ਰਾਘਵ ਚੱਢਾ ਦੀ ਲੰਡਨ ਤੋਂ ਵਾਪਸੀ ’ਚ ਮਦਦ ਕਰੇਗੀ ਅਦਾਕਾਰਾ ਪ੍ਰਿਯੰਕਾ ਚੋਪੜਾ! ਜਾਣੋ ਕਿਵੇਂ
Wednesday, Apr 17, 2024 - 10:24 AM (IST)
ਮੁੰਬਈ (ਬਿਊਰੋ) - ਮੀਡੀਆ ਦੀ ਪਸੰਦ ਵਾਲੇ, ਦਿਲਖਿਚਵੇਂ, ਨਿਮਰਤਾ ਨਾਲ ਭਰਪੂਰ ਅਤੇ ਟੈਲੀਵਿਜ਼ਨ ਨਿਊਜ਼ ਚੈਨਲਾਂ 'ਤੇ ਸਥਾਈ ਰੂਪ ਨਾਲ ਮੌਜੂਦ ਕਹਿਣ ਵਾਲੇ ਰਾਘਵ ਚੱਢਾ 40 ਤੋਂ ਵੱਧ ਦਿਨਾਂ ਤੋਂ ਜਨਤਕ ਤੌਰ ’ਤੇ ਗਾਇਬ ਹਨ। ਉਹ ਆਪਣੀ ਅਭਿਨੇਤਰੀ ਪਤਨੀ ਪਰਿਣੀਤੀ ਚੋਪੜਾ ਨਾਲ ਕਥਿਤ ਤੌਰ ’ਤੇ ਅੱਖਾਂ ਦੀ ਸਰਜਰੀ ਲਈ ਲੰਡਨ ਗਏ ਸਨ ਪਰ ਦੋਵੇਂ ਲੰਡਨ ਸਕੂਲ ਆਫ ਇਕਨਾਮਿਕਸ ’ਚ ਆਯੋਜਿਤ ਇੰਡੀਆ ਫੋਰਮ 2024 ਅਤੇ ਕਈ ਹੋਰ ਸਮਾਗਮਾਂ 'ਚ ਸ਼ਾਮਲ ਹੋਏ।
ਇਹ ਖ਼ਬਰ ਵੀ ਪੜ੍ਹੋ - ...ਤਾਂ ਇਨ੍ਹਾਂ ਕਾਰਨਾਂ ਕਰਕੇ ਚਲਾਈਆਂ ਗਈਆਂ ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਆਂ! ਜਾਣ ਲੱਗੇਗਾ ਝਟਕਾ
ਦੱਸਿਆ ਜਾਂਦਾ ਹੈ ਕਿ ਉਹ ਆਪਣੀ ਅੱਖ ਦਾ ਇਲਾਜ ਕਰਵਾ ਰਹੇ ਹਨ ਪਰ ਉਨ੍ਹਾਂ ਦੀ ਪਤਨੀ ਪਰਿਣੀਤੀ ਚੋਪੜਾ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਮੁੰਬਈ ਹਵਾਈ ਅੱਡੇ ’ਤੇ ਵੇਖਿਆ ਗਿਆ ਸੀ। ਚਰਚਾ ਹੈ ਕਿ ਈ. ਡੀ. ਕਾਰਨ ਚੱਢਾ ਦੀ ਭਾਰਤ ਵਾਪਸੀ ’ਚ ਦੇਰੀ ਹੋ ਰਹੀ ਹੈ। ਦਿੱਲੀ ਜਲ ਬੋਰਡ ਦੀ ਚੱਲ ਰਹੀ ਜਾਂਚ ’ਚ ਉਨ੍ਹਾਂ ਦਾ ਨਾਂ ਲਿਆ ਜਾ ਸਕਦਾ ਹੈ। 2 ਕਰੋੜ ਰੁਪਏ ਦੀ ਰਿਸ਼ਵਤ ਦੇ ਮਾਮਲੇ ’ਚ ਈ. ਡੀ. ਵਲੋਂ ਚਾਰਜਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ ਪਰ ਇਸ 'ਚ ਚੱਢਾ ਦਾ ਨਾਂ ਸਿੱਧੇ ਤੌਰ ’ਤੇ ਨਹੀਂ ਹੈ। ਪਤਾ ਲੱਗਾ ਹੈ ਕਿ ਈ. ਡੀ. ਵਲੋਂ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਚੱਢਾ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਰਾਘਵ ਚੱਢਾ ਅਜਕਲ ਚੁੱਪ ਹਨ। ਪਰਿਣੀਤੀ ਚੋਪੜਾ ਨੇ ਵੀ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਵਿਗੜੀ ਸਿਹਤ, ਸਾਹ ਲੈਣ ਹੋ ਰਹੀ ਹੈ ਮੁਸ਼ਕਿਲ
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪਰਿਣੀਤੀ ਚੋਪੜਾ ਦੀ ਅਭਿਨੇਤਰੀ ਭੈਣ ਪ੍ਰਿਯੰਕਾ ਚੋਪੜਾ, ਜੋ ਸੱਤਾ ਦੇ ਗਲਿਅਾਰਿਆਂ ਦੇ ਨੇੜੇ ਮੰਨੀ ਜਾਂਦੀ ਹੈ, ਸ਼ਾਂਤੀ ਨਿਰਮਾਤਾ ਦੀ ਭੂਮਿਕਾ ਨਿਭਾ ਸਕਦੀ ਹੈ। ਰਾਘਵ ਚੱਢਾ ਦੀ ਲੰਦਨ ਤੋਂ ਵਾਪਸੀ ’ਚ ਉਹ ਮਦਦ ਕਰ ਸਕਦੀ ਹੈ। ਚੱਢਾ ਨੂੰ ਲੈ ਕੇ ‘ਆਪ’ ਦੇ ਆਗੂਆਂ ਨੇ ਵੀ ਚੁੱਪ ਧਾਰਨ ਕੀਤੀ ਹੋਈ ਹੈ। ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਵੀ ਉਨ੍ਹਾਂ ਦਾ ਨਾਂ ਗਾਇਬ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।