ਅਨੰਤ ਅੰਬਾਨੀ ਦੇ ਵੰਤਾਰਾ ਨੇ ਸਪੈਸ਼ਲ ‘ਸਪਿਰਿਟ ਐਨੀਮਲ ਫਿਲਟਰ’ ਕੀਤਾ ਲਾਂਚ
Tuesday, May 14, 2024 - 02:40 PM (IST)
ਮੁੰਬਈ (ਬਿਊਰੋ) - ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਦੇ ਡਰੀਮ ਪ੍ਰਾਜੈਕਟ ਵੰਤਾਰਾ ਤਹਿਤ ਸਪਿਰਿਟ ਐਨੀਮਲ ਫਿਲਟਰ ਲਾਂਚ ਕੀਤਾ ਗਿਆ ਹੈ। ਇਸਦਾ ਮਕਸਦ ਨੌਜਵਾਨ ਦਰਸ਼ਕਾਂ ਨੂੰ ਜੋੜਣਾ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣਾ ਹੈ। ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਪਲਬਧ ‘ਸਪਿਰਿਟ ਐਨੀਮਲ ਫਿਲਟਰ’ ਇਕ ਵਿਲੱਖਣ ਅਨੁਭਵ ਪ੍ਰਦਾਨ ਕਰਦਾ ਹੈ ਜੋ ਕਿ ਸ਼ੇਰਾਂ, ਹਾਥੀਆਂ, ਬਰਫੀਲੇ ਚੀਤਿਆਂ ਤੇ ਹੋਰ ਬਹੁਤ ਸਾਰੇ ਜਾਨਵਰਾਂ ਵਿਚਾਲੇ ਯੂਜ਼ਰਸ ਦੇ ਇਨਰ ਸਪਿਰਿਟ ਐਨੀਮਲ ਦੀ ਪਛਾਣ ਕਰ ਕੇ ਉਨ੍ਹਾਂ ਵਰਗੀ ਸਮਾਨ ਸ਼ਖਸੀਅਤ ਦੇ ਗੁਣਾਂ ਨੂੰ ਬਾਹਰ ਕੱਢਣਾ ਹੈ।
ਇਹ ਖ਼ਬਰ ਵੀ ਪੜ੍ਹੋ - ਕਰੀਨਾ ਕਪੂਰ ਘਿਰੀ ਮੁਸ਼ਕਿਲਾਂ 'ਚ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਮਾਮਲਾ
ਇਸ ਆਕਰਸ਼ਕ ਪਲੇਟਫਾਰਮ ਜ਼ਰੀਏ ਵੰਤਾਰਾ ਨੂੰ ਮਨੋਰੰਜਨ, ਖੇਡਾਂ ਤੇ ਇਸ ਤੋਂ ਬਾਹਰ ਦੀਆਂ ਮਸ਼ਹੂਰ ਹਸਤੀਆਂ ਤੇ ਪ੍ਰਭਾਵਸ਼ਾਲੀ ਲੋਕ ਜਿਵੇਂ ਰਣਵੀਰ ਸਿੰਘ, ਪ੍ਰਿਯੰਕਾ ਚੋਪੜਾ ਜੋਨਸ, ਜਾਨ੍ਹਵੀ ਕਪੂਰ, ਆਦਿੱਤਿਆ ਰਾਏ ਕਪੂਰ, ਅਰਜੁਨ ਕਪੂਰ, ਰਸ਼ਮਿਕਾ ਮੰਦਾਨਾ , ਰਾਜਕੁਮਾਰ ਰਾਓ, ਅਨੰਨਿਆ ਪਾਂਡੇ, ਸਾਨੀਆ ਮਿਰਜ਼ਾ, ਅਥੀਆ ਸ਼ੈੱਟੀ, ਮਾਨੁਸ਼ੀ ਛਿੱਲਰ, ਮੌਨੀ ਰਾਏ, ਇਰਫਾਨ ਪਠਾਨ, ਰਾਜ ਸ਼ਮਾਨੀ, ਰਣਵੀਰ ਇਲਾਹਾਬਾਦੀਆ ਨੇ ਸ਼ਾਮਲ ਹੋ ਕੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।