ਅਨੁਸ਼ਕਾ ਸ਼ਰਮਾ ਲਈ ਗੈਰ ਫ਼ਿਲਮੀ ਪਰਿਵਾਰ ਤੋਂ ਆਉਣਾ ਸੀ ਚਣੌਤੀਪੂਰਨ, ਤਸਵੀਰਾਂ ਬਦਲੇ ਕਰਦੀ ਸੀ ਸੌਦੇਬਾਜ਼ੀ

05/01/2024 11:57:31 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਅਨੁਸ਼ਕਾ ਨੇ ਫ਼ਿਲਮ 'ਰਬ ਨੇ ਬਨਾ ਦੀ ਜੋੜੀ' ਨਾਲ ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ ਅਤੇ ਉਹ ਪਹਿਲੀ ਹੀ ਫ਼ਿਲਮ ਨਾਲ ਮਸ਼ਹੂਰ ਹੋ ਗਈ ਸੀ। ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾ ਲਿਆ ਸੀ। ਅੱਜ ਅਨੁਸ਼ਕਾ ਸ਼ਰਮਾ ਦਾ ਜਨਮਦਿਨ ਹੈ। ਦੋ ਪਿਆਰੇ ਬੱਚਿਆਂ ਦੀ ਮਾਂ 'ਐ ਦਿਲ ਹੈ ਮੁਸ਼ਕਿਲ' ਦੀ ਇਹ ਅਦਾਕਾਰਾ 36 ਸਾਲ ਦੀ ਹੋ ਗਈ ਹੈ। ਅਨੁਸ਼ਕਾ ਸ਼ਰਮਾ ਦਾ ਪਰਿਵਾਰਕ ਪਿਛੋਕੜ ਫੌਜ ਨਾਲ ਜੁੜਿਆ ਹੋਇਆ ਹੈ। ਉਸ ਦੇ ਪਿਤਾ ਕਰਨਲ ਅਜੈ ਕੁਮਾਰ ਸ਼ਰਮਾ (ਸੇਵਾਮੁਕਤ) ਇੱਕ ਫੌਜੀ ਅਧਿਕਾਰੀ ਸਨ। ਜਦੋਂਕਿ ਮਾਂ ਆਸ਼ਿਮਾ ਸ਼ਰਮਾ ਘਰੇਲੂ ਔਰਤ ਹੈ।

PunjabKesari
ਅਨੁਸ਼ਕਾ ਸ਼ਰਮਾ ਦੇ ਭਾਰਤ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਪ੍ਰਸ਼ੰਸਕ ਹਨ। ਫੈਨਜ਼ ਅਨੁਸ਼ਕਾ ਨਾਲ ਫੋਟੋ ਕਲਿੱਕ ਕਰਵਾਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ, ਪਰ ਇੱਕ ਵਾਰ ਵਿਦੇਸ਼ 'ਚ ਅਦਾਕਾਰਾ ਨੇ ਸੈਲਫੀ ਦੇਣ 'ਤੇ ਦੁਕਾਨਦਾਰ ਤੋਂ ਡਿਸਕਾਊਂਟ ਮੰਗਿਆ ਸੀ। ਜਿਸ ਬਾਰੇ ਉਸਨੇ ਖੁਦ ਇੱਕ ਇੰਟਰਵਿਊ ਵਿੱਚ ਦੱਸਿਆ ਸੀ।

PunjabKesari

ਤਸਵੀਰਾਂ ਬਦਲੇ ਅਨੁਸ਼ਕਾ ਨੇ ਕੀਤੀ ਸੌਦੇਬਾਜ਼ੀ
ਅਨੁਸ਼ਕਾ ਇੱਕ ਵਾਰ ਟੀਵੀ ਸ਼ੋਅ 'ਯਾਰੋਂ ਕੀ ਬਾਰਾਤ' 'ਚ ਆਈ ਸੀ, ਜਿੱਥੇ ਉਨ੍ਹਾਂ ਨੇ ਆਪਣੀ ਸੌਦੇਬਾਜ਼ੀ (Bargaining) ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਲੰਡਨ 'ਚ ਉਸ ਨੂੰ ਕੁਝ ਬੰਗਲਾਦੇਸ਼ੀ ਦੁਕਾਨਦਾਰਾਂ ਨੇ ਤਸਵੀਰਾਂ ਖਿਚਵਾਉਣ ਲਈ ਘੇਰ ਲਿਆ ਸੀ। ਤਸਵੀਰ ਕਲਿੱਕ ਕਰਵਾਉਣ ਨਾਲ ਹੀ ਅਨੁਸ਼ਕਾ ਨੇ ਉਨ੍ਹਾਂ ਲੋਕਾਂ ਸਾਹਮਣੇ ਇੱਕ ਸ਼ਰਤ ਰੱਖੀ ਸੀ, ਜਿਸ ਦਾ ਉਨ੍ਹਾਂ ਨੂੰ ਕਾਫ਼ੀ ਫ਼ਾਇਦਾ ਵੀ ਹੋਇਆ ਸੀ। ਅਨੁਸ਼ਕਾ ਨੇ ਕਿਹਾ, 'ਮੈਂ ਲੰਡਨ ਦੇ ਕੈਮਡੇਨ ਟਾਊਨ 'ਚ ਭਾਰੀ ਸੌਦੇਬਾਜ਼ੀ ਕੀਤੀ ਸੀ। ਉਸ ਥਾਂ 'ਤੇ ਬੰਗਲਾਦੇਸ਼ੀਆਂ ਦੀਆਂ ਦੁਕਾਨਾਂ ਸਨ। ਉਨ੍ਹਾਂ ਨੇ ਮੈਨੂੰ ਪਛਾਣ ਲਿਆ ਅਤੇ ਤਸਵੀਰਾਂ ਕਲਿੱਕ ਕਰਨ ਲੱਗੇ। ਮੈਂ ਉਨ੍ਹਾਂ ਨੂੰ ਕਿਹਾ ਮੈਂ ਤਸਵੀਰਾਂ ਕਲਿੱਕ ਕਰਵਾਂਗੀ ਪਰ ਜੇਕਰ ਤੁਸੀਂ ਮੈਨੂੰ ਇਸ ਲਈ ਇਹ ਚੀਜ਼ ਦੇ ਦਿਓ, ਇਸ ਤਰ੍ਹਾਂ ਅਨੁਸ਼ਕਾ ਨੇ ਤਸਵੀਰ ਬਦਲੇ ਸੌਦੇਬਾਜ਼ੀ ਕੀਤੀ ਸੀ।

PunjabKesari

'ਚੱਕਦਾ ਐਕਸਪ੍ਰੈਸ' ਨਾਲ ਵੱਡੇ ਪਰਦੇ 'ਤੇ ਕਰੇਗੀ ਵਾਪਸੀ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਨੇ ਕਾਫ਼ੀ ਸਮੇਂ ਤੋਂ ਐਕਟਿੰਗ ਦੀ ਦੁਨੀਆ ਤੋਂ ਬ੍ਰੇਕ ਲੈ ਲਿਆ ਹੈ। ਉਹ ਆਖਰੀ ਵਾਰ ਸ਼ਾਹਰੁਖ ਖ਼ਾਨ ਨਾਲ ਫ਼ਿਲਮ 'ਜ਼ੀਰੋ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਅਨੁਸ਼ਕਾ ਨੇ ਬ੍ਰੇਕ ਲੈ ਲਿਆ ਸੀ। ਹੁਣ ਉਹ ਜਲਦ ਹੀ 'ਚੱਕਦਾ ਐਕਸਪ੍ਰੈਸ' ਨਾਲ ਵਾਪਸੀ ਕਰਨ ਜਾ ਰਹੀ ਹੈ। ਹਾਲਾਂਕਿ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਹੈ।

PunjabKesari

ਲੰਡਨ 'ਚ ਦਿੱਤਾ ਦੂਜੇ ਪੁੱਤਰ ਨੂੰ ਜਨਮ
ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਪੁੱਤਰ ਅਕਾਯ ਨੂੰ ਜਨਮ ਦਿੱਤਾ ਹੈ। ਅਨੁਸ਼ਕਾ ਸ਼ਰਮਾ ਦੀ ਡਿਲੀਵਰੀ ਲੰਡਨ 'ਚ ਹੀ ਹੋਈ ਸੀ। ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਅਨੁਸ਼ਕਾ ਕੁਝ ਸਮਾਂ ਉੱਥੇ ਹੀ ਰਹੀ। ਉਸ ਦੌਰਾਨ ਲੰਡਨ ਤੋਂ ਵਿਰਾਟ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਹੁਣ ਅਨੁਸ਼ਕਾ ਬੇਟੇ ਅਕਾਯ ਨਾਲ ਵਾਪਸ ਆ ਗਈ ਹੈ। ਉਨ੍ਹਾਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਅਕੇ ਦੇ ਚਿਹਰੇ ਦਾ ਖੁਲਾਸਾ ਨਹੀਂ ਕੀਤਾ ਹੈ।

PunjabKesari

ਪ੍ਰਤਿਭਾ ਦੇ ਆਧਾਰ 'ਤੇ ਫ਼ਿਲਮ ਇੰਡਸਟਰੀ ਹਾਸਲ ਕੀਤਾ ਖ਼ਾਸ ਮੁਕਾਮ
ਬਿਨਾਂ ਕਿਸੇ ਫ਼ਿਲਮੀ ਕਨੈਕਸ਼ਨ ਦੇ ਅਨੁਸ਼ਕਾ ਨੇ ਫ਼ਿਲਮ ਇੰਡਸਟਰੀ 'ਚ ਆਪਣੇ ਲਈ ਇੱਕ ਮੁਕਾਮ ਹਾਸਲ ਕਰ ਲਿਆ। ਅਦਾਕਾਰਾ ਨੂੰ ਸ਼ਾਹਰੁਖ ਨਾਲ ਪਹਿਲੀ ਫ਼ਿਲਮ ਮਿਲੀ ਸੀ। ਕਿਸੇ ਵੀ ਅਦਾਕਾਰਾ ਲਈ ਕਿੰਗ ਖ਼ਾਨ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨਾ ਵੱਡੀ ਗੱਲ ਹੈ। ਅਨੁਸ਼ਕਾ ਨੂੰ ਇਹ ਮੌਕਾ ਆਪਣੀ ਪਹਿਲੀ ਹੀ ਫ਼ਿਲਮ 'ਚ ਮਿਲਿਆ ਸੀ। ਅਨੁਸ਼ਕਾ ਸ਼ਰਮਾ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਅਦਾਕਾਰਾ ਦਾ ਉਹ ਵੀਡੀਓ ਦਿਖਾਵਾਂਗੇ, ਜਿਸ ਰਾਹੀਂ ਉਨ੍ਹਾਂ ਨੇ ਅਦਾਕਾਰਾ ਬਣਨ ਦਾ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਇਨ੍ਹੀਂ ਦਿਨੀਂ ਅਨੁਸ਼ਕਾ ਸ਼ਰਮਾ ਆਪਣੀ ਆਉਣ ਵਾਲੀ ਫ਼ਿਲਮ ਅਤੇ ਦੂਜੀ ਵਾਰ ਮਾਂ ਬਣਨ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ 15 ਫਰਵਰੀ ਨੂੰ ਦੂਜੀ ਵਾਰ ਮਾਂ ਬਣੀ। ਉਨ੍ਹਾਂ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਮ ਭਗਵਾਨ ਸ਼ਿਵ ਦੇ ਨਾਮ 'ਤੇ 'ਅਕਾਯ' ਰੱਖਿਆ ਗਿਆ ਸੀ। ਅਦਾਕਾਰਾ ਦੇ ਤੌਰ 'ਤੇ ਅਨੁਸ਼ਕਾ ਦੇ ਸਫ਼ਰ 'ਤੇ ਨਜ਼ਰ ਮਾਰੀਏ ਤਾਂ ਉਸ ਦਾ ਕਰੀਅਰ ਗ੍ਰਾਫ ਆਮ ਤੌਰ 'ਤੇ ਹਰ ਫ਼ਿਲਮ ਦੇ ਨਾਲ ਵਧਦਾ ਰਿਹਾ ਹੈ।

 


sunita

Content Editor

Related News