ਬੜੇ ਮੀਆਂ ਅਕਸ਼ੈ ਤੇ ਛੋਟੇ ਮੀਆਂ ਟਾਈਗਰ ਨੇ ‘ਐੱਲ. ਐੱਨ. ਟੀ. ਸੀ. ਬ੍ਰਿਜ ਮੈਰਾਥਨ’ ਨੂੰ ਹਰੀ ਝੰਡੀ ਦਿਖਾਈ

Monday, Feb 19, 2024 - 10:41 AM (IST)

ਬੜੇ ਮੀਆਂ ਅਕਸ਼ੈ ਤੇ ਛੋਟੇ ਮੀਆਂ ਟਾਈਗਰ ਨੇ ‘ਐੱਲ. ਐੱਨ. ਟੀ. ਸੀ. ਬ੍ਰਿਜ ਮੈਰਾਥਨ’ ਨੂੰ ਹਰੀ ਝੰਡੀ ਦਿਖਾਈ

ਮੁੰਬਈ (ਬਿਊਰੋ) - 'ਬੜੇ ਮੀਆਂ' ਅਕਸ਼ੈ ਕੁਮਾਰ ਤੇ 'ਛੋਟੇ ਮੀਆਂ' ਟਾਈਗਰ ਸ਼ਰਾਫ ਨੇ ਅਟਲ ਸੇਤੂ (ਐੱਮ. ਟੀ. ਐੱਚ. ਐੱਲ) ’ਤੇ ਆਯੋਜਿਤ ‘ਐੱਲ. ਐੱਨ. ਟੀ. ਸੀ. ਬ੍ਰਿਜ ਮੈਰਾਥਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਅਕਸ਼ੈ ਤੇ ਟਾਈਗਰ ਨੇ ਬਾਈਕ ’ਤੇ ਸ਼ਾਨਦਾਰ ਐਂਟਰੀ ਨਾਲ ਈਵੈਂਟ ’ਚ ਸਟਾਰਡਮ ਤੇ ਉਤਸਾਹ ਨੂੰ ਜੋੜਿਆ। ਐਂਟਰੀ ਦੇ ਨਾਲ ਹੀ ਟਾਈਟਲ ਟਰੈਕ ‘ਬੜੇ ਮੀਆਂ ਛੋਟੇ ਮੀਆਂ’ ਦਾ ਸੰਗੀਤ ਚੱਲਿਆ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਆਪਣੀ ਕ੍ਰਿਸ਼ਮਾਈ ਮੌਜੂਦਗੀ ਨਾਲ, ਉਨ੍ਹਾਂ ਨੇ 21.8 ਕਿਲੋਮੀਟਰ ਲੰਬੇ ਮੁੰਬਈ ਟ੍ਰਾਂਸ ਹਾਰਬਰ ਲਿੰਕ ’ਤੇ ਇਤਿਹਾਸ ਰਚਣ ਲਈ ਇਕੱਠੇ ਹੋਏ ਹਜ਼ਾਰਾਂ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ। ਐੱਮ.ਐੱਮ. ਆਰ. ਡੀ. ਏ. ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਈਵੈਂਟ ਵਿਸ਼ਵ ਦੀ ਪਹਿਲੀ ਮੈਰਾਥਨ ਵਜੋਂ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ।

ਤੰਦਰੁਸਤੀ ਤੇ ਸਿਹਤਮੰਦ ਜੀਵਨ ਦੇ ਉਤਸ਼ਾਹੀ ਸਮਰਥਕਾਂ ਵਜੋਂ, ਅਕਸ਼ੈ ਤੇ ਟਾਈਗਰ ਨੂੰ ਇਸ ਬੇਮਿਸਾਲ ਸਮਾਗਮ ਦਾ ਹਿੱਸਾ ਬਣਨ ਲਈ ਸਨਮਾਨਿਤ ਕੀਤਾ ਗਿਆ। ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਦਾ ਟਾਈਟਲ ਟਰੈਕ 19 ਫਰਵਰੀ ਨੂੰ ਰਿਲੀਜ਼ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News