‘ਕੌਣ ਬਣੇਗਾ ਕਰੋੜਪਤੀ’ ਦੇ ਸੈੱਟ ’ਤੇ ਅਮਿਤਾਭ ਬੱਚਨ ਨੇ ਬਣਾਇਆ ਪਾਨ, ਮੁਕਾਬਲੇਬਾਜ਼ ਨੇ ਜਿੱਤੇ 12.50 ਲੱਖ ਰੁਪਏ

Saturday, Dec 03, 2022 - 06:10 PM (IST)

‘ਕੌਣ ਬਣੇਗਾ ਕਰੋੜਪਤੀ’ ਦੇ ਸੈੱਟ ’ਤੇ ਅਮਿਤਾਭ ਬੱਚਨ ਨੇ ਬਣਾਇਆ ਪਾਨ, ਮੁਕਾਬਲੇਬਾਜ਼ ਨੇ ਜਿੱਤੇ 12.50 ਲੱਖ ਰੁਪਏ

ਮੁੰਬਈ (ਇੰਟ.)– ‘ਕੌਣ ਬਣੇਗਾ ਕਰੋੜਪਤੀ 14’ ਦੇ 1 ਦਸੰਬਰ ਦੇ ਐਪੀਸੋਡ ’ਚ ਮੇਜ਼ਬਾਨ ਅਮਿਤਾਭ ਬੱਚਨ ਗੋਂਦੀਆ ਮਹਾਰਾਸ਼ਟਰ ਤੋਂ ਪਾਨ ਦੀ ਦੁਕਾਨ ਦੇ ਮਾਲਕ ਮੁਕਾਬਲੇਬਾਜ਼ ਦਵਾਰਕਾਜੀਤ ਮਾਂਡਲੇ ਨਾਲ ਪਾਨ ਬਣਾਉਂਦੇ ਦਿਖਾਈ ਦਿੱਤੇ। ਐਪੀਸੋਡ ’ਚ ਬਿੱਗ ਬੀ ਮੁਕਾਬਲੇਬਾਜ਼ ਨਾਲ ਗੱਲਬਾਤ ਦਾ ਆਨੰਦ ਲੈਂਦੇ ਰਹੇ ਤੇ ਮਾਂਡਲੇ ਵਲੋਂ ਪਰੋਸੇ ਜਾਣ ਵਾਲੇ ਪਾਨ ਦੀਆਂ ਕਿਸਮਾਂ ਬਾਰੇ ਜਾਣ ਕੇ ਬਹੁਤ ਪ੍ਰਭਾਵਿਤ ਹੋਏ।

‘ਖਾਈਕੇ ਪਾਨ ਬਨਾਰਸ ਵਾਲਾ’ ਦੀ ਧੁਨ ’ਤੇ ਪਾਨ ਬਣਾਉਣ ਲਈ ਸਮੱਗਰੀ ਵਾਲਾ ਟੇਬਲ ਰੱਖਿਆ ਗਿਆ ਤੇ ਬਿੱਗ ਬੀ ਨੇ ਮੁਕਾਬਲੇਬਾਜ਼ ਨੂੰ ਪਾਨ ਬਣਾ ਕੇ ਖੁਆਇਆ। ਜਦੋਂ ਖੇਡ ਸ਼ੁਰੂ ਹੋਈ ਤਾਂ ਅਮਿਤਾਭ ਬੱਚਨ ਨੇ ਦਵਾਰਕਾਜੀਤ ਮਾਂਡਲੇ ਨੂੰ ਪੁੱਛਿਆ ਕਿ 1000 ਰੁਪਏ ਦਾ ਪਹਿਲਾ ਸਵਾਲ ਇਹ ਹੈ ਕਿ ਪਾਨ ਵੇਚ ਕੇ 5 ਦਿਨਾਂ ’ਚ ਕੀ ਕਮਾਉਂਦੇ ਹੋ?

ਇਹ ਖ਼ਬਰ ਵੀ ਪੜ੍ਹੋ : ਹਾਦਸੇ ਤੋਂ ਬਾਅਦ ਗਾਇਕ ਜੁਬਿਨ ਨੇ ਹਸਪਤਾਲ ਦੇ ਬੈੱਡ ਤੋਂ ਸਾਂਝੀ ਕੀਤੀ ਤਸਵੀਰ, ਆਖੀ ਇਹ ਗੱਲ

ਮਾਂਡਲੇ ਨੇ ਕਿਹਾ, ‘‘ਇਹ ਮੇਰੀ 5 ਦਿਨਾਂ ਦੀ ਕਮਾਈ ਹੈ। 1000 ਰੁਪਏ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ। ਇਕ ਵਾਰ ਮੈਂ ਆਪਣੀ ਪਤਨੀ ਨੂੰ ਮੇਲੇ ’ਚ ਲੈ ਗਿਆ ਤੇ ਉਸ ਨੂੰ ਖਰਚਣ ਲਈ 1000 ਰੁਪਏ ਦਿੱਤੇ। ਉਸ ਨੇ ਪਰਿਵਾਰ ਲਈ ਲੋੜੀਂਦੀ ਹਰ ਚੀਜ਼ ਖਰੀਦੀ ਪਰ ਆਪਣੇ ਲਈ ਕੁਝ ਨਹੀਂ।’’

ਜਦੋਂ ਦਵਾਰਕਾਜੀਤ ਨੇ 10000 ਰੁਪਏ ਜਿੱਤੇ ਤਾਂ ਬਿੱਗ ਬੀ ਨੇ ਉਨ੍ਹਾਂ ਨੂੰ ਕਿਹਾ, ‘‘5 ਮਿੰਟਾਂ ’ਚ ਤੁਸੀਂ 50 ਦਿਨਾਂ ਦੀ ਕਮਾਈ ਕਰ ਲਈ ਹੈ। ਇਹੀ ਇਸ ਖੇਡ ਦਾ ਜਾਦੂ ਹੈ।’’

ਬਾਲੀਵੁੱਡ ਸੁਪਰਸਟਾਰ ਨੇ ਫਿਰ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਪੈਸੇ ਮਿਲਣ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕਰਨ ਬਾਰੇ ਸੋਚਣਗੇ, ਜਿਸ ’ਤੇ ਦਵਾਰਕਾਜੀਤ ਨੇ ਕਿਹਾ ਕਿ ਮੇਰੇ ਕੋਲ ਪੜ੍ਹਾਈ ਦੀ ਕੋਈ ਗੁੰਜਾਇਸ਼ ਨਹੀਂ ਹੈ ਪਰ ਮੈਂ ਚਾਹੁੰਦਾ ਹਾਂ ਕਿ ਮੇਰੀ ਪਤਨੀ ਆਪਣੀ ਪੜ੍ਹਾਈ ਪੂਰੀ ਕਰੇ। ਮਾਂਡਲੇ ਨੇ ‘ਕੇ. ਬੀ. ਸੀ. 14’ ’ਚ 12,50,000 ਰੁਪਏ ਜਿੱਤੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News