ਜਲੰਧਰ ਨਿਗਮ 2 ਸਵੀਪਿੰਗ ਮਸ਼ੀਨਾਂ ਨੂੰ 2 ਸਾਲ ਚਲਾਉਣ ’ਤੇ 9.50 ਕਰੋੜ ਕਰੇਗਾ ਖ਼ਰਚ
Saturday, Mar 14, 2026 - 05:46 AM (IST)
ਜਲੰਧਰ (ਖੁਰਾਣਾ) : ਨਗਰ ਨਿਗਮ ਜਲੰਧਰ 2 ਸਵੀਪਿੰਗ ਮਸ਼ੀਨਾਂ ਨੂੰ ਅਗਲੇ 2 ਸਾਲਾਂ ਤਕ ਚਲਾਉਣ ਲਈ ਲਗਭਗ 9.50 ਕਰੋੜ ਰੁਪਏ ਖਰਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਲਈ ਫਾਇਨਾਂਸ ਐਂਡ ਕਾਂਟਰੈਕਟ ਕਮੇਟੀ (ਐੱਫ. ਐਂਡ ਸੀ. ਸੀ.) ਦੀ ਮੀਟਿੰਗ 16 ਮਾਰਚ ਨੂੰ ਸਵੇਰੇ 11.30 ਵਜੇ ਮੇਅਰ ਦੀ ਪ੍ਰਧਾਨਗੀ ਵਿਚ ਬੁਲਾਈ ਗਈ ਹੈ। ਮੀਟਿੰਗ ਵਿਚ ਸ਼ਹਿਰ ਦੇ ਕਈ ਵਿਕਾਸ ਕਾਰਜਾਂ ਨਾਲ ਜੁੜੇ ਪ੍ਰਸਤਾਵ ਵੀ ਰੱਖੇ ਜਾਣਗੇ। ਇਨ੍ਹਾਂ ਵਿਚ ਕੰਪਨੀ ਬਾਗ ਅਤੇ ਲੰਮਾ ਪਿੰਡ ਵਰਕਸ਼ਾਪ ਵਿਚ ਈ-ਬੱਸਾਂ ਲਈ ਡਿਪੂ ਬਣਾਉਣ ਦਾ ਪ੍ਰਸਤਾਵ ਸ਼ਾਮਲ ਹੈ, ਜਿਸ ’ਤੇ 3 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ।
ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਲਈ ਰਾਹ ਪੱਧਰਾ, ਏਅਰ ਇੰਡੀਆ ਵੱਲੋਂ ਹਫ਼ਤੇ 'ਚ 14 ਉਡਾਣਾਂ ਦਾ ਪ੍ਰਸਤਾਵ
ਇਸ ਤੋਂ ਇਲਾਵਾ ਜਲੰਧਰ ਵਿਚੋਂ ਲੰਘਣ ਵਾਲੀ ਨਹਿਰ ਦੇ ਕੰਢੇ ਲਗਭਗ 3.25 ਕਰੋੜ ਰੁਪਏ ਦੀ ਲਾਗਤ ਨਾਲ ਫੈਂਸਿੰਗ ਲਾਉਣ ਦਾ ਪ੍ਰਸਤਾਵ ਵੀ ਏਜੰਡੇ ਵਿਚ ਸ਼ਾਮਲ ਕੀਤਾ ਗਿਆ ਹੈ। ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸੀਵਰੇਜ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਹੋਰ ਪ੍ਰਸਤਾਵਾਂ ’ਤੇ ਵੀ ਚਰਚਾ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
