ਸੰਨੀ ਲਿਓਨੀ ਨੇ ਨੋਇਡਾ ''ਚ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ, ਪਹਿਲੇ ਦਿਨ ਬਣਾਇਆ ਪੀਜ਼ਾ (ਵੀਡੀਓ)

Tuesday, Jan 30, 2024 - 05:42 PM (IST)

ਸੰਨੀ ਲਿਓਨੀ ਨੇ ਨੋਇਡਾ ''ਚ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ, ਪਹਿਲੇ ਦਿਨ ਬਣਾਇਆ ਪੀਜ਼ਾ (ਵੀਡੀਓ)

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ 'ਬੇਬੀ ਡੌਲ' ਸੰਨੀ ਲਿਓਨ ਨੇ ਸੈਕਟਰ-129 'ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ ਹੈ, ਜਿਸ 'ਚ ਖਾਣ-ਪੀਣ ਦੇ ਸ਼ੌਕੀਨਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਣਗੇ। ਸੰਨੀ ਲਿਓਨ ਨੇ ਆਪਣੇ ਰੈਸਟੋਰੈਂਟ 'ਚ ਖਾਣਾ ਬਣਾਇਆ, ਜਿਸ ਦੀ ਵੀਡੀਓ ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਹੈ। ਉਸ ਨੇ ਪਹਿਲੇ ਦਿਨ ਪੀਜ਼ਾ ਬਣਾਇਆ। ਇਹ ਰੈਸਟੋਰੈਂਟ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦਾ ਉਦਘਾਟਨ ਖੁਦ ਸੰਨੀ ਲਿਓਨ ਅਤੇ ਉਨ੍ਹਾਂ ਦੇ ਪਤੀ ਡੇਨੀਅਲ ਵੇਬਰ ਨੇ ਕੀਤਾ। ਸੰਨੀ ਲਿਓਨ ਹੁਣ ਕਾਰੋਬਾਰੀ ਦੁਨੀਆ 'ਚ ਵੀ ਅੱਗੇ ਵੱਧ ਰਹੀ ਹੈ।

ਦੱਸ ਦਈਏ ਕਿ ਸੰਨੀ ਲਿਓਨ ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਦੇ ਨਕਸ਼ੇ ਕਦਮ 'ਤੇ ਚੱਲ ਰਹੀ ਹੈ, ਜਿਸ ਦੇ ਸਦਕਾ ਉਹ ਵੀ ਇੱਕ ਰੈਸਟੋਰੈਂਟ ਦੀ ਮਾਲਕਨ ਬਣ ਗਈ ਹੈ। ਸੰਨੀ ਲਿਓਨ ਨੇ ਨੋਇਡਾ 'ਚ ਆਪਣੇ ਪਹਿਲੇ ਰੈਸਟੋਰੈਂਟ ਦਾ ਨਾਂ 'ਚਿਕਾ ਲੋਕਾ' ਰੱਖਿਆ ਹੈ। ਇਹ ਇੱਕ ਸਪੈਨਿਸ਼ ਸ਼ਬਦ ਹੈ, ਜਿਸ ਦਾ ਹਿੰਦੀ 'ਚ ਅਰਥ ਹੈ 'ਪਾਗਲ ਕੁੜੀ'। ਸੰਨੀ ਨੇ ਇਹ ਰੈਸਟੋਰੈਂਟ ਸਿੰਗਿੰਗ ਬਾਊਲਜ਼ ਹਾਸਪਿਟੈਲਿਟੀ ਦੇ ਡਾਇਰੈਕਟਰ ਸਾਹਿਲ ਬਵੇਜਾ ਨਾਲ ਸਾਂਝੇਦਾਰੀ 'ਚ ਖੋਲ੍ਹਿਆ ਹੈ।

2 ਮੰਜ਼ਿਲਾਂ 'ਤੇ ਸਥਿਤ ਇਸ ਲਗਜ਼ਰੀ ਥੀਮ ਵਾਲੇ ਰੈਸਟੋਰੈਂਟ 'ਚ ਲੋਕਾਂ ਨੂੰ ਕਈ ਖ਼ਾਸ ਪਕਵਾਨ ਪੇਸ਼ ਕੀਤੇ ਜਾਣਗੇ। ਰੈਸਟੋਰੈਂਟ ਤੱਕ ਪਹੁੰਚਣ ਲਈ ਤੁਸੀਂ ਗੂਗਲ ਮੈਪ ਦੀ ਮਦਦ ਲੈ ਸਕਦੇ ਹੋ। ਸੰਨੀ ਲਿਓਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਰੈਸਟੋਰੈਂਟ ਦੀ ਝਲਕ ਦਿਖਾਈ ਹੈ, ਜਿਸ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਹੈ। ਜਿਹੜੇ ਲੋਕ ਰੈਸਟੋਰੈਂਟ 'ਚ ਖਾਣੇ ਦਾ ਸਵਾਦ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇੱਕ ਗੱਲ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਸੰਨੀ ਦੇ ਇਸ ਰੈਸਟੋਰੈਂਟ 'ਚ ਕਈ ਅਜਿਹੇ ਪਕਵਾਨ ਹਨ, ਜਿਨ੍ਹਾਂ ਬਾਰੇ ਸ਼ਾਇਦ ਕਈ ਲੋਕਾਂ ਨੇ ਨਹੀਂ ਸੁਣਿਆ ਹੋਵੇਗਾ। 


author

sunita

Content Editor

Related News