ਇੱਛਾ ਪੂਰੀ ਕੀਤੀ ਅਤੇ ਕਿਵੇਂ ਉਹ ਮੈਨੂੰ ਜਨਮ ਤੋਂ ਬਾਅਦ ਹਰ ਰੋਜ਼ ਖੁਸ਼ ਕਰਦੀ ਹੈ। ਕਿਵੇਂ ਨਿਆਸਾ ਮੈਨੂੰ ਆਪਣੇ ਪਿਆਰ ਅਤੇ ਸਮਰਥਨ ਨਾਲ ਹੈਰਾਨ ਕਰਦੀ ਹੈ। ਉਹ ਮੈਨੂੰ ਕਿਵੇਂ ਹਸਾਉਂਦੀ ਹੈ। ਪਹਿਲੀ ਵਾਰ ਜਦੋਂ ਉਸਨੇ ਮੈਨੂੰ ਮੰਮੀ ਕਿਹਾ ਤਾਂ ਮੈਨੂੰ ਕਿਵੇਂ ਮਹਿਸੂਸ ਹੋਇਆ। ਕਾਜੋਲ ਨੇ ਅੱਗੇ ਲਿਖਿਆ ਕਿ ਕਦੇ-ਕਦੇ ਮੈਂ ਚਾਹੁੰਦੀ ਹਾਂ ਕਿ ਮੈਂ ਉਸ ਨੂੰ ਲਪੇਟ ਕੇ ਇੱਕ ਦਿਨ ਲਈ ਆਪਣੇ ਪੇਟ ਵਿੱਚ ਰੱਖ ਲਵਾਂ। ਕਾਜੋਲ ਨੇ ਲਿਖਿਆ ਕਿ ਤੁਸੀਂ ਆਪਣੇ ਬੱਚਿਆਂ ਲਈ ਕੀ ਮਹਿਸੂਸ ਕਰਦੇ ਹੋ, ਇਸ ਨੂੰ ਬਿਆਨ ਕਰਨ ਲਈ ਪਿਆਰ ਇੱਕ ਸਧਾਰਨ ਸ਼ਬਦ ਹੈ। ਇਹ ਇਸ ਤੋਂ ਬਹੁਤ ਜ਼ਿਆਦਾ ਹੈ। ਤਾਂ ਹਾਂ, ਅੱਜ ਦਾ ਦਿਨ ਮੇਰੇ ਬਾਰੇ ਹੈ।

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਜੋਲ ਆਖਰੀ ਵਾਰ 'ਦੋ ਪੱਤੀ' 'ਚ ਨਜ਼ਰ ਆਈ ਸੀ। ਕ੍ਰਿਤੀ ਸੈਨਨ ਨੇ ਇਸ ਫਿਲਮ ਨਾਲ ਬਤੌਰ ਨਿਰਮਾਤਾ ਆਪਣੀ ਪਾਰੀ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਕਾਜੋਲ ਦਿ ਟ੍ਰਾਇਲ ਅਤੇ ਲਸਟ ਸਟੋਰੀਜ਼ 'ਚ ਨਜ਼ਰ ਆਈ ਸੀ।


author

Aarti dhillon

Content Editor

Related News