ਪੰਜਾਬ ਭਰ ਦੇ ਆੜ੍ਹਤੀਆਂ ਨੇ ਕਰ'ਤਾ ਵੱਡਾ ਐਲਾਨ, ਇਸ ਦਿਨ ਸੰਘਰਸ਼ ਲਈ ਵਜਾ'ਤਾ ਬਿਗੁਲ
Saturday, Mar 07, 2026 - 12:05 PM (IST)
ਅੰਮ੍ਰਿਤਸਰ (ਦਲਜੀਤ)- ਪੰਜਾਬ ਦੀਆਂ ਦਾਣਾ ਮੰਡੀਆਂ ’ਚ ਕੰਮ ਕਰਦੇ ਆੜ੍ਹਤੀਆਂ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ 16 ਮਾਰਚ ਨੂੰ ਤਰਨਤਾਰਨ ਦੇ ਹਰੀਕੇ ਖੇਤਰ ’ਚ ਸੂਬੇ ਦੇ ਆੜ੍ਹਤੀਆਂ ਦਾ ਇਕ ਵਿਸ਼ਾਲ ਇਕੱਠ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ: ਮਾਰਚ ਦੇ ਪਹਿਲੇ ਹਫਤੇ ਹੀ ਕਿਉਂ ਪੈ ਰਹੀ ਕਹਿਰ ਦੀ ਗਰਮੀ ! ਮੌਸਮ ਵਿਗਿਆਨੀਆਂ ਨੇ ਦੱਸਿਆ ਵੱਡਾ ਕਾਰਨ
ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਇਸੈਂਸ ਰੀਨਿਊ) ਕਰਨ ਦੀ ਨੀਤੀ ’ਚ ਕਈ ਤਰੁੱਟੀਆਂ ਹਨ, ਜਿਸ ਕਾਰਨ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਤੋਂ ਇਲਾਵਾ ਫ਼ਸਲੀ ਸੀਜ਼ਨ ਦੌਰਾਨ ਟ੍ਰਾਂਸਪੋਰਟੇਸ਼ਨ ਦੇ ਨਾਂ ’ਤੇ ਹੋ ਰਹੀ ਲੁੱਟ-ਖਸੁੱਟ ਕਾਰਨ ਆੜ੍ਹਤੀ ਵਰਗ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ : ਦਰਜਨਾਂ ਪਿੰਡਾਂ 'ਤੇ ਮੰਡਰਾ ਰਿਹਾ ਖ਼ਤਰਾ, ਕਿਸੇ ਵੇਲੇ ਵੀ ਵਾਪਰ ਸਕਦੈ ਭਾਣਾ
ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸੀਜ਼ਨ ਦੌਰਾਨ ਨਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਕੋਈ ਸਿਆਸੀ ਆਗੂ ਉਨ੍ਹਾਂ ਦੀ ਸਾਰ ਲੈਂਦਾ ਹੈ। ਇਸ ਲਈ ਤਰਨਤਾਰਨ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਬੀਰ ਸਿੰਘ ਦੀ ਅਗਵਾਈ ਹੇਠ 16 ਮਾਰਚ ਨੂੰ ਹਰੀਕੇ ਵਿਖੇ ਭਾਰੀ ਇਕੱਠ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਅੰਮ੍ਰਿਤਸਰ ਤੋਂ ਵੀ ਸੈਂਕੜੇ ਆੜ੍ਹਤੀ ਇਸ ਇਕੱਠ ਵਿਚ ਸ਼ਮੂਲੀਅਤ ਕਰਨਗੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦਿਨ-ਦਿਹਾੜੇ ਲੁੱਟ ਲਏ 7,00,00,000 ਕਰੋੜ ਰੁਪਏ
ਇਸ ਮੌਕੇ ਕੁਲਬੀਰ ਸਿੰਘ ਰੰਧਾਵਾ, ਗੁਰਭਿੰਦਰ ਸਿੰਘ, ਸ਼ਬੇਗ ਸਿੰਘ, ਹਰਪਾਲ ਸਿੰਘ, ਰਾਕੇਸ਼ ਕੁਮਾਰ ਤੁਲੀ, ਕੰਵਰਪ੍ਰੀਤ ਸਿੰਘ, ਜੀਵਾ ਸੋਹਲ, ਸੋਨੂੰ ਲੇਖਰਾਜ, ਰੇਸ਼ਮ ਸਿੰਘ ਭੁੱਲਰ, ਸਤਨਾਮ ਸਿੰਘ ਵੀਨੂ, ਬਲਜੀਤ ਸਿੰਘ ਪੰਜਵੜ, ਰਣਜੀਤ ਸਿੰਘ ਪੰਜਵੜ ਅਤੇ ਗੁਰਦੇਵ ਸਿੰਘ ਸਮੇਤ ਕਈ ਹੋਰ ਆੜ੍ਹਤੀ ਹਾਜ਼ਰ ਸਨ।
ਇਹ ਵੀ ਪੜ੍ਹੋ-ਗੁਰਦਾਸਪੁਰ: ਤੜਕਸਾਰ SBI ਬੈਂਕ 'ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਹੋਇਆ ਸੁਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
