ਮੂਸੇਵਾਲਾ ਦੇ ਘਰ ਪਹੁੰਚੇ ਗੁਰਦਾਸ ਮਾਨ; ਛੋਟੇ ਸ਼ੁਭਦੀਪ ਨੂੰ ਦੇਖ, ਕਿਹਾ- ''ਇਹ ਤਾਂ ਹੂ-ਬ-ਹੂ ਸਿੱਧੂ ਵਰਗਾ ਹੈ''
Sunday, Mar 15, 2026 - 12:57 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਹਾਲ ਹੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਗੁਰਦਾਸ ਮਾਨ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਮੁਲਾਕਾਤ ਕੀਤੀ।
ਛੋਟੇ ਭਰਾ ਨੂੰ ਦੇਖ ਕੇ ਆਈ ਸਿੱਧੂ ਦੀ ਯਾਦ
ਇਸ ਮੁਲਾਕਾਤ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਨੂੰ ਵੇਖ ਕੇ ਉਸ ਦੇ ਪੈਰੀਂ ਹੱਥ ਲਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਬੱਚੇ ਦੀ ਤੁਲਨਾ ਸਿੱਧੂ ਨਾਲ ਕਰਦਿਆਂ ਕਿਹਾ, "ਇਹ ਤਾਂ ਹੂ-ਬ-ਹੂ ਆਪਣੇ ਵੱਡੇ ਭਰਾ ਸਿੱਧੂ ਵਰਗਾ ਹੀ ਹੈ।"
ਸਿੱਧੂ ਦੀ ਤਸਵੀਰ ਅੱਗੇ ਜੋੜੇ ਹੱਥ
ਇਸ ਮਗਰੋਂ ਗੁਰਦਾਸ ਮਾਨ ਨੇ ਘਰ ਦੇ ਅੰਦਰ ਲੱਗੀ ਸਿੱਧੂ ਮੂਸੇਵਾਲਾ ਦੀ ਵੱਡੀ ਤਸਵੀਰ ਅੱਗੇ ਹੱਥ ਜੋੜੇ ਅਤੇ ਸਤਿਕਾਰ ਭੇਟ ਕੀਤਾ। ਉਨ੍ਹਾਂ ਦੀ ਇਸ ਨਿਮਰਤਾ ਨੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ ਰਹੀ ਪੰਜਾਬੀ ਅਦਾਕਾਰਾ ! ਪ੍ਰੋਮੋ 'ਚ
