‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਫ਼ਿਲਮ ‘ਰਾਧੇ’ ਦੇ ਗਾਣੇ ‘ਸੀਟੀ ਮਾਰ’ ’ਤੇ ਕੀਤਾ ਜ਼ਬਰਦਸਤ ਡਾਂਸ

Friday, May 14, 2021 - 01:25 PM (IST)

‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਫ਼ਿਲਮ ‘ਰਾਧੇ’ ਦੇ ਗਾਣੇ ‘ਸੀਟੀ ਮਾਰ’ ’ਤੇ ਕੀਤਾ ਜ਼ਬਰਦਸਤ ਡਾਂਸ

ਮੁੰਬਈ: ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ: ਯੋਰ ਮੋਸਟ ਵਾਂਟੇਡ ਭਾਈ’ ਈਦ ਦੇ ਮੌਕੇ ’ਤੇ ਰਿਲੀਜ਼ ਕੀਤੀ ਗਈ ਹੈ। ਫ਼ਿਲਮ ਦਾ ਗਾਣਾ ‘ਸੀਟੀ ਮਾਰ’ ਖ਼ੂਬ ਧਮਾਲ ਮਚਾ ਰਿਹਾ ਹੈ। ਹਾਲ ਹੀ ’ਚ ਇਸ ਗਾਣੇ ’ਤੇ ਫ਼ਿਲਮ ‘ਬਜਰੰਗੀ ਭਾਈਜਾਨ’ ਦੀ ਮੁੰਨੀ ਹਰਸ਼ੀਲੀ ਮਲਹੋਤਰਾ ਨੇ ਡਾਂਸ ਕੀਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। 

PunjabKesari
ਇਸ ਵੀਡੀਓ ’ਚ ਹਰਸ਼ੀਲੀ ਬਰਾਊਨ ਟਾਪ ਅਤੇ ਬਲੈਕ ਪੈਂਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹਰਸ਼ੀਲੀ ਨੇ ਬਲੈਕ ਬੂਟ ਵੀ ਪਾਏ ਹੋਏ ਹਨ। ਲਾਈਟ ਮੇਕਅੱਪ ਅਤੇ ਹਾਈ ਬਨ ਨਾਲ ਹਰਸ਼ੀਲੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਹਰਸ਼ੀਲੀ ‘ਸੀਟੀ ਮਾਰ’ ਗਾਣੇ ’ਤੇ ਜ਼ਬਰਦਸਤ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ। 


ਦੱਸ ਦੇਈਏ ਕਿ ਇਸ ਤੋਂ ਪਹਿਲੇ ਵੀ ਹਰਸ਼ੀਲੀ ਨੇ ਅਦਾਕਾਰਾ ਕਰੀਨਾ ਕਪੂਰ ਦੇ ਗਾਣੇ ‘ਤੁਝੇ ਭਰ ਲੂੰ ਅਪਣੀ ਆਖੋਂ ਮੇ’ ਗਾਣੇ ’ਤੇ ਸ਼ਾਨਦਾਰ ਡਾਂਸ ਕੀਤਾ ਸੀ। ਹਰਸ਼ੀਲੀ ਨੇ ਫ਼ਿਲਮ ‘ਭਾਈਜਾਨ’ ’ਚ ਮੁੰਨੀ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਸੀ। ਹਰਸ਼ੀਲੀ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।


author

Aarti dhillon

Content Editor

Related News