ਅਟਲ ਅਪਾਰਟਮੈਂਟ ’ਚ ਫਲੈਟ ਖ਼ਰੀਦਣ ਵਾਲਿਆਂ ਨੂੰ ਝਟਕਾ, ਹੁਣ 4.5 ਮਹੀਨਿਆਂ ’ਚ ਦੇਣੀ ਹੋਵੇਗੀ ਸਾਰੀ ਪੇਮੈਂਟ

Wednesday, Feb 18, 2026 - 10:32 AM (IST)

ਅਟਲ ਅਪਾਰਟਮੈਂਟ ’ਚ ਫਲੈਟ ਖ਼ਰੀਦਣ ਵਾਲਿਆਂ ਨੂੰ ਝਟਕਾ, ਹੁਣ 4.5 ਮਹੀਨਿਆਂ ’ਚ ਦੇਣੀ ਹੋਵੇਗੀ ਸਾਰੀ ਪੇਮੈਂਟ

ਲੁਧਿਆਣਾ (ਹਿਤੇਸ਼) : ਅਟਲ ਅਪਾਰਟਮੈਂਟ ਵਿਚ ਫਲੈਟ ਖਰੀਦਣ ਵਾਲਿਆਂ ਨੂੰ ਇੰਪਰੂਵਮੈਂਟ ਟਰੱਸਟ ਨੇ ਵੱਡਾ ਝਟਕਾ ਦਿੱਤਾ ਹੈ ਜਿਸ ਤਹਿਤ ਉਨ੍ਹਾਂ ਲੋਕਾਂ ਨੂੰ 3 ਸਾਲ ਦੀ ਬਜਾਏ ਹੁਣ 4.5 ਮਹੀਨਿਆਂ ਵਿਚ ਸਾਰੀ ਪੇਮੈਂਟ ਦੇਣੀ ਹੋਵੇਗੀ। ਜ਼ਿਕਰਯੋਗ ਹੋਵੇਗਾ ਕਿ ਇੰਪਰੂਵਮੈਂਟ ਟਰੱਸਟ ਵਲੋਂ ਅਟਲ ਅਪਾਰਟਮੈਂਟ ਦੇ ਬਕਾਇਆ ਫਲੈਟ ਅਲਾਟ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਭਾਵੇਂ ਕਿ ਨਿਯਮਾਂ ਦੇ ਪ੍ਰਵਧਾਨ ਹੋਣ ਦੇ ਬਾਵਜੂਦ ਸਰਕਾਰ ਦੇ ਫੈਸਲੇ ਦਾ ਹਵਾਲਾ ਦਿੰਦੇ ਪਹਿਲਾ ਦੇ ਮੁਕਾਬਲੇ ਰਿਜ਼ਰਵ ਪ੍ਰਾਈਜ ਵਿਚ ਇਜ਼ਾਫਾ ਨਹੀਂ ਕੀਤਾ ਗਿਆ ਹੈ ਪਰ ਉਸਦੇ ਉਲਟ 3 ਸਾਲ ਦੀ ਬਜਾਏ ਹੁਣ 4.5 ਮਹੀਨਿਆਂ ਵਿਚ ਹੀ ਸਾਰੀ ਪੇਮੈਂਟ ਕਲੀਅਰ ਕਰਨ ਦੀ ਸ਼ਰਤ ਲਗਾ ਦਿੱਤੀ ਗਈ ਹੈ।

ਇਸ ਲਈ ਵੀ ਸਰਕਾਰ ਦੇ ਨਿਰਦੇਸ਼ ਨੂੰ ਹੀ ਅਧਾਰ ਬਣਾਇਆ ਜਾ ਰਿਹਾ ਹੈ ਪਰ ਇਸ ਸ਼ਰਤ ਦੇ ਕਾਰਨ ਅਟਲ ਅਪਾਰਮੈਂਟ ਵਿਚ ਫਲੈਟ ਖਰੀਦਣ ਦੇ ਚਾਹਵਾਨ ਲੋਕਾਂ ਦਾ ਜੋਸ਼ ਘੱਟ ਹੋ ਸਕਦਾ ਹੈ।

ਇਹ ਵੀ ਪੜ੍ਹੋ : ਦੋਰਾਹਾ 'ਚ 70 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ ਦਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਨੀਂਹ ਪੱਥਰ

ਇਸ ਤਰ੍ਹਾਂ ਕੀਤਾ ਗਿਆ ਨਿਯਮਾਂ 'ਚ ਬਦਲਾਅ

-ਪਹਿਲਾ ਬਕਾਇਆ 75 ਫੀਸਦੀ ਰਾਸ਼ੀ ਦੀ ਅਦਾਇਗੀ 6 ਮਹੀਨਿਆਂ ਦੀਆਂ 6 ਕਿਸ਼ਤਾਂ ਦੇ ਰੂਪ ਵਿਚ 3 ਸਾਲ ਦੇ ਅੰਦਰ ਜਮ੍ਹਾ ਕਰਵਾਉਣ ਦੀ ਛੂਟ ਦਿੱਤੀ ਗਈ ਸੀ।
-ਹੁਣ ਬਕਾਇਆ ਰਾਸ਼ੀ ਦਾ ਭੁਗਤਾਨ 45 ਦਿਨ ਦੀਆਂ 3 ਕਿਸ਼ਤਾਂ ਮਤਲਬ 4.5 ਮਹੀਨੇ ਵਿਚ ਕਰਨਾ ਹੋਵੇਗਾ।

ਸਟੇਟਸ ਰਿਪੋਰਟ

-ਪ੍ਰਾਜੈਕਟ ਦੇ ਅਧੀਨ ਬਣਾਏ ਜਾ ਰਹੇ ਹਨ 576 ਫਲੈਟ।
-336 ਐੱਚ ਆਈ ਜੀ ਫਲੈਟ
-240 ਐਮ ਆਈ ਜੀ ਫਲੈਟ
-ਹੁਣ 179 ਬਕਾਇਆ ਫਲੈਟ ਦੇ ਲਈ ਮੰਗੀਆਂ ਅਰਜ਼ੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News