ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਤਲਾਕ, ਕਿਸੇ ਨੇ ਦਿੱਤੇ 380 ਕਰੋੜ ਤੇ ਕਿਸੇ ਨੂੰ ਦੇਣੀ ਪਈ ਅੱਧੀ ਜਾਇਦਾਦ

08/07/2021 1:40:52 PM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਗਾਇਕ ਅਤੇ ਅਦਾਕਾਰ ਹਨੀ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਹਨ। ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਤਰੇੜ ਆ ਚੁੱਕੀ ਹੈ। ਪਤਨੀ ਸ਼ਾਲਿਨੀ ਨੇ ਹਨੀ ਸਿੰਘ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਸ਼ਾਲਿਨੀ ਨੇ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਸ਼ਾਲਿਨੀ ਨੇ ਕਿਹਾ ਹੈ ਕਿ ਹਨੀ ਸਿੰਘ ਨੂੰ ਉਸ ਦਾ ਘਰ ਦਾ ਕਿਰਾਇਆ ਹਰ ਮਹੀਨੇ ਪੰਜ ਲੱਖ ਰੁਪਏ ਦੇਣਾ ਚਾਹੀਦਾ ਹੈ, ਜੋ ਉਹ ਦਿੱਲੀ 'ਚ ਲਵੇਗੀ। ਉਹ ਇਕੱਲੀ ਰਹਿਣਾ ਚਾਹੁੰਦੀ ਹੈ। ਬਾਲੀਵੁੱਡ ਇੰਡਸਟਰੀ 'ਚ ਬਹੁਤ ਸਾਰੇ ਅਜਿਹੇ ਮਸ਼ਹੂਰ ਜੋੜੇ ਹਨ, ਜੋ ਕਿਸੇ ਨਾ ਕਿਸੇ ਕਾਰਨ ਕਰਕੇ ਵੱਖ ਹੋ ਗਏ ਹਨ, ਉਨ੍ਹਾਂ ਦਾ ਤਲਾਕ ਵੀ ਸੁਰਖੀਆਂ 'ਚ ਰਿਹਾ।

PunjabKesari

ਮਲਾਇਕਾ ਅਰੋੜਾ-ਅਰਬਾਜ਼ ਖ਼ਾਨ
ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜੇ ਸਨ। ਦੋਵਾਂ ਦਾ ਇੱਕ ਪੁੱਤਰ ਹੈ, ਜਿਸ ਦਾ ਨਾਂ ਅਹਰਾਨ ਖ਼ਾਨ ਹੈ। ਹਾਲਾਂਕਿ, ਉਨ੍ਹਾਂ ਦਾ ਵਿਆਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਖ਼ਬਰਾਂ ਅਨੁਸਾਰ, ਮਲਾਇਕਾ ਅਰੋੜਾ ਨੇ ਗੁਜਾਰਾ ਭੱਤਾ ਦੇ ਰੂਪ 'ਚ ਅਰਬਾਜ਼ ਤੋਂ 15 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜੋ ਕਿ ਅਰਬਾਜ਼ ਨੇ ਦੇ ਵੀ ਦਿੱਤੇ ਸਨ।

PunjabKesari

ਰਿਤਿਕ ਰੋਸ਼ਨ ਤੇ ਸੁਜ਼ੈਨ ਖ਼ਾਨ
ਰਿਤਿਕ ਰੋਸ਼ਨ ਅਤੇ ਸੁਜ਼ੈਨ ਖ਼ਾਨ ਤਲਾਕ ਤੋਂ ਬਾਅਦ ਵੀ ਚੰਗੇ ਦੋਸਤ ਹਨ। ਦੋਵਾਂ ਦਾ ਵਿਆਹ ਸਾਲ 2000 'ਚ ਹੋਇਆ ਸੀ। ਸੁਜ਼ੈਨ ਖ਼ਾਨ ਨੇ ਰਿਤਿਕ ਤੋਂ ਗੁਜਾਰਾ ਭੱਤੇ ਵਜੋਂ 400 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ 380 ਰੁਪਏ ਸੁਜ਼ੈਨ ਨੂੰ ਗੁਜਾਰਾ ਭੱਤੇ ਵਜੋਂ ਦਿੱਤੇ ਗਏ ਸਨ।

PunjabKesari

ਕਰਿਸ਼ਮਾ ਕਪੂਰ ਤੇ ਸੰਜੇ ਕਪੂਰ
ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੋ ਬੱਚਿਆਂ ਦੀ ਮਾਂ ਹੈ। ਉਹ ਸਿੰਗਲ ਪੇਰੈਂਟ ਹੈ। ਉਸ ਨੇ ਸਾਲ 2003 'ਚ ਬਿਜ਼ਨੈੱਸਮੈਨ ਸੰਜੇ ਕਪੂਰ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹੁਤਾ ਜੀਵਨ 'ਚ ਬਹੁਤ ਸਾਰੀਆਂ ਮੁਸ਼ਕਿਲਾਂ ਸਨ। ਖ਼ਬਰਾਂ ਅਨੁਸਾਰ, ਕਰਿਸ਼ਮਾ ਨੇ ਸੰਜੇ ਤੋਂ ਗੁਜਾਰਾ ਭੱਤੇ ਵਜੋਂ 7 ਕਰੋੜ ਰੁਪਏ ਮੰਗੇ ਸਨ।

PunjabKesari

ਆਦਿਤਿਆ ਚੋਪੜਾ ਤੇ ਪਾਇਲ ਖੰਨਾ
ਫ਼ਿਲਮ ਨਿਰਦੇਸ਼ਕ ਆਦਿਤਿਆ ਚੋਪੜਾ ਨੇ ਸਾਲ 2001 'ਚ ਪਾਇਲ ਖੰਨਾ ਨਾਲ ਵਿਆਹ ਕਰਵਾਇਆ ਸੀ ਪਰ ਉਨ੍ਹਾਂ ਦਾ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਸਾਲ 2009 'ਚ ਦੋਵੇਂ ਵੱਖ ਹੋ ਗਏ। ਕਿਹਾ ਜਾਂਦਾ ਹੈ ਕਿ ਪਾਇਲ ਨੇ ਆਦਿੱਤਿਆ ਤੋਂ ਗੁਜਾਰਾ ਭੱਤਾ ਦੇ ਰੂਪ 'ਚ ਵੱਡੀ ਕੀਮਤ ਮੰਗੀ ਸੀ।

PunjabKesari

ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ
ਅਦਾਕਾਰ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦਾ ਵਿਆਹ ਸਾਲ 1991 'ਚ ਹੋਇਆ ਸੀ। ਵਿਆਹ ਦੇ ਲਗਭਗ 13 ਸਾਲਾਂ ਬਾਅਦ ਦੋਵੇਂ ਵੱਖ ਹੋ ਗਏ। ਦੋਵਾਂ ਦਾ ਤਲਾਕ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਲੋਕਾਂ 'ਚ ਗਿਣਿਆ ਜਾਂਦਾ ਹੈ। ਹਾਲਾਂਕਿ ਸੈਫ ਨੇ ਅੰਮ੍ਰਿਤਾ ਨੂੰ ਗੁਜ਼ਾਰਾ ਭੱਤੇ ਵਜੋਂ ਦਿੱਤੀ ਗਈ ਰਕਮ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸੈਫ ਦੀ ਲਗਭਗ ਅੱਧੀ ਜਾਇਦਾਦ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਸੀ।

PunjabKesari

ਆਮਿਰ ਖ਼ਾਨ ਤੇ ਰੀਨਾ ਦੱਤਾ 
ਅਦਾਕਾਰ ਆਮਿਰ ਖ਼ਾਨ ਅਤੇ ਰੀਨਾ ਦੱਤਾ ਨੇ ਆਪਣੇ ਮਾਪਿਆਂ ਦੀ ਇੱਛਾ ਵਿਰੁੱਧ ਸਾਲ 1986 'ਚ ਵਿਆਹ ਕਰਵਾਇਆ ਸੀ ਅਤੇ ਸਾਲ 2002 'ਚ ਦੋਵੇਂ ਵੱਖ ਹੋ ਗਏ ਸਨ। ਆਮਿਰ ਖ਼ਾਨ ਨੇ ਰੀਨਾ ਨੂੰ ਗੁਜਾਰਾ ਭੱਤਾ ਦੇ ਰੂਪ 'ਚ ਮੋਟੀ ਰਕਮ ਦਿੱਤੀ।

PunjabKesari

ਸੰਜੇ ਦੱਤ ਤੇ ਰੀਆ ਪਿੱਲਈ
ਅਦਾਕਾਰ ਸੰਜੇ ਦੱਤ ਨੇ ਸਾਲ 1998 'ਚ ਰੀਆ ਪਿੱਲਈ ਨਾਲ ਵਿਆਹ ਕਰਵਾਇਆ ਸੀ। ਗੁਜਾਰੇ ਵਜੋਂ ਸੰਜੇ ਦੱਤ ਨੇ ਰੀਆ ਨੂੰ 8 ਕਰੋੜ ਰੁਪਏ ਅਤੇ ਇੱਕ ਲਗਜ਼ਰੀ ਕਾਰ ਦਿੱਤੀ ਸੀ।

PunjabKesari


sunita

Content Editor

Related News