ਭਿਆਨਕ ਹਾਦਸਾ: ਗੁਰਦਾਸਪੁਰ ਮੁਕੇਰੀਆਂ ਰੋਡ 'ਤੇ 2 ਟਰਾਲਿਆਂ ਦੀ ਟੱਕਰ, ਇਕ ਵਿਅਕਤੀ ਦੀ ਮੌਤ
Thursday, Feb 19, 2026 - 08:49 AM (IST)
ਗੁਰਦਾਸਪੁਰ (ਗੋਰਾਇਆ, ਹਰਮਨ) : ਗੁਰਦਾਸਪੁਰ-ਮੁਕੇਰੀਆ ਰੋਡ 'ਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫ਼ੜਾ-ਦਫ਼ਰੀ ਮਚ ਗਈ, ਜਦੋਂ ਆਰਮੀ ਸਟੇਸ਼ਨ ਦੇ ਤਿੰਨ ਨੰਬਰ ਗੇਟ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਥੇ ਦੇਰ ਰਾਤ 12:30 ਵਜੇ ਦੇ ਕਰੀਬ ਦੋ ਟਰਾਲਿਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਇੱਕ ਟਰਾਲੇ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਦੂਸਰੇ ਟਰਾਲੇ ਦਾ ਡਰਾਈਵਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ ਸਕਦੀ ਹੈ ਜ਼ਬਤ

ਮਿਲੀ ਜਾਣਕਾਰੀ ਮੁਤਾਬਕ ਮਿੱਟੀ ਨਾਲ ਭਰਿਆ ਟਰਾਲਾ ਗੁਰਦਾਸਪੁਰ ਤੋਂ ਮੁਕੇਰੀਆ ਸਾਈਡ ਨੂੰ ਜਾ ਰਿਹਾ ਸੀ, ਜਦਕਿ ਇੱਕ ਹੋਰ ਟਰਾਲਾ ਜੋ ਸੀਮੇਂਟ ਦੀਆਂ ਬੋਰੀਆਂ ਨਾਲ ਲੱਦਿਆ ਹੋਇਆ ਸੀ, ਮੁਕੇਰੀਆਂ ਤੋਂ ਪਠਾਨਕੋਟ ਜਾ ਰਿਹਾ ਸੀ। ਦੋਵੇਂ ਟਰਾਲੇ ਜਦੋਂ ਪਿੰਡ ਚਾਵਾ ਨੇੜੇ ਪਹੁੰਚੇ ਤਾਂ ਦੋਹਾਂ ਦੀ ਟੱਕਰ ਹੋ ਗਈ। ਮੌਕੇ 'ਤੇ ਮੌਜੂਦ ਡਰਾਈਵਰਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਗੁਰਦਾਸਪੁਰ ਸਾਈਡ ਤੋਂ ਆ ਰਿਹਾ ਮਿੱਟੀ ਨਾਲ ਭਰਿਆ ਟਰਾਲਾ ਤੇਜ਼ ਰਫਤਾਰ ਅਤੇ ਓਵਰਲੋਡ ਸੀ। ਇਸ ਹਾਦਸੇ ਦੇ ਕਾਰਨ ਦੋਵਾਂ ਟਰੱਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'

ਹਾਦਸਾ ਇੰਨਾ ਭਿਆਨਕ ਸੀ ਕਿ ਸੀਮੇਂਟ ਵਾਲੇ ਟਰਾਲੇ ਦੇ ਕਈ ਟੋਟੇ ਹੋ ਗਏ। ਘਟਨਾ ਦੀ ਸੂਚਨਾ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਸਬੰਧਤ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਹਾਦਸੇ ਕਾਰਨ ਸਵੇਰੇ ਗੁਰਦਾਸਪੁਰ ਤੋਂ ਮੁਕੇਰੀਆਂ ਹੁਸ਼ਿਆਰਪੁਰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਟਰੱਕਾਂ ਦੇ ਵਿੱਚ ਰੇਤ ਅਤੇ ਮਿੱਟੀ ਲੱਦੀ ਹੋਈ ਸੀ। ਇਸ ਹਾਦਸੇ ਕਾਰਨ ਸੜਕ ਜਾਮ ਹੋ ਗਈ ਅਤੇ ਭਾਰੀ ਜਾਮ ਲੱਗ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
